ਲੁਧਿਆਣਾ ‘ਚ 3 ਬੱਚੇ ਸ਼ੱਕੀ ਹਾਲਾਤਾਂ ‘ਚ ਲਾਪਤਾ, 25 ਤੋਂ ਵੱਧ CCTV ਕੈਮਰੇ ਖੰਗਾਲ ਚੁੱਕੀ ਪੁਲਿਸ

Three children go missing under suspicious circumstances in Ludhiana; Police have already scanned footage from over 25 CCTV cameras.

ਲੁਧਿਆਣਾ: ਟਿੱਬਾ ਇਲਾਕੇ ਤੋਂ ਤਿੰਨ ਬੱਚਿਆਂ ਦੇ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿੰਨੇ ਬੱਚੇ 22 ਸਤੰਬਰ ਨੂੰ ਦੁਪਹਿਰ ਕਰੀਬ 1:30 ਵਜੇ ਘਰ ਤੋਂ ਗਲੀ ਵਿੱਚ ਖੇਡਣ ਲਈ ਨਿਕਲੇ ਸਨ, ਪਰ ਇਸ ਤੋਂ ਬਾਅਦ ਵਾਪਸ ਨਹੀਂ ਪਰਤੇ।

ਲਾਪਤਾ ਬੱਚਿਆਂ ਵਿੱਚ 12 ਸਾਲਾ ਪ੍ਰਭਦੀਪ ਕੌਰ, 11 ਸਾਲਾ ਅਰਸ਼ਦੀਪ ਸਿੰਘ ਅਤੇ 16 ਸਾਲਾ ਰਾਧਿਕਾ ਸ਼ਾਮਲ ਹਨ। ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਵੱਲੋਂ ਕਾਫ਼ੀ ਭਾਲ ਕੀਤੀ ਗਈ, ਪਰ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲਿਆ।

ਮੇਹਰਬਾਨ ਇਲਾਕੇ ‘ਚ ਇਕੱਠੇ ਤੁਰਦੇ ਨਜ਼ਰ ਆਏ ਬੱਚੇ

ਪੁਲਿਸ ਜਾਂਚ ਦੌਰਾਨ ਮੇਹਰਬਾਨ ਇਲਾਕੇ ਦੀ CCTV ਫੁਟੇਜ ਵਿੱਚ ਤਿੰਨੇ ਬੱਚੇ ਇਕੱਠੇ ਇਕੱਲੇ ਤੁਰਦੇ ਦਿਖਾਈ ਦਿੱਤੇ ਹਨ। ਪੁਲਿਸ ਹੁਣ ਤੱਕ 25 ਤੋਂ ਵੱਧ CCTV ਕੈਮਰਿਆਂ ਦੀ ਫੁਟੇਜ ਚੈੱਕ ਕਰ ਚੁੱਕੀ ਹੈ। ਫਿਲਹਾਲ ਫੁਟੇਜ ਵਿੱਚ ਬੱਚਿਆਂ ਦੇ ਨਾਲ ਕੋਈ ਸ਼ੱਕੀ ਵਿਅਕਤੀ ਨਜ਼ਰ ਨਹੀਂ ਆਇਆ।

ਪਰਿਵਾਰ ਵੱਲੋਂ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਤੋਂ ਇਲਾਵਾ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਵੀ ਬੱਚਿਆਂ ਦੀ ਭਾਲ ਕੀਤੀ ਗਈ। ਪਰ ਕੋਈ ਜਾਣਕਾਰੀ ਨਾ ਮਿਲਣ ‘ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ।

ਪੁਲਿਸ ਨੇ ਸਾਰੇ ਥਾਣਿਆਂ ਅਤੇ ਚੌਕੀਆਂ ਨੂੰ ਭੇਜੀ ਜਾਣਕਾਰੀ

ਪੁਲਿਸ ਨੇ ਲਾਪਤਾ ਬੱਚਿਆਂ ਦੀ ਰਿਪੋਰਟ ਸਾਰੇ ਸਬੰਧਤ ਥਾਣਿਆਂ ਅਤੇ ਪੁਲਿਸ ਚੌਕੀਆਂ ਨੂੰ ਭੇਜ ਦਿੱਤੀ ਹੈ। ਪੁਲਿਸ ਟੀਮਾਂ ਵੱਲੋਂ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਪੁੱਛਗਿੱਛ ਅਤੇ CCTV ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਮਾਮਲੇ ਵਿੱਚ ਪੁਲਿਸ ਨੇ ਸ਼ਿਕਾਇਤ ਦੇ ਆਧਾਰ ‘ਤੇ ਧਾਰਾ 127(6) ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ।ASI ਬਲਜੀਤ ਸਿੰਘ ਨੇ ਦੱਸਿਆ ਕਿ ਤਿੰਨਾਂ ਬੱਚਿਆਂ ਦੀ ਭਾਲ ਜਾਰੀ ਹੈ ਅਤੇ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *