View All Topics

ਵਿਕਰੇਤਾ ਤੋਂ ਇਸ਼ਤਿਹਾਰ

View All Topics

Search Based Ads

ਖਬਰਿਸਤਾਨ ਨੈੱਟਵਰਕ

ਸਟੋਰੀਜ਼ ਦੇਖੋ

ਖ਼ਬਰਿਸਤਾਨ ਨੈੱਟਵਰਕ: 1 ਅਪ੍ਰੈਲ ਤੋਂ ਦੇਸ਼ ਭਰ ਵਿੱਚ ਕਈ ਵੱਡੇ ਬਦਲਾਅ ਲਾਗੂ ਹੋਣ ਜਾ ਰਹੇ ਹਨ, ਜਿਨ੍ਹਾਂ ਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ਅਤੇ ਰੋਜ਼ਾਨਾ ਦੀ ਜ਼ਿੰਦਗੀ ‘ਤੇ ਪਵੇਗਾ। ਟੋਲ ਪਲਾਜ਼ਾ ਤੋਂ ਲੈ ਕੇ ਟੈਕਸ ਅਤੇ ਬੈਂਕਿੰਗ ਤੱਕ ਕਈ ਨਿਯਮ ਬਦਲ ਜਾਣਗੇ। ਇਸ ਦੇ ਨਾਲ ਹੀ 31 ਮਾਰਚ ਰਾਤ 12 ਵਜੇ ਕਈ ਜ਼ਰੂਰੀ ਕੰਮਾਂ ਦੀ ਡੈੱਡਲਾਈਨ (ਆਖਰੀ ਤਾਰੀਖ਼) ਵੀ ਖ਼ਤਮ ਹੋ ਰਹੀ ਹੈ।

ਟੋਲ ਪਲਾਜ਼ਾ ਪੂਰੀ ਤਰ੍ਹਾਂ ਕੈਸ਼ਲੈੱਸ

ਹੁਣ ਦੇਸ਼ ਦੇ ਸਾਰੇ ਟੋਲ ਪਲਾਜ਼ਿਆਂ ‘ਤੇ ਨਕਦ ਭੁਗਤਾਨ ਬੰਦ ਹੋ ਜਾਵੇਗਾ। ਵਾਹਨ ਚਾਲਕਾਂ ਨੂੰ ਸਿਰਫ਼ ਫਾਸਟੈਗ (FASTag) ਜਾਂ UPI ਰਾਹੀਂ ਹੀ ਟੋਲ ਟੈਕਸ ਦੇਣਾ ਹੋਵੇਗਾ। ਡਿਜੀਟਲ ਪੇਮੈਂਟ ਤੋਂ ਬਿਨਾਂ ਜੁਰਮਾਨਾ ਜਾਂ ਐਂਟਰੀ ਰੋਕਣ ਵਰਗੀ ਸਥਿਤੀ ਬਣ ਸਕਦੀ ਹੈ।

ਟੈਕਸ ਬਚਾਉਣ ਦਾ ਆਖਰੀ ਮੌਕਾ ਖ਼ਤਮ

ਪੁਰਾਣੀ ਟੈਕਸ ਰਿਜੀਮ ਵਿੱਚ 80C (₹1.5 ਲੱਖ ਤੱਕ) ਅਤੇ 80D ਤਹਿਤ ਨਿਵੇਸ਼ ਕਰਕੇ ਟੈਕਸ ਬਚਾਉਣ ਦਾ ਮੌਕਾ 31 ਮਾਰਚ ਤੱਕ ਹੀ ਸੀ। 1 ਅਪ੍ਰੈਲ ਤੋਂ ਬਾਅਦ ਕੀਤਾ ਗਿਆ ਨਿਵੇਸ਼ ਅਗਲੇ ਵਿੱਤੀ ਸਾਲ ਵਿੱਚ ਗਿਣਿਆ ਜਾਵੇਗਾ।

PPF, NPS ਅਤੇ ਸੁਕੰਨਿਆ ਖਾਤਾ ਨਿਯਮ

ਇਨ੍ਹਾਂ ਸਰਕਾਰੀ ਯੋਜਨਾਵਾਂ ਨੂੰ ਐਕਟਿਵ ਰੱਖਣ ਲਈ ਹਰ ਸਾਲ ਘੱਟੋ-ਘੱਟ ₹250–₹500 ਜਮ੍ਹਾਂ ਕਰਨਾ ਜ਼ਰੂਰੀ ਹੈ। ਅਜਿਹਾ ਨਾ ਕਰਨ ‘ਤੇ ਖਾਤਾ ਬੰਦ ਹੋ ਸਕਦਾ ਹੈ ਅਤੇ ਫਿਰ ਚਾਲੂ ਕਰਵਾਉਣ ਲਈ ਪੈਨਲਟੀ (ਜੁਰਮਾਨਾ) ਦੇਣੀ ਪਵੇਗੀ।

ਸੈਲਰੀ ਕਲਾਸ ਲਈ TDS ਦਾ ਅਸਰ

ਜੇਕਰ ਕਰਮਚਾਰੀਆਂ ਨੇ ਸਮੇਂ ਸਿਰ ਨਿਵੇਸ਼ ਦੇ ਸਬੂਤ (ਜਿਵੇਂ HRA, ਇੰਸ਼ੋਰੈਂਸ, ਹੋਮ ਲੋਨ) ਜਮ੍ਹਾਂ ਨਹੀਂ ਕੀਤੇ, ਤਾਂ ਕੰਪਨੀ ਜ਼ਿਆਦਾ TDS ਕੱਟ ਸਕਦੀ ਹੈ। ਬਾਅਦ ਵਿੱਚ ਰਿਫੰਡ ਲਈ ITR ਭਰਨੀ ਪਵੇਗੀ।

ਰੇਲਵੇ ਨਿਯਮਾਂ ਵਿੱਚ ਬਦਲਾਅ

ਰੇਲਵੇ ਟਿਕਟ ਬੁਕਿੰਗ, ਰਿਫੰਡ ਅਤੇ ਚਾਰਜਿਜ਼ ਨਾਲ ਜੁੜੇ ਕੁਝ ਨਿਯਮਾਂ ਵਿੱਚ ਬਦਲਾਅ ਲਾਗੂ ਹੋ ਸਕਦੇ ਹਨ, ਜਿਸ ਨਾਲ ਯਾਤਰੀਆਂ ਦੀ ਜੇਬ ‘ਤੇ ਅਸਰ ਪਵੇਗਾ।

ਬੈਂਕਿੰਗ ਸੇਵਾਵਾਂ ਵਿੱਚ ਬਦਲਾਅ

ਬੈਂਕਾਂ ਦੇ ਚਾਰਜ, ਮਿਨੀਮਮ ਬੈਲੇਂਸ ਅਤੇ ਕੁਝ ਸਰਵਿਸ ਫੀਸਾਂ ਵਿੱਚ ਬਦਲਾਅ ਸੰਭਵ ਹੈ।

LPG, CNG ਅਤੇ PNG ਦੀਆਂ ਕੀਮਤਾਂ

ਹਰ ਮਹੀਨੇ ਦੀ ਤਰ੍ਹਾਂ 1 ਅਪ੍ਰੈਲ ਨੂੰ ਗੈਸ ਸਿਲੰਡਰ ਅਤੇ ਫਿਊਲ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ।

ਕ੍ਰੈਡਿਟ ਕਾਰਡ ਨਿਯਮ ਅਪਡੇਟ

ਕੁਝ ਬੈਂਕਾਂ ਦੇ ਕ੍ਰੈਡਿਟ ਕਾਰਡ ਰਿਵਾਰਡ ਪੁਆਇੰਟਸ, ਫੀਸਾਂ ਅਤੇ ਲਿਮਿਟ ਨਾਲ ਜੁੜੇ ਨਿਯਮ ਬਦਲ ਸਕਦੇ ਹਨ।

ਵਿਆਜ ਆਧਾਰਿਤ ਵਿਗਿਆਪਨ

|

|

ਇਸ ਖ਼ਬਰ ਨੂੰ ਇੱਥੇ ਪੜ੍ਹੋ:

|

ਜ਼ਰੂਰ ਪੜ੍ਹੋ

ਇਹਨਾਂ ਨੂੰ ਪੜ੍ਹਨਾ ਨਾ ਭੁੱਲੋ :

|

|

|

ਮੰਗਲਵਾਰ, ੨੯ ਵੈਸਾਖ (ਸੰਮਤ ੫੫੮ ਨਾਨਕਸ਼ਾਹੀ) ਧਨਾਸਰੀ ਮਹਲਾ ੫ ॥

|

|

|

ਖ਼ਬਰਿਸਤਾਨ ਨੈੱਟਵਰਕ: ਕਪੂਰਥਲਾ ਵਿੱਚ ਇੱਕ ਪੁਲਿਸ ਮੁਲਾਜ਼ਮ ਅਤੇ ਪੀਆਰਟੀਸੀ ਬੱਸ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 10ਵੀਂ

|

|

|

ਖ਼ਬਰਿਸਤਾਨ ਨੈੱਟਵਰਕ: ਫਤਿਹਗੜ੍ਹ ਸਾਹਿਬ ਦੇ ਪਿੰਡ ਹਿੰਦੂਪੁਰ ਨੇੜੇ ਸ਼ਨੀਵਾਰ ਰਾਤ

|

|

|

ਖ਼ਬਰਿਸਤਾਨ ਨੈੱਟਵਰਕ:ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਮੌਸਮ ਖੁਸ਼ਕ ਰਹੇਗਾ। ਕਿਸੇ

|

|

|

ਖ਼ਬਰਿਸਤਾਨ ਨੈੱਟਵਰਕ: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਦੌਲਤਪੁਰਾ ਦੇ

ਸੂਚਨਾਵਾਂ: ਸਾਡੀ ਐਪ ਡਾਊਨਲੋਡ ਕਰੋ

ਖੋਜ-ਅਧਾਰਿਤ ਵਿਗਿਆਪਨ

ਸ਼ੇਅਰ ਬਾਜ਼ਾਰ

NIFTY 50.Live - Live Chart, Live Stock Market News, Live Chart Analysis, International Charts

ਮੌਸਮ

More forecasts: 30 day forecast Orlando

ਅੱਜ ਦਾ ਰਾਸ਼ੀਫਲ