ਖ਼ਬਰਿਸਤਾਨ ਨੈੱਟਵਰਕ - ਆਮਿਰ ਖਾਨ ਦੀ 'ਲਾਲ ਸਿੰਘ ਚੱਢਾ' ਨੇ ਵੀਰਵਾਰ ਨੂੰ ਬਾਕਸ ਆਫਿਸ 'ਤੇ ਪਹਿਲੇ ਦਿਨ ਸਿਰਫ 11.50 ਕਰੋੜ ਦੀ ਓਪਨਿੰਗ ਕੀਤੀ। ਇਹ 13 ਸਾਲਾਂ 'ਚ ਆਮਿਰ ਦੀ ਕਿਸੇ ਵੀ ਫਿਲਮ ਦੀ ਸਭ ਤੋਂ ਘੱਟ ਕਮਾਈ ਹੈ। ਆਮਿਰ ਦੀ ਸੁਪਰਫਲਾਪ ਕਹੇ ਜਾਣ ਵਾਲੀ 'ਠਗਸ ਆਫ ਹਿੰਦੋਸਤਾਨ' ਨੇ ਵੀ ਪਹਿਲੇ ਦਿਨ 52 ਕਰੋੜ ਦਾ ਕਾਰੋਬਾਰ ਕੀਤਾ ਸੀ।
ਆਮਿਰ ਦੇ ਨਾਲ ਰਿਲੀਜ਼ ਹੋਈ ਅਕਸ਼ੇ ਕੁਮਾਰ ਦੀ ਫਿਲਮ ਰਕਸ਼ਾ ਬੰਧਨ ਨੇ 8 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਸੰਦਰਭ ਵਿੱਚ ਬਾਲੀਵੁੱਡ ਦੇ ਦੋ ਦਿੱਗਜ ਆਪਣੇ ਹੀ ਰਿਕਾਰਡ ਨੂੰ ਛੂਹ ਨਹੀਂ ਸਕੇ ਹਨ। ਇਸ ਦੇ ਨਾਲ ਹੀ ਦੱਖਣ ਦੀ KGF-2 ਅਜੇ ਵੀ ਇਸ ਸਾਲ ਦੀ ਸਭ ਤੋਂ ਵੱਧ ਓਪਨਿੰਗ ਕਰਨ ਵਾਲੀ ਫਿਲਮ ਬਣੀ ਹੋਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਰਕਸ਼ਾ ਬੰਧਨ ਅਤੇ ਲਾਲ ਸਿੰਘ ਚੱਢਾ ਨੂੰ ਰਿਲੀਜ਼ ਵਾਲੇ ਦਿਨ 10 ਹਜ਼ਾਰ ਸ਼ੋਅ ਮਿਲੇ ਹਨ। ਹੁਣ ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਪ੍ਰਦਰਸ਼ਕਾਂ ਨੇ ਸ਼ੁੱਕਰਵਾਰ ਲਈ ਇਨ੍ਹਾਂ ਦੋਵਾਂ ਫਿਲਮਾਂ ਦੇ ਸ਼ੋਅ ਨੂੰ ਘਟਾ ਦਿੱਤਾ ਹੈ। ਇਸ ਵਿੱਚ ਲਾਲ ਸਿੰਘ ਚੱਢਾ ਦੇ 1300 ਅਤੇ ਰਕਸ਼ਾ ਬੰਧਨ ਦੇ 1000 ਸ਼ੋਅ ਸ਼ਾਮਲ ਹਨ। ਪ੍ਰਦਰਸ਼ਕਾਂ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਦੋਵਾਂ ਫਿਲਮਾਂ ਦੇ ਸ਼ੋਅ 'ਚ 10 ਤੋਂ 12 ਲੋਕ ਮੌਜੂਦ ਸਨ, ਇਸ ਦੇ ਮੱਦੇਨਜ਼ਰ ਅਸੀਂ ਸ਼ੋਅ ਨੂੰ ਘੱਟ ਕਰ ਦਿੱਤਾ ਹੈ।