ਜਲੰਧਰ 'ਚ ਚਿਕਚਿਕ ਹਾਊਸ ਨੇੜੇ ਸਥਿਤ ਜਿੰਮ ਦੇ ਬਾਹਰ ਇੱਕੋ ਨੰਬਰ ਅਤੇ ਇੱਕੋ ਰੰਗ ਦੀਆਂ ਦੋ ਐਕਟਿਵਾ ਬਰਾਮਦ ਹੋਈਆਂ ਹਨ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਦੋਵੇਂ ਐਕਟਿਵਾ ਸਫੇਦ ਰੰਗ ਦੀਆਂ ਹਨ ਅਤੇ ਦੋਵਾਂ ਦਾ ਨੰਬਰ (3135) ਇੱਕੋ ਹੀ ਹੈ।
ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ
ਦੱਸ ਦੇਈਏ ਕਿ ਜਦੋਂ ਦੋਵੇਂ ਇਕੋ ਨੰਬਰ ਦੀਆਂ ਐਕਟਿਵਾ ਇੱਕੋ ਥਾਂ 'ਤੇ ਮਿਲੀਆਂ ਤਾਂ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ ਅਤੇ ਦੋਵਾਂ ਐਕਟਿਵਾ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਸ਼ਹਿਰ ਵਿੱਚ ਘੁੰਮ ਰਹੀਆਂ ਇਕੋ ਨੰਬਰ ਦੀਆਂ 2 ਐਕਟਿਵਾ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਰਹੇ ਹਨ। ਅਜਿਹੇ 'ਚ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਸ ਦੋਵਾਂ ਐਕਟਿਵਾ ਚਾਲਕਾਂ ਖਿਲਾਫ ਕੀ ਕਾਰਵਾਈ ਕਰਦੀ ਹੈ।