ਜਲੰਧਰ ਦੀ ਪੁਰਾਣੀ ਸਬਜ਼ੀ ਮੰਡੀ ਚੌਕ 'ਤੇ ਰੱਥ ਨਾਲ ਬੰਨ੍ਹੇ ਦੋ ਘੋੜੇ ਬੇਕਾਬੂ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਕਈ ਵਾਹਨਾਂ ਨੂੰ ਟੱਕਰ ਮਾਰੀ। ਇਸ ਦੌਰਾਨ ਦੋ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਨਾਲ ਹੀ ਇਕ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਇੱਕ ਘੋੜੇ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ
ਇਸ ਦੌਰਾਨ ਜ਼ਖ਼ਮੀਆਂ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੌਕੇ 'ਤੇ ਮੌਜੂਦ ਪ੍ਰਿੰਸ ਨੇ ਦੱਸਿਆ ਕਿ ਹਾਦਸੇ ਸਮੇਂ ਉਹ ਚੌਕ 'ਚ ਮੌਜੂਦ ਸੀ। ਅਚਾਨਕ ਦੋ ਘੋੜਿਆਂ ਨਾਲ ਬੰਨ੍ਹਿਆ ਇੱਕ ਬੇਕਾਬੂ ਰੱਥ ਸਿੱਧਾ ਲੋਕਾਂ ਨਾਲ ਟਕਰਾ ਗਿਆ, ਜਿਸ ਵਿੱਚ ਇੱਕ ਕਾਰ ਦਾ ਸ਼ੀਸ਼ਾ ਪੂਰੀ ਤਰ੍ਹਾਂ ਟੁੱਟ ਗਿਆ।
ਰੱਥ 'ਤੇ ਕੋਈ ਨਹੀਂ ਸੀ ਸਵਾਰ
ਖੁਸ਼ਕਿਸਮਤੀ ਇਹ ਰਹੀ ਕਿ ਉਸ ਸਮੇਂ ਰੱਥ 'ਤੇ ਸਵਾਰ ਕੋਈ ਵਿਅਕਤੀ ਸਵਾਰ ਨਹੀਂ ਸੀ। ਦੱਸਿਆ ਜਾ ਰਿਹਾ ਹੈ ਕਿ ਰੱਥ ਅਤੇ ਘੋੜੇ ਹੈਪੀ ਘੋੜੀ ਵਾਲੇ ਦੇ ਹਨ। ਘਟਨਾ ਦੌਰਾਨ ਘੋੜੇ ਦੇ ਮਾਲਕ ਦਾ ਪਤਾ ਨਹੀਂ ਲੱਗ ਸਕਿਆ ਅਤੇ ਨਾ ਹੀ ਘੋੜੇ ਦੇ ਬੇਕਾਬੂ ਹੋਣ ਦਾ ਕਾਰਨ ਪਤਾ ਲੱਗਾ ਹੈ। ਘਟਨਾ ਦੀ ਸੂਚਨਾ ਸਥਾਨਕ ਲੋਕਾਂ ਨੇ ਪੁਲਸ ਨੂੰ ਦਿੱਤੀ ਹੈ।