ਲੋਕ ਸਭਾ ਚੋਣਾਂ 2024 ਲਈ ਪ੍ਰਚਾਰ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਦੇਸ਼ ਭਰ ਵਿੱਚ ਕੁੱਲ 7 ਪੜਾਵਾਂ ਵਿੱਚ ਚੋਣਾਂ ਹੋਣੀਆਂ ਹਨ। ਪਹਿਲੇ ਪੜਾਅ 'ਚ 19 ਅਪ੍ਰੈਲ 2024 ਨੂੰ ਵੋਟਿੰਗ ਹੋਣੀ ਹੈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਚੋਣ ਕਮਿਸ਼ਨ ਨਿਰਪੱਖ ਚੋਣਾਂ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਤਿਆਰ ਹੈ। ਹੁਣ ਜਾਣਕਾਰੀ ਮਿਲੀ ਹੈ ਕਿ ਲੋਕ ਸਭਾ ਚੋਣਾਂ ਦੇ 75 ਸਾਲਾਂ ਦੇ ਇਤਿਹਾਸ ਵਿੱਚ ਚੋਣ ਕਮਿਸ਼ਨ ਨੇ ਸਭ ਤੋਂ ਵੱਧ ਨਜਾਇਜ਼ ਪੈਸਾ ਜ਼ਬਤ ਕੀਤਾ ਹੈ।
ਹਰ ਰੋਜ਼ 100 ਕਰੋੜ ਰੁਪਏ ਕੀਤੇ ਜ਼ਬਤ
ਚੋਣ ਕਮਿਸ਼ਨ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਅਧਿਕਾਰੀ ਪਹਿਲੀ ਮਾਰਚ ਤੋਂ ਹਰ ਰੋਜ਼ 100 ਕਰੋੜ ਰੁਪਏ ਜ਼ਬਤ ਕਰ ਰਹੇ ਹਨ। ਕਮਿਸ਼ਨ ਨੇ ਕਿਹਾ ਕਿ ਇਨਫੋਰਸਮੈਂਟ ਅਫਸਰ ਲੋਕ ਸਭਾ ਚੋਣਾਂ ਲਈ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ 4,650 ਕਰੋੜ ਰੁਪਏ ਜ਼ਬਤ ਕਰ ਚੁੱਕੇ ਹਨ।
ਜਾਣਕਾਰੀ ਮੁਤਾਬਕ 1 ਮਾਰਚ 2024 ਤੋਂ ਹੁਣ ਤੱਕ ਹਰ ਰੋਜ਼ 100 ਕਰੋੜ ਰੁਪਏ ਜ਼ਬਤ ਕੀਤੇ ਜਾ ਚੁੱਕੇ ਹਨ। ਕਮਿਸ਼ਨ ਦਾ ਕਹਿਣਾ ਹੈ ਕਿ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ 4,650 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਇਹ ਰਕਮ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਜ਼ਬਤ ਕੀਤੇ ਗਏ ਕੁੱਲ ਧਨ ਤੋਂ ਵੱਧ ਹੈ।
ਵੋਟਿੰਗ ਤੋਂ ਪਹਿਲਾਂ 4,650 ਕਰੋੜ ਰੁਪਏ ਜ਼ਬਤ
ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਚੋਣਾਂ ਵਿੱਚ ਪੈਸੇ ਦੀ ਤਾਕਤ ਦੀ ਵਰਤੋਂ ਨੂੰ ਰੋਕਣ ਲਈ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਬਤੀਆਂ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰਹਿਣਗੀਆਂ। ਕਮਿਸ਼ਨ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਨਫੋਰਸਮੈਂਟ ਏਜੰਸੀਆਂ ਨੇ 18ਵੀਂ ਲੋਕ ਸਭਾ ਚੋਣਾਂ ਵਿੱਚ ਵੋਟਾਂ ਪੈਣ ਤੋਂ ਪਹਿਲਾਂ ਕੁੱਲ 4,650 ਕਰੋੜ ਰੁਪਏ ਜ਼ਬਤ ਕੀਤੇ । ਤੁਹਾਨੂੰ ਦੱਸ ਦੇਈਏ ਕਿ ਜੇਕਰ 2019 ਦੀਆਂ ਆਮ ਚੋਣਾਂ ਦੀ ਤੁਲਨਾ ਕਰੀਏ ਤਾਂ ਇਹ ਰਕਮ 3475 ਕਰੋੜ ਰੁਪਏ ਜ਼ਿਆਦਾ ਹੈ।
ਚੋਣ ਕਮਿਸ਼ਨ ਇਨ੍ਹਾਂ ਏਜੰਸੀਆਂ ਦੀ ਮਦਦ ਲੈ ਰਿਹਾ ਹੈ
ਚੋਣ ਕਮਿਸ਼ਨ ਦੇਸ਼ ਦੀਆਂ ਵੱਖ-ਵੱਖ ਏਜੰਸੀਆਂ ਦੀ ਮਦਦ ਲੈ ਰਿਹਾ ਹੈ। ਨਕਦੀ ਅਤੇ ਸੋਨਾ, ਚਾਂਦੀ ਅਤੇ ਹੀਰੇ ਜ਼ਬਤ ਕਰਨ ਲਈ ਇਨਕਮ ਟੈਕਸ, ਰਾਜ ਪੁਲਸ, ਆਰਬੀਆਈ, ਐਸਐਲਬੀਸੀ, ਏਏਆਈ, ਬੀਸੀਏਐਸ, ਰਾਜ ਨਾਗਰਿਕ ਹਵਾਬਾਜ਼ੀ, ਇਨਫੋਰਸਮੈਂਟ ਡਾਇਰੈਕਟੋਰੇਟ, ਡਾਕ ਵਿਭਾਗ, ਸੀਆਈਐਸਐਫ ਦੀ ਮਦਦ ਲਈ ਜਾ ਰਹੀ ਹੈ।
ਜਦੋਂਕਿ ਸ਼ਰਾਬ ਦੀ ਵੰਡ ਨੂੰ ਰੋਕਣ ਲਈ ਸੂਬਾ ਪੁਲਸ, ਰਾਜ ਆਬਕਾਰੀ ਅਤੇ ਆਰਪੀਐਫ ਮਦਦ ਕਰ ਰਹੇ ਹਨ। ਇਸ ਦੇ ਨਾਲ ਹੀ ਰਾਜ ਪੁਲਸ, NCB, ICG ਅਤੇ DRI ਦੀ ਮਦਦ ਨਾਲ ਨਸ਼ੀਲੇ ਪਦਾਰਥਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ। ਚੋਣ ਕਮਿਸ਼ਨ ਮੁਫਤ ਵੰਡੀਆਂ ਜਾਣ ਵਾਲੀਆਂ ਵਸਤਾਂ ਲਈ ਸੀਜੀਐਸਟੀ, ਐਸਜੀਐਸਟੀ, ਰਾਜ ਟਰਾਂਸਪੋਰਟ ਵਿਭਾਗ, ਕਸਟਮ ਅਤੇ ਰਾਜ ਪੁਲਸ ਦੀ ਮਦਦ ਲੈ ਰਿਹਾ ਹੈ। ਇਸ ਤੋਂ ਇਲਾਵਾ ਆਸਾਮ ਰਾਈਫਲਜ਼, ਬੀ.ਐਸ.ਐਫ., ਐਸ.ਐਸ.ਬੀ., ਆਈ.ਟੀ.ਬੀ.ਪੀ., ਸੀ.ਆਰ.ਪੀ.ਐਫ., ਜੰਗਲਾਤ ਵਿਭਾਗ ਅਤੇ ਰਾਜ ਪੁਲਸ ਦੀ ਵੀ ਮਦਦ ਲਈ ਜਾ ਰਹੀ ਹੈ।