ਈਰਾਨ ਵਿੱਚ ਔਰਤਾਂ ਨੂੰ ਹਿਜਾਬ ਪਹਿਨਣਾ ਜ਼ਰੂਰੀ ਹੈ। ਪਰ ਕਈ ਔਰਤਾਂ ਹਿਜਾਬ ਦਾ ਲਗਾਤਾਰ ਵਿਰੋਧ ਕਰਦੀਆਂ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਹਿਜਾਬ ਦੇ ਵਿਰੋਧ ਵਿੱਚ ਬਿਨਾਂ ਕੱਪੜਿਆਂ ਦੇ ਸੜਕਾਂ 'ਤੇ ਘੁੰਮ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਮਾਨਸਿਕ ਤੌਰ 'ਤੇ ਬਿਮਾਰ ਹੈ ਔਰਤ - ਯੂਨੀਵਰਸਿਟੀ
ਈਰਾਨ ਦੀ ਇਸਲਾਮਿਕ ਆਜ਼ਾਦ ਯੂਨੀਵਰਸਿਟੀ ਦੇ ਬੁਲਾਰੇ ਅਮੀਰ ਮਹਿਜੋਬ ਨੇ ਦੱਸਿਆ ਕਿ ਪੁਲਸ ਨੇ ਵਿਦਿਆਰਥੀਆਂ ਤੋਂ ਪੁੱਛਗਿੱਛ ਕੀਤੀ, ਜਿਸ 'ਚ ਜਾਣਕਾਰੀ ਮਿਲੀ ਕਿ ਉਹ ਗੰਭੀਰ ਮਾਨਸਿਕ ਦਬਾਅ 'ਚੋਂ ਲੰਘ ਰਹੀ ਹੈ । ਹਾਲਾਂਕਿ ਸੋਸ਼ਲ ਮੀਡੀਆ 'ਤੇ ਕਈ ਲੋਕ ਇਸ ਘਟਨਾ ਨੂੰ ਹਿਜਾਬ ਦੇ ਖਿਲਾਫ ਜਾਣਬੁੱਝ ਕੇ ਕੀਤਾ ਗਿਆ ਪ੍ਰਦਰਸ਼ਨ ਮੰਨ ਰਹੇ ਹਨ।
ਈਰਾਨ ਵਿੱਚ ਔਰਤਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਹੈ ਅਤੇ ਇਹ ਵਿਦਿਆਰਥਣ ਇਸੇ ਕਾਨੂੰਨ ਦਾ ਵਿਰੋਧ ਕਰ ਰਹੀ ਸੀ। ਵਿਦਿਆਰਥਣ ਨੂੰ ਉਸਦੇ ਵਿਰੋਧ ਦੀ ਸਜ਼ਾ ਦਿੱਤੀ ਗਈ ਹੈ ਅਤੇ ਉਸਨੂੰ ਮਾਨਸਿਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਲਗਾਤਾਰ ਹੋ ਰਿਹਾ ਹੈ ਹਿਜਾਬ ਦਾ ਵਿਰੋਧ
ਜ਼ਿਕਰਯੋਗ ਹੈ ਕਿ ਈਰਾਨ 'ਚ ਪਿਛਲੇ ਦੋ ਸਾਲਾਂ ਤੋਂ ਹਿਜਾਬ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸਤੰਬਰ 2022 'ਚ, ਬਹੁਤ ਸਾਰੀਆਂ ਔਰਤਾਂ ਨੇ ਹਿਜਾਬ ਦਾ ਬਾਈਕਾਟ ਕੀਤਾ, ਨਤੀਜੇ ਵਜੋਂ ਪੁਲਿਸ ਨੇ ਕਈ ਔਰਤਾਂ ਨੂੰ ਹਿਰਾਸਤ 'ਚ ਲਿਆ। ਇਸ ਦੌਰਾਨ ਇਕ ਔਰਤ ਦੀ ਮੌਤ ਹੋ ਗਈ, ਜਿਸ ਕਾਰਨ ਵਿਰੋਧ ਹੋਰ ਵਧ ਗਿਆ। ਈਰਾਨੀ ਪੁਲਿਸ ਨੇ ਇਨ੍ਹਾਂ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸਖ਼ਤ ਕਦਮ ਚੁੱਕੇ ਹਨ, ਜਿਸ 'ਚ ਕਈ ਲੋਕਾਂ ਦੇ ਮੌਤ ਦੀ ਖਬਰ ਵੀ ਆਈ ਹੈ ।