ਪੰਜਾਬ ਦੇ ਸ਼ੰਭੂ ਬਾਰਡਰ 'ਤੇ ਮੋਰਚੇ 'ਤੇ ਬੈਠੇ ਇੱਕ ਹੋਰ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕੌਰ ਸਿੰਘ ਵਜੋਂ ਹੋਈ ਹੈ ਅਤੇ ਉਹ ਸੰਗਰੂਰ ਦੇ ਲਹਿਰਾ ਦਾ ਰਹਿਣ ਵਾਲਾ ਸੀ। ਪੁਲਿਸ ਨੇ ਘਟਨਾ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ ਦੇ ਦਿੱਤੀ ਹੈ।
ਦੇਰ ਸ਼ਾਮ ਅਚਾਨਕ ਬਿਮਾਰ ਵਿਗੜੀ ਸਿਹਤ
ਦੱਸ ਦੇਈਏ ਕਿ ਕੌਰ ਸਿੰਘ ਦੀ ਦੇਰ ਸ਼ਾਮ ਅਚਾਨਕ ਤਬੀਅਤ ਵਿਗੜ ਗਈ ਸੀ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਐਂਬੂਲੈਂਸ ਵਿੱਚ ਹਸਪਤਾਲ ਲੈ ਕੇ ਜਾਣ ਲੱਗੇ, ਜਿਸ ਦੌਰਾਨ ਕੌਰ ਸਿੰਘ ਦੀ ਮੌਤ ਹੋ ਗਈ। ਕੌਰ ਸਿੰਘ ਪਿਛਲੇ 10 ਦਿਨਾਂ ਤੋਂ ਸ਼ੰਭੂ ਮੋਰਚੇ ਵਿੱਚ ਕਿਸਾਨਾਂ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਸਨ।
10 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ
ਇਸ ਸਾਲ ਫਰਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ ਕਿਸਾਨ ਅੰਦੋਲਨ ਵਿੱਚ 10 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ। ਅਜੇ ਇਕ ਹਫਤਾ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ 65 ਸਾਲਾ ਕਿਸਾਨ ਹਰਜਿੰਦਰ ਸਿੰਘ ਦੀ ਵੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।
31 ਅਗਸਤ ਨੂੰ ਕਿਸਾਨ ਕਰਨਗੇ ਕਾਨਫਰੰਸ
ਕਿਸਾਨ 31 ਅਗਸਤ ਨੂੰ ਵੱਡੀ ਕਾਨਫਰੰਸ ਕਰਨ ਜਾ ਰਹੇ ਹਨ। ਇਸ ਕਾਨਫਰੰਸ ਵਿੱਚ ਪੰਜਾਬ, ਹਰਿਆਣਾ ਅਤੇ ਦੇਸ਼ ਦੇ ਹੋਰ ਰਾਜਾਂ ਦੇ ਕਿਸਾਨ ਭਾਗ ਲੈਣਗੇ। ਦੱਸਣਯੋਗ ਹੈ ਕਿ 31 ਅਗਸਤ ਨੂੰ ਕਿਸਾਨ ਅੰਦੋਲਨ ਦੇ 200 ਦਿਨ ਪੂਰੇ ਹੋ ਜਾਣਗੇ।