ਮੋਹਾਲੀ ਦੇ ਖਰੜ 'ਚ ਬੀਤੇ ਦਿਨੀਂ ਇਕ ਬਾਊਂਸਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹੁਣ ਇਸ ਕਤਲ ਦੀ ਜ਼ਿਮੇਵਾਰੀ ਬੰਬੀਹਾ ਗੈਂਗ ਨੇ ਲਈ ਹੈ। ਦੱਸ ਦੇਈਏ ਕਿ ਬਾਊਂਸਰ ਮਨੀਸ਼ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਲਈ ਹੈ, ਜਿਸ ਵਿਚ ਲਿਖਿਆ ਹੈ ਕਿ ਲੱਕੀ ਪਟਿਆਲ ਨੇ ਇਹ ਕਤਲ ਕਰਵਾਇਆ ਹੈ। ਇਹ 5 ਸਾਲ ਪਹਿਲਾਂ ਹੋਏ ਮੀਤ ਬਾਊਂਸਰ ਦੇ ਕਤਲ ਦਾ ਅਸੀਂ ਬਦਲਾ ਲਿਆ ਹੈ। ਪੋਸਟ ਵਿੱਚ ਉਨ੍ਹਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜਿੰਨਾ ਸਮਾਂ ਲੰਘੇਗਾ, ਦੁਸ਼ਮਣੀ ਓਨੀ ਹੀ ਵਧੇਗੀ। ਕਿਸੇ ਨੂੰ ਕਿਸੇ ਕਿਸਮ ਦੇ ਵਿਹਮ ਵਿੱਚ ਨਹੀਂ ਰਹਿਣਾ ਚਾਹੀਦਾ।
ਪੰਜ ਸਾਲਾਂ ਬਾਅਦ ਲਿਆ ਬਦਲਾ
ਪੰਜ ਸਾਲ ਪਹਿਲਾਂ ਪੰਚਕੂਲਾ ਦੇ ਸਾਕੇਤਦੀ ਪਿੰਡ ਵਿੱਚ ਸਥਿਤ ਸ਼ਿਵ ਮੰਦਰ ਦੇ ਸਾਹਮਣੇ ਦਿਨ ਦਿਹਾੜੇ ਬਾਊਂਸਰ ਮੀਤ ਦੀ ਹੱਤਿਆ ਕਰ ਦਿੱਤੀ ਗਈ ਸੀ। ਚੰਡੀਗੜ੍ਹ ਦੇ ਇੱਕ ਕਲੱਬ ਵਿੱਚ ਹੋਏ ਝਗੜੇ ਨੂੰ ਲੈ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਝਗੜਾ ਚੰਡੀਗੜ੍ਹ ਦੇ ਸੈਕਟਰ 26 ਸਥਿਤ ਇੱਕ ਕਲੱਬ ਵਿੱਚ ਹੋਇਆ। ਕੁਰੂਕਸ਼ੇਤਰ ਤੋਂ ਆਏ ਕੁਝ ਲੜਕਿਆਂ ਨਾਲ ਝਗੜਾ ਹੋ ਗਿਆ। ਉਥੇ ਹੰਗਾਮਾ ਕਰਨ ਤੋਂ ਬਾਅਦ ਉਸ ਦਾ ਉਥੇ ਮੌਜੂਦ ਬਾਊਂਸਰ ਗਗਨਦੀਪ ਸਿੰਘ ਨਾਲ ਝਗੜਾ ਹੋ ਗਿਆ। ਗਗਨ ਦੀ ਮਦਦ ਲਈ ਮੀਤ ਉੱਥੇ ਪਹੁੰਚ ਗਿਆ ਸੀ। ਇਸ ਵਿਵਾਦ ਨੂੰ ਲੈ ਕੇ ਬਾਊਂਸਰ ਮੀਤ ਦਾ ਕਤਲ ਕਰ ਦਿੱਤਾ ਗਿਆ ਸੀ।
ਮਾਪਿਆਂ ਦਾ ਸੀ ਇਕਲੌਤਾ ਪੁੱਤਰ
ਮ੍ਰਿਤਕ ਨੌਜਵਾਨ ਖਰੜ ਕਲੱਬ ਵਿੱਚ ਬਾਊਂਸਰ ਸੀ। ਨੌਜਵਾਨ ਖਿਲਾਫ ਕਈ ਸਾਲਾਂ ਤੋਂ ਕੇਸ ਚੱਲ ਰਿਹਾ ਸੀ। ਇਸ ਤੋਂ ਪਹਿਲਾਂ ਮ੍ਰਿਤਕ ਨੂੰ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਸਨ। ਮਨੀਸ਼ ਕੁਮਾਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।