ਖਬਰਿਸਤਾਨ ਨੈੱਟਵਰਕ- ਪੰਜਾਬ ਵਿੱਚ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਗਾਤਾਰ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਲੰਧਰ ਪੁਲਸ ਪ੍ਰਸ਼ਾਸਨ ਨੇ ਅੱਜ ਵੀ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ਦੇ ਥਾਣਾ 1 ਅਧੀਨ ਆਉਂਦੇ ਅਸ਼ੋਕ ਵਿਹਾਰ ਅਤੇ ਗੁਰੂ ਅਮਰਦਾਸ ਕਲੋਨੀ ਵਿੱਚ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਪ੍ਰਸ਼ਾਸਨ ਨੇ ਦੋ ਘਰਾਂ ਉਤੇ ਬੁਲਡੋਜ਼ਰ ਚਲਵਾ ਦਿੱਤਾ, ਜਿਸ ਵਿੱਚ ਇੱਕ ਔਰਤ ਸਮੇਤ 2 ਨਸ਼ਾ ਤਸਕਰ ਸ਼ਾਮਲ ਹਨ।
2 ਨਸ਼ਾ ਤਸਕਰਾਂ ਦੇ ਘਰਾਂ 'ਤੇ ਚੱਲਿਆ ਪੀਲਾ ਪੰਜਾ
ਦੱਸ ਦੇਈਏ ਕਿ ਅਸ਼ੋਕ ਵਿਹਾਰ ਵਿੱਚ ਇਨ੍ਹਾਂ ਘਰਾਂ ਵਿੱਚੋਂ ਇੱਕ ਮਹਿਲਾ ਤਸਕਰ ਨਿਸ਼ਾ ਖਾਨ ਉਰਫ਼ ਨਿਸ਼ਾ ਚੌਧਰੀ ਦਾ ਹੈ ਅਤੇ ਦੂਜਾ ਘਰ ਗੁਰੂ ਅਮਰਦਾਸ ਕਲੋਨੀ ਵਿੱਚ ਦਲੀਪ ਸਿੰਘ ਦੀਪਾ ਦਾ ਹੈ। ਦੋਵਾਂ ਤਸਕਰਾਂ ਵਿਰੁੱਧ ਪਹਿਲਾਂ ਹੀ ਤਸਕਰੀ ਦੇ ਕਈ ਮਾਮਲੇ ਦਰਜ ਹਨ। ਅੱਜ ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਦੀ ਅਗਵਾਈ ਹੇਠ ਕਾਰਵਾਈ ਕਰਦਿਆਂ ਦੋਵਾਂ ਘਰਾਂ 'ਤੇ ਬੁਲਡੋਜ਼ਰ ਚਲਾਏ ਗਏ।
ਦੋਵਾਂ ਵਿਰੁੱਧ ਪਹਿਲਾਂ ਹੀ ਕਈ ਮਾਮਲੇ ਦਰਜ
ਮਹਿਲਾ ਨਸ਼ਾ ਤਸਕਰ ਨਿਸ਼ਾ ਖਾਨ ਵਿਰੁੱਧ ਐਨਡੀਪੀਸੀ ਐਕਟ ਤਹਿਤ ਲਗਭਗ 6 ਮਾਮਲੇ ਦਰਜ ਹਨ, ਜਦੋਂ ਕਿ ਦਲੀਪ ਸਿੰਘ ਵਿਰੁੱਧ ਐਨਡੀਪੀਐਸ ਐਕਟ ਤਹਿਤ 11 ਮਾਮਲੇ ਦਰਜ ਹਨ। ਜਿਸ ਤੋਂ ਬਾਅਦ, ਪ੍ਰਸ਼ਾਸਨ ਨੇ ਅਸ਼ੋਕ ਵਿਹਾਰ ਅਤੇ ਗੁਰੂ ਅਮਰਦਾਸ ਕਲੋਨੀ ਵਿੱਚ ਕਾਰਵਾਈ ਕੀਤੀ ਅਤੇ ਘਰਾਂ 'ਤੇ ਪੀਲੇ ਪੰਜੇ ਚਲਾਏ।