ਖਬਰਿਸਤਾਨ ਨੈੱਟਵਰਕ- ਕਾਂਗਰਸੀ ਨੇਤਾ ਅਤੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਦਗੀ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਜਾ ਰਹੇ ਹਨ। ਇਹ ਗੱਲ ਉਨ੍ਹਾਂ ਨੇ ਅੱਜ ਅੰਮ੍ਰਿਤਸਰ ਵਿਚ ਅਹਿਮ ਪ੍ਰੈਸ ਕਾਨਫਰੰਸ ਕਰਦੇ ਹੋਏ ਕਹੀ। ਸਿੱਧੂ ਯੂਟਿਊਬ 'ਤੇ ਆਪਣਾ ਚੈਨਲ ਖੋਲ੍ਹਣ ਜਾ ਰਹੇ ਹਨ, ਜਿਸਦਾ ਨਾਮ ਨਵਜੋਤ ਸਿੰਘ ਸਿੱਧੂ ਆਫੀਸ਼ੀਅਲ ਹੋਵੇਗਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਅਤੇ ਉਹ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਵਿਚਾਰ ਪ੍ਰਗਟ ਕਰ ਸਕਦੇ ਹਨ। ਕਿਉਂਕਿ ਰਾਜਨੀਤੀ ਵਿੱਚ ਇੱਕ ਸੀਮਾ ਹੁੰਦੀ ਹੈ।
ਰਾਜਨੀਤੀ ਦਾ ਕੋਈ ਪੈਸਾ ਘਰ ਨਹੀਂ ਆਵੇਗਾ
ਸਿੱਧੂ ਨੇ ਕਿਹਾ ਕਿ ਮੈਂ ਰਾਜਨੀਤੀ ਕਾਰੋਬਾਰ ਲਈ ਨਹੀਂ ਸਗੋਂ ਲੋਕਾਂ ਦੀ ਭਲਾਈ ਲਈ ਕਰਦਾ ਹਾਂ, ਪਰ ਬਦਕਿਸਮਤੀ ਨਾਲ ਕੁਝ ਲੋਕਾਂ ਨੇ ਰਾਜਨੀਤੀ ਨੂੰ ਕਾਰੋਬਾਰ ਬਣਾ ਲਿਆ ਹੈ। ਮੈਂ ਆਪਣੇ ਚੈਨਲ ਰਾਹੀਂ ਲੋਕਾਂ ਨਾਲ ਜੁੜਾਂਗਾ। ਹੁਣ ਰਾਜਨੀਤੀ ਦਾ ਪੈਸਾ ਘਰ ਨਹੀਂ ਆਵੇਗਾ, ਸਿਰਫ਼ ਇਮਾਨਦਾਰੀ ਦਾ ਪੈਸਾ ਘਰ ਆਵੇਗਾ।
ਪਹਿਲਗਾਮ ਹਮਲੇ 'ਤੇ ਦਿੱਤਾ ਬਿਆਨ
ਇਸ ਦੌਰਾਨ ਜਦੋਂ ਸਿੱਧੂ ਤੋਂ ਪਹਿਲਗਾਮ ਅੱਤਵਾਦੀ ਹਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਸੁਰੱਖਿਆ ਦੀ ਵੀ ਜ਼ਿੰਮੇਵਾਰ ਹੈ। ਅਸੀਂ ਇਸ ਮੁੱਦੇ 'ਤੇ ਸਰਕਾਰ ਦੇ ਨਾਲ ਹਾਂ। ਜਦੋਂ ਸਿੱਧੂ ਤੋਂ ਪੁੱਛਿਆ ਗਿਆ ਕਿ ਕੀ ਉਹ ਅਜੇ ਵੀ ਕਾਂਗਰਸ ਵਿੱਚ ਹਨ, ਤਾਂ ਉਨ੍ਹਾਂ ਕਿਹਾ ਕਿ ਕੁਝ ਸਬੂਤ ਦੇਣ ਦੀ ਲੋੜ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਚੈੱਨਲ ਉੱਤੇ ਕ੍ਰਿਕੇਟ, ਰਾਜਨੀਤੀ, ਸਿਹਤ, ਕਮੇਡੀ, ਮੋਟੀਵੇਸ਼ਨ, ਲਾਈਫਸਟਾਈਲ ਸਮੇਤ ਹੋਰ ਕਈ ਮੁੱਦਿਆਂ ਬਾਰੇ ਗੱਲਬਾਤ ਕੀਤੀ ਜਾਵੇਗੀ।