• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

Canada ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ, ਹੁਣ ਨੌਕਰੀ ਮਿਲਣੀ ਹੋਈ ਹੋਰ ਵੀ ਮੁਸ਼ਕਿਲ

Canada सरकार ने पंजाबियों को दिया एक और बड़ा झटका,
9/26/2024 11:31:08 AM Raj     Canadian government , study visas, Justin Trudeau, Indian Students, LMIA , TFW , New Rules    Canada ਸਰਕਾਰ ਨੇ ਪੰਜਾਬੀਆਂ ਨੂੰ ਦਿੱਤਾ ਇੱਕ ਹੋਰ ਵੱਡਾ ਝਟਕਾ, ਹੁਣ ਨੌਕਰੀ ਮਿਲਣੀ ਹੋਈ ਹੋਰ ਵੀ ਮੁਸ਼ਕਿਲ   Canada सरकार ने पंजाबियों को दिया एक और बड़ा झटका,

ਕੈਨੇਡਾ ਸਰਕਾਰ ਆਪਣੇ ਦੇਸ਼ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਲਗਾਤਾਰ ਵੱਖ-ਵੱਖ ਨਿਯਮ ਲਿਆ ਰਹੀ ਹੈ। ਇਸ ਨੇ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਜੋ ਕੈਨੇਡਾ ਵਿੱਚ ਭਵਿੱਖ ਦੇਖਦੇ ਹਨ। ਟਰੂਡੋ ਸਰਕਾਰ ਨੇ ਕੈਨੇਡਾ ਵਿੱਚ ‘ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ’ ਵਿੱਚ ਬਦਲਾਅ ਕੀਤੇ ਹਨ, ਤਾਂ ਜੋ ਇਸ ਸਕੀਮ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ। ਨਾਲ ਹੀ ਇਸ ਸਕੀਮ ਰਾਹੀਂ ਲੋਕਾਂ ਨੂੰ ਧੋਖਾਧੜੀ ਤੋਂ ਬਚਾਇਆ ਜਾ ਸਕਦਾ ਹੈ।

ਦਰਅਸਲ, ਕੈਨੇਡਾ 'ਚ 'ਅਸਥਾਈ ਵਿਦੇਸ਼ੀ ਵਰਕਰ' (TFW) ਪ੍ਰੋਗਰਾਮ ਦੇ ਰਾਹੀਂ ਕੈਨੇਡੀਅਨ ਕੰਪਨੀਆਂ ਵਿਦੇਸ਼ੀ ਕਾਮਿਆਂ ਦੀ ਭਰਤੀ ਕਰਦੀਆਂ ਹਨ। ਉਹਨਾਂ ਕੋਲ ਅਜਿਹਾ ਕਰਨ ਦਾ ਵਿਕਲਪ ਤਾਂ ਹੀ ਹੁੰਦਾ ਹੈ , ਜਦ ਉਨ੍ਹਾਂ ਨੂੰ ਕੈਨੇਡਾ 'ਚ ਵਧੀਆ ਤੇ ਯੋਗ ਲੋਕ ਕੰਮ ਕਰਨ ਲਈ ਨਹੀਂ ਮਿਲੇ | 

TFW ਦਾ ਹੋ ਰਹੀ ਹੈ ਦੁਰਵਰਤੋਂ 

ਪਰ ਸਰਕਾਰ ਹੁਣ ਇਸ ਨੂੰ ਬਦਲ ਰਹੀ ਹੈ। ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਦੇਸ਼ 'ਚ ਪ੍ਰਤਿਭਾਸ਼ਾਲੀ ਕਾਮਿਆਂ ਦੀ ਭਰਤੀ ਤੋਂ ਬਚਣ ਅਤੇ ਇਸ ਦੀ ਬਜਾਏ ਵਿਦੇਸ਼ੀ ਕਰਮਚਾਰੀਆਂ 'ਤੇ ਭਰੋਸਾ ਕਰਨ ਲਈ 'ਅਸਥਾਈ ਵਿਦੇਸ਼ੀ ਵਰਕਰ' (TFW) ਪ੍ਰੋਗਰਾਮ ਦੀ ਦੁਰਵਰਤੋਂ ਕੀਤੀ ਗਈ ਹੈ।

ਨੌਕਰੀਆਂ 'ਚ ਦੇਸ਼ ਦੇ ਨੌਜਵਾਨਾਂ ਨੂੰ ਦਿੱਤੀ ਜਾਵੇ ਪਹਿਲ

ਸਰਕਾਰ ਨੇ ਕਿਹਾ ਹੈ ਕਿ ਹੁਣ 'ਅਸਥਾਈ ਵਿਦੇਸ਼ੀ ਕਰਮਚਾਰੀ' ਪ੍ਰੋਗਰਾਮ ਦੀ ਵਰਤੋਂ ਕਰਦੇ ਹੋਏ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਤੋਂ ਪਹਿਲਾਂ ਕੰਪਨੀਆਂ ਨੂੰ 'ਲੇਬਰ ਮਾਰਕੀਟ ਇਮਪੈਕਟ ਅਸੈਸਮੈਂਟ' (ਐੱਲ.ਐੱਮ.ਆਈ.ਏ.) ਕਰਨਾ ਹੋਵੇਗਾ, ਜਿਸ 'ਚ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਜਿਸ ਨੌਕਰੀ 'ਤੇ ਵਿਦੇਸ਼ੀ ਕਰਮਚਾਰੀ ਨੂੰ ਰੱਖ ਰਹੀ ਹੈ , ਉਸ ਨੂੰ ਕਰਨ ਲਈ ਦੇਸ਼ ਵਿੱਚ ਕੋਈ ਯੋਗ ਨਾਗਰਿਕ ਨਹੀਂ ਹੈ।

ਅੱਜ ਤੋਂ ਲਾਗੂ ਹੋ ਰਹੇ ਹਨ ਨਿਯਮ 

ਸਰਕਾਰ ਚਾਹੁੰਦੀ ਹੈ ਕਿ ਕੈਨੇਡੀਅਨ ਕੰਪਨੀਆਂ ਅਤੇ ਮਾਲਕ ਇਸ ਪ੍ਰੋਗਰਾਮ 'ਤੇ ਆਪਣੀ ਨਿਰਭਰਤਾ ਘੱਟ ਕਰਨ। TFW ਪ੍ਰੋਗਰਾਮ ਸਬੰਧੀ ਨਵੇਂ ਨਿਯਮ 26 ਸਤੰਬਰ ਯਾਨੀ ਅੱਜ ਤੋਂ ਲਾਗੂ ਹੋ ਰਹੇ ਹਨ। ਕੈਨੇਡਾ ਸਰਕਾਰ ਮੈਟਰੋਪੋਲੀਟਨ ਖੇਤਰਾਂ ਵਿੱਚ 6% ਜਾਂ ਇਸ ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ LMIAs ਦੀ ਪ੍ਰਕਿਰਿਆ ਕਰਨ ਤੋਂ ਇਨਕਾਰ ਕਰਨ ਵਾਲੀ ਹੈ।

10 ਫੀਸਦੀ ਤੋਂ ਵੱਧ ਵਿਦੇਸ਼ੀ ਰੱਖਣ ਦੀ ਇਜਾਜ਼ਤ ਨਹੀਂ 

ਭੋਜਨ ਸੁਰੱਖਿਆ ਖੇਤਰਾਂ (ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਮੱਛੀ ਪ੍ਰੋਸੈਸਿੰਗ) ਦੇ ਨਾਲ-ਨਾਲ ਉਸਾਰੀ ਅਤੇ ਸਿਹਤ ਸੰਭਾਲ ਵਿੱਚ ਮੌਸਮੀ ਅਤੇ ਗੈਰ-ਮੌਸਮੀ ਨੌਕਰੀਆਂ ਲਈ LMIA ਕਾਰਵਾਈ ਕੀਤੀ ਜਾਵੇਗੀ। ਮੈਨੇਜਰ ਜਾਂ ਮਾਲਕ ਨੂੰ TFW ਪ੍ਰੋਗਰਾਮ ਦੁਆਰਾ ਆਪਣੇ ਕੁੱਲ ਕਰਮਚਾਰੀਆਂ 'ਚੋ 10% ਤੋਂ ਵੱਧ ਵਿਦੇਸ਼ੀ ਕਰਮਚਾਰੀਆਂ ਨੂੰ ਕੰਮ 'ਤੇ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। TFW ਪ੍ਰੋਗਰਾਮ ਦੇ ਤਹਿਤ ਨੌਕਰੀ 'ਤੇ ਰੱਖੇ ਗਏ ਲੋਕਾਂ ਦੀ ਰੁਜ਼ਗਾਰ ਮਿਆਦ ਨੂੰ ਘਟਾ ਕੇ ਸਿਰਫ਼ ਇੱਕ ਸਾਲ ਕਰ ਦਿੱਤਾ ਗਿਆ ਹੈ, ਜੋ ਪਹਿਲਾਂ ਦੋ ਸਾਲ ਸੀ।

ਸਭ ਤੋਂ ਵੱਧ ਪੰਜਾਬੀਆਂ ਨੂੰ ਹੋਵੇਗਾ ਅਸਰ 

ਕੈਨੇਡਾ 'ਚ ਇਸ ਬਦਲਾਅ ਦਾ ਅਸਰ ਭਾਰਤੀਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਪੰਜਾਬ-ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ਤੋਂ ਲੋਕ ਕੰਮ ਕਰਨ ਲਈ ਕੈਨੇਡਾ ਜਾਂਦੇ ਹਨ। ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਘੱਟ ਹੁਨਰ ਵਾਲੀਆਂ ਨੌਕਰੀਆਂ 'ਚ ਕੰਮ ਕਰਦੇ ਹਨ, ਜਿਵੇਂ ਕਿ ਖੇਤਾਂ ਵਿੱਚ ਕੰਮ ਕਰਨਾ। ਬਹੁਤ ਸਾਰੀਆਂ ਕੰਪਨੀਆਂ ਨੇ ਇਹਨਾਂ ਲੋਕਾਂ ਨੂੰ ਸਿਰਫ TFW ਪ੍ਰੋਗਰਾਮ ਦੇ ਤਹਿਤ ਕੰਮ 'ਤੇ ਰੱਖਿਆ ਹੈ। ਪਰ ਨਿਯਮਾਂ 'ਚ ਬਦਲਾਅ ਕਾਰਨ ਹੁਣ ਭਰਤੀ ਕਰਨਾ ਮੁਸ਼ਕਿਲ ਹੋ ਰਿਹਾ ਹੈ।

'Canadian government','study visas','Justin Trudeau','Indian Students','LMIA','TFW','New Rules'

Please Comment Here

Similar Post You May Like

  • कनाडा सरकार ने लिया बड़ा फैसला,

    कनाडा सरकार ने लिया बड़ा फैसला, स्टडी वीजा में 35 फीसदी की कटौती करेगा

  • कनाडा के पीएम जस्टिन ट्रूडो के सामने लगे खालिस्तानी जिंदाबाद के नारे,

    कनाडा के पीएम जस्टिन ट्रूडो के सामने लगे खालिस्तानी जिंदाबाद के नारे, Video Viral

  • कैनेडा में जस्टिन ट्रूडो सरकार की मुश्किलें बढ़ीं,

    कैनेडा में जस्टिन ट्रूडो सरकार की मुश्किलें बढ़ीं, एनडीपी ने समर्थन वापस लिया

  • Canada सरकार ने पंजाबियों को दिया एक और बड़ा झटका,

    Canada सरकार ने पंजाबियों को दिया एक और बड़ा झटका, अब नौकरी मिलनी होगी और मुश्किल

  • Canada की ट्रूडो सरकार का U-Turn,

    Canada की ट्रूडो सरकार का U-Turn, भारतीयों की अतिरिक्त जांच का आदेश लिया वापस

  • Canada में पढ़ रहे 7 लाख स्टूडेंट्स पर मंडराया खतरा,

    Canada में पढ़ रहे 7 लाख स्टूडेंट्स पर मंडराया खतरा, छोड़ना पड़ सकता है देश

  • कनाडा में रहने वाले भारतीय छात्रों के लिए बड़ा झटका,

    कनाडा में रहने वाले भारतीय छात्रों के लिए बड़ा झटका, ट्रूडो सरकार ने बदला ये नियम

  •  कनाडा सरकार ने Work Permit नियमों में किया बदलाव,

    कनाडा सरकार ने Work Permit नियमों में किया बदलाव, भारतीयों को होगा लाभ

Recent Post

  • ਕੁੱਲ੍ਹੜ ਪੀਜ਼ਾ ਕਪਲ ਦਾ ਫਿਰ ਭਖਿਆ ਮੁੱਦਾ, ਸਹਿਜ ਅਰੋੜਾ LIVE ਆ ਬੋਲ ਗਿਆ ਆਹ ਗੱਲਾਂ...

  • ਲੁਧਿਆਣਾ ਉਪ ਚੋਣਾਂ ਜਿੱਤਣ 'ਤੇ CM ਮਾਨ ਨੇ ਦਿੱਤੀ ਵਧਾਈ, ਗੁਜਰਾਤ 'ਚ ਵੀ AAP ਦੀ ਜਿੱਤ ...

  • ਨੀਟੂ ਸ਼ਟਰਾਂ ਵਾਲਾ ਨੇ ਹਾਰ ਦੇਖ ਭੰਨ੍ਹ ਸੁੱਟਿਆ ਆਪਣਾ ਫੋਨ, ਹੁਣ ਕਹਿੰਦਾ ਮੈਂ ਤਾਂ ਜਾ ਰਿਹਾ Big Boss!...

  • ਜਲੰਧਰ ਦੇ ਖੁਰਾਣਾ ਐਂਟਰਪ੍ਰਾਈਜ਼ਜ਼ 'ਚ ਲੱਗੀ ਭਿਆਨਕ ਅੱਗ, ਹੋਇਆ ਭਾਰੀ ਨੁਕਸਾਨ...

  • ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਕ 'ਚ ਸਕਾਰਪੀਓ ਤੇ ਕਰੇਟਾ ਦੀ ਟੱਕਰ, ਓਵਰਟੇਕ ਦੌਰਾਨ ਵਾਪਰਿਆ ਹਾਦਸਾ...

  • ਫਾਰਚੂਨਰ ਕਾਰ 'ਚ ਮਿਲੀਆਂ ਪਰਿਵਾਰ ਦੇ 3 ਮੈਬਰਾਂ ਦੀਆਂ ਲਾਸ਼ਾਂ, ਪੁਲਿਸ ਨੇ ਇਲਾਕਾ ਕੀਤਾ ਸੀਲ ...

  • ਪਹਿਲਗਾਮ ਅੱਤਵਾਦੀ ਹਮਲੇ 'ਚ NIA ਨੇ ਕੀਤੀ ਵੱਡੀ ਕਾਰਵਾਈ, ਤਿੰਨ ਅੱਤਵਾਦੀਆਂ ਦੀ ਹੋਈ ਪਛਾਣ...

  • ਗੁਰਦੁਆਰਾ ਸਾਹਿਬ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਨਹਿਰ 'ਚ ਕਾਰ ਡਿੱਗਣ ਨਾਲ 2 ਦੀ ਮੌਤ...

  • ਈਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੀ ਜੰਗ 'ਚ ਅਮਰੀਕਾ ਦੀ ਐਂਟਰੀ, ਈਰਾਨ ਦੇ ਤਿੰਨ ਪ੍ਰਮਾਣੂ ਠਿਕਾਣਿਆ 'ਤੇ ਹਮਲਾ ...

  • ਜਲੰਧਰ 'ਚ IAS, AAP ਨੇਤਾ ਅਤੇ ਗੰਨਮੈਨ ਖਿਲਾਫ ਮਾਮਲਾ ਦਰਜ, ਜ਼ਮੀਨੀ ਵਿਵਾਦ ਤੋਂ ਬਾਅਦ ਵਿਅਕਤੀ 'ਤੇ ਚਲਾਈ ਗੋਲੀ ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY