ਮਸ਼ਹੂਰ ਪਾਸਟਰ ਬਰਜਿੰਦਰ ਸਿੰਘ ਖ਼ਿਲਾਫ਼ ਕਪੂਰਥਲਾ 'ਚ ਇੱਕ ਔਰਤ ਨੇ ਛੇੜਛਾੜ ਦਾ ਕੇਸ ਦਰਜ ਕਰਵਾਇਆ। ਔਰਤ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਇਹ ਵੀ ਕਿਹਾ ਕਿ ਉਸਦੀ ਜਾਨ ਨੂੰ ਖ਼ਤਰਾ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਔਰਤ ਨੇ ਆਪਣੀ ਸ਼ਿਕਾਇਤ 'ਚ ਕਿਹਾ ਕਿ ਪਾਸਟਰ ਬਰਜਿੰਦਰ ਸਿੰਘ ਜਲੰਧਰ ਦੇ ਤਾਜਪੁਰ ਪਿੰਡ 'ਚ ਈਸਾਈ ਸਤਿਸੰਗ ਕਰਵਾਉਂਦੇ ਹਨ। ਇਸ ਸਤਸੰਗ 'ਚ ਉਸਦੇ ਮਾਪਿਆਂ ਨੇ ਸਾਲ 2017 ਵਿੱਚ ਜਾਣਾ ਸ਼ੁਰੂ ਕੀਤਾ ਸੀ। ਜਿੱਥੋਂ ਉਨ੍ਹਾਂ ਨੇ ਮੇਰਾ ਨੰਬਰ ਲੈ ਲਿਆ ਅਤੇ ਮੇਰੇ ਨਾਲ ਗਲਤ ਗੱਲਾਂ ਕਰਨ ਲੱਗ ਪਿਆ। ਮੈਨੂੰ ਅਜਿਹੇ ਮੈਸੇਜ ਤੋਂ ਡਰ ਲੱਗ ਪਈ । ਉਹ ਆਪਣੇ ਮਾਪਿਆਂ ਨੂੰ ਇਨ੍ਹਾਂ ਗਤੀਵਿਧੀਆਂ ਬਾਰੇ ਦੱਸਣ ਤੋਂ ਬਹੁਤ ਡਰਦੀ ਸੀ, ਪਰ ਉਸਦੇ ਗਲਤ ਗੱਲਾਂ ਕਰਨ ਦਾ ਸਿਲਸਿਲਾ ਜਾਰੀ ਰਿਹਾ।
ਪੀੜਤ ਔਰਤ ਨੇ ਅੱਗੇ ਦੱਸਿਆ ਕਿ ਇਸ ਤੋਂ ਬਾਅਦ 2022 'ਚ, ਉਸਨੇ ਮੈਨੂੰ ਐਤਵਾਰ ਨੂੰ ਚਰਚ ਦੇ ਕੈਬਿਨ ਵਿੱਚ ਇਕੱਲਾ ਬਿਠਾਉਣਾ ਸ਼ੁਰੂ ਕਰ ਦਿੱਤਾ। ਜਦੋਂ ਵੀ ਉਹ ਕੈਬਿਨ ਵਿੱਚ ਇਕੱਲੀ ਹੁੰਦੀ ਸੀ, ਉਹ ਕੈਬਿਨ ਵਿੱਚ ਆ ਜਾਂਦਾ ਸੀ ਅਤੇ ਉਸਨੂੰ ਗਲਤ ਢੰਗ ਨਾਲ ਛੂਹਦਾ ਸੀ। ਜਿਸ ਕਾਰਨ ਉਹ ਬੁਰੀ ਤਰ੍ਹਾਂ ਡਰ ਹੋਈ ਸੀ । ਉਸਨੇ ਡਰ ਜ਼ਾਹਰ ਕੀਤਾ ਕਿ ਉਹ ਸਾਨੂੰ ਮਾਰ ਦੇਵੇਗਾ। ਜੇਕਰ ਉਸ ਨੂੰ ਅਤੇ ਉਸਦੇ ਮਾਤਾ-ਪਿਤਾ, ਪਤੀ ਅਤੇ ਭਰਾ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ, ਤਾਂ ਬਰਜਿੰਦਰ ਸਿੰਘ ਅਤੇ ਅਵਤਾਰ ਸਿੰਘ ਇਸਦੇ ਜ਼ਿੰਮੇਵਾਰ ਹੋਣਗੇ।