ਚੰਡੀਗੜ੍ਹ ਪੁਲਿਸ ਨੇ ਇੰਦਰਾ ਕਲੋਨੀ ਮਾਮਲੇ ਵਿੱਚ ਦੋ ਮੁਲਾਜ਼ਮਾਂ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਪੁਲਿਸ ਦੀ ਗੱਡੀ 'ਚ ਸ਼ਰਾਬ ਅਤੇ ਚਿਕਨ ਰੱਖਿਆ ਹੋਇਆ ਸੀ। ਲੋਕਾਂ ਨੇ ਇਸ ਦੀ ਵੀਡੀਓ ਬਣਾਈ। ਜਿਸ ਤੋਂ ਬਾਅਦ ਇਲਾਕਾ ਵਾਸੀਆਂ ਨੇ ਕਾਫੀ ਹੰਗਾਮਾ ਕੀਤਾ।
ਮਾਮਲੇ ਨੂੰ ਸ਼ਾਂਤ ਕਰਨ ਲਈ ਪਹੁੰਚੀ ਸੀ ਪੁਲਿਸ
ਪੁਲਿਸ ਨੂੰ ਬੁੱਧਵਾਰ ਰਾਤ ਨੂੰ ਇੰਦਰਾ ਕਾਲੋਨੀ 'ਚ ਲੜਾਈ ਹੋਣ ਦੀ ਸੂਚਨਾ ਮਿਲੀ ਸੀ। ਲੜਾਈ ਨੂੰ ਰੋਕਣ ਲਈ ਪੀਸੀਆਰ ਵੈਨ ਵਿੱਚ ਪੁਲਿਸ ਮੁਲਾਜ਼ਮ ਪੁੱਜੇ। ਇਸ ਦੌਰਾਨ ਪੁਲਿਸ ਨੇ ਹੀਰਾ ਅਤੇ ਗੋਪਾਲ ਨਾਂ ਦੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਜਦੋਂ ਉਹਨਾਂ ਨੂੰ ਗੱਡੀ ਦੇ ਅੰਦਰ ਬਿਠਾਇਆ ਗਿਆ ਤਾਂ ਉਹਨਾਂ ਨੇ ਇਲਾਕਾ ਵਾਸੀਆਂ ਨੂੰ ਸੂਚਨਾ ਦਿੱਤੀ ਕਿ ਗੱਡੀ ਵਿੱਚ ਸ਼ਰਾਬ ਅਤੇ ਚਿਕਨ ਪਿਆ ਹੈ।
ਇਲਾਕਾ ਵਾਸੀਆਂ ਨੇ ਕੀਤਾ ਹੰਗਾਮਾ
ਪੁਲਿਸ ਦੀ ਗੱਡੀ ’ਚੋਂ ਸ਼ਰਾਬ ਦੀ ਬੋਤਲ ਮਿਲਣ ’ਤੇ ਇਲਾਕਾ ਵਾਸੀਆਂ ਨੇ ਹੰਗਾਮਾ ਕਰ ਦਿੱਤਾ। ਉਥੇ ਮੌਜੂਦ ਲੋਕਾਂ ਨੇ ਪੀਸੀਆਰ ਮੁਲਾਜ਼ਮਾਂ ਦੇ ਨਾਲ ਕਾਰ ਵਿਚ ਸ਼ਰਾਬ ਦੀ ਬੋਤਲ ਅਤੇ ਚਿਕਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕਰ ਦਿੱਤੀ।
ਲੋਕਾਂ ਨੇ ਹੀ ਕਾਰ 'ਚ ਰੱਖੀ ਸ਼ਰਾਬ ਦੀ ਬੋਤਲ
ਪੁਲਿਸ ਦਾ ਕਹਿਣਾ ਹੈ ਕਿ ਲੋਕਾਂ ਨੇ ਜ਼ਬਰਦਸਤੀ ਪੀਸੀਆਰ ਗੱਡੀ ਵਿੱਚ ਸ਼ਰਾਬ ਦੀ ਬੋਤਲ ਰੱਖੀ ਸੀ। ਪੀਸੀਆਰ ਕਰਮਚਾਰੀਆਂ ਦਾ ਮੈਡੀਕਲ ਟੈਸਟ ਕੀਤਾ ਗਿਆ ਹੈ। ਜੇਕਰ ਟੈਸਟ 'ਚ ਸ਼ਰਾਬ ਦੀ ਪੁਸ਼ਟੀ ਹੋਈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।