ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਖਿਡਾਰੀ' ਦਾ ਟੀਜ਼ਰ ਫਾਈਨਲੀ ਰਿਲੀਜ਼ ਹੋ ਗਿਆ ਹੈ। ਇਸ ਟੀਜ਼ਰ ਵਿੱਚ ਗੁਰਨਾਮ ਦੀ ਦਮਦਾਰ ਝਲਕ ਤੇ ਜ਼ਬਰਦਸਤ ਐਕਸ਼ਨ ਦੇਖਣ ਨੂੰ ਮਿਲ ਰਿਹਾ ਹੈ। ਟੀਜ਼ਰ ਨੂੰ ਦਰਸ਼ਕਾਂ ਦਾ ਵੀ ਕਾਫੀ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਟੀਜ਼ਰ 'ਚ ਐਕਟਰ ਕਰਤਾਰ ਚੀਮਾ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ, ਕਰਤਾਰ ਚੀਮਾ ਤੇ ਗੁਰਨਾਮ ਭੁੱਲਰ ਦੋਵੇਂ ਹੀ ਕੁਸ਼ਤੀ ਦੇ ਖਿਡਾਰੀਆ ਦਾ ਕਿਰਦਾਰ ਨਿਭਾ ਰਹੇ ਹਨ।
ਦਮਦਾਰ ਡਾਇਲੌਗਜ਼
ਫਿਲਮ ਦੇ ਡਾਇਲੌਗਜ਼ ਵੀ ਕਾਫੀ ਦਮਦਾਰ ਹਨ। ਟੀਜ਼ਰ 'ਚ ਗੁਰਨਾਮ ਭੁੱਲਰ ਇੱਕ ਡਾਇਲੌਗ ਬੋਲਦੇ ਹਨ ਕਿ 'ਖਿਡਾਰੀ ਕਦੇ ਜ਼ੁਬਾਨ ਨਾਲ ਨੀ, ਖੇਡ ਨਾਲ ਜਵਾਬ ਦਿੰਦਾ ਹੈ।'
ਇਸ ਤਰੀਕ ਨੂੰ ਰਿਲੀਜ਼ ਹੋਵੇਗੀ ਫਿਲਮ
ਦੱਸ ਦਈਏ ਕਿ ਗੁਰਨਾਮ ਭੁੱਲਰ ਤੇ ਕਰਤਾਰ ਚੀਮਾ ਸਟਾਰਰ ਫਿਲਮ 'ਖਿਡਾਰੀ' 9 ਫਰਵਰੀ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟੀਜ਼ਰ ਦੇਖਣ 'ਤੇ ਤਾਂ ਲੱਗਦਾ ਹੈ ਕਿ ਫਿਲਮ ਕਾਫੀ ਵਧੀਆ ਹੋਣ ਵਾਲੀ ਹੈ। ਬਾਕੀ ਫਿਲਮ ਕਿਵੇਂ ਦੀ ਹੈ, ਇਸ ਦਾ ਪਤਾ ਤਾਂ ਰਿਲੀਜ਼ ਵਾਲੇ ਦਿਨ ਹੀ ਚੱਲੇਗਾ।