ਅਮਰੀਕਾ ਗੁਆਟੇਮਾਲਾ ਦੀ ਇੱਕ ਅਦਾਲਤ ਨੇ ਰਿਗੋਬਰਟੋ ਡੈਨੀਲੋ ਮੋਰਾਲੇਸ ਨੂੰ 808 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਕਿਉਂਕਿ ਉਸ ਨੇ 16 ਲੋਕਾਂ ਨੂੰ ਗੋਲੀਆਂ ਮਾਰ ਕੇ ਬੱਸ ਦੇ ਨਾਲ-ਨਾਲ ਲਾਸ਼ਾਂ ਨੂੰ ਸਾੜ ਦਿੱਤਾ ਸੀ। ਸਾਲ 2008 ਵਿੱਚ ਇੱਕ ਬੱਸ ਨਿਕਾਰਾਗੁਆ ਤੋਂ ਗੁਆਟੇਮਾਲਾ ਜਾ ਰਹੀ ਸੀ ਕਿ ਬੱਸ ਵਿੱਚ 14 ਯਾਤਰੀ ਅਤੇ ਕੰਡਕਟਰ ਸਮੇਤ ਕੁੱਲ 16 ਲੋਕ ਸਵਾਰ ਸਨ। ਗੁਆਟੇਮਾਲਾ ਦੀ ਸਰਹੱਦ ਪਾਰ ਕਰਦੇ ਹੀ ਬੱਸ ਨੂੰ ਹਾਈਜੈਕ ਕਰ ਲਿਆ ਜਾਂਦਾ ਹੈ। ਇਸ ਨੂੰ ਇੱਕ ਵੱਡੇ ਡਰੱਗ ਸਮੱਗਲਰ, ਰਿਗੋਬਰਟੋ ਡੈਨੀਲੋ ਮੋਰਾਲੇਸ ਅਤੇ ਉਸਦੇ ਸਾਥੀਆਂ ਨੇ ਹਾਈਜੈਕ ਕੀਤਾ ਸੀ। ਉਸ ਨੂੰ ਖ਼ਬਰ ਮਿਲੀ ਸੀ ਕਿ ਬੱਸ ਵਿੱਚ ਡਰੱਗ ਆ ਰਹੀ ਹੈ। ਉਹ ਇਸ ਨੂੰ ਲੈਣ ਲਈ ਹੀ ਬੱਸ ਵਿੱਚ ਚੜ੍ਹੇ ਪਰ ਜਦੋਂ ਬੱਸ ਵਿੱਚ ਨਸ਼ਾ ਨਾ ਮਿਲਿਆ ਤਾਂ ਉਨ੍ਹਾਂ ਨੇ ਸਾਰੀਆਂ ਸਵਾਰੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ।
16 ਸਾਲ ਬਾਅਦ ਸੁਣਾਈ ਸਜ਼ਾ
ਜਿਸ ਤੋਂ ਬਾਅਦ ਮੋਰਾਲੇਸ ਬੱਸ ਨੂੰ ਕਿਸੇ ਹੋਰ ਥਾਂ 'ਤੇ ਲੈ ਕੇ 16 ਲੋਕਾਂ ਦੀਆਂ ਲਾਸ਼ਾਂ ਨੂੰ ਸਾੜ ਕੇ ਫਰਾਰ ਹੋ ਗਿਆ। ਹਾਲਾਂਕਿ ਹੁਣ ਇਸ ਘਟਨਾ ਦੇ 16 ਸਾਲ ਬਾਅਦ ਰਿਗੋਬਰਟੋ ਡੈਨੀਲੋ ਮੋਰਾਲੇਸ ਨੂੰ ਸਜ਼ਾ ਸੁਣਾਈ ਗਈ ਹੈ।
ਅਦਾਲਤ ਨੇ 808 ਸਾਲ ਦੀ ਸਜ਼ਾ ਸੁਣਾਈ
ਅਦਾਲਤ ਨੇ ਕਿਹਾ ਰਿਗੋਬਰਟੋ ਨੂੰ ਹਰ ਕਤਲ ਲਈ 50 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਦਾ ਮਤਲਬ ਹੈ ਕਿ ਉਹ 16 ਕਤਲਾਂ ਲਈ 800 ਸਾਲ ਜੇਲ੍ਹ ਵਿੱਚ ਬਿਤਾਏਗਾ। ਬਾਕੀ 8 ਸਾਲ ਦੀ ਸਜ਼ਾ ਅਪਰਾਧਿਕ ਗਤੀਵਿਧੀਆਂ ਲਈ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਨੇ ਇਸ ਘਟਨਾ ਨਾਲ ਸਬੰਧਤ ਸਾਰੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਸੁਣਾਈ ਹੈ। ਹਾਲਾਂਕਿ ਰਿਗੋਬਰਟੋ ਤੋਂ ਇਲਾਵਾ ਕਿਸੇ ਦੀ ਸਜ਼ਾ ਨਾਲ ਜੁੜੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਰਿਗੋਬਰਟੋ ਨੂੰ 14 ਸਾਲਾਂ ਤੱਕ ਪੁਲਸ ਨਹੀਂ ਫੜ ਸਕੀ
16 ਲੋਕਾਂ ਨੂੰ ਮਾਰਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਸਾੜਨ ਤੋਂ ਬਾਅਦ, ਮੋਰਾਲੇਸ ਫਰਾਰ ਹੋ ਗਿਆ ਸੀ। ਗੁਆਟੇਮਾਲਾ ਪੁਲਿਸ 14 ਸਾਲਾਂ ਤੱਕ ਉਸਨੂੰ ਫੜ ਨਹੀਂ ਸਕੀ। 2022 ਵਿੱਚ, ਪੁਲਿਸ ਆਖਰਕਾਰ ਮੋਰਾਲੇਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਗਈ। ਜਿਸ ਤੋਂ ਬਾਅਦ ਅਦਾਲਤ ਵਿਚ ਸਬੂਤ ਪੇਸ਼ ਕੀਤੇ ਗਏ ਅਤੇ ਉਸ ਨੂੰ 808 ਸਾਲ ਦੀ ਸਜ਼ਾ ਸੁਣਾਈ ਗਈ।