ਸਿੱਖ ਫਾਰ ਜਸਟਿਸ ਦੇ ਮੁਖੀ ਅਤੇ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਪੰਨੂ ਨੇ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਅਤੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਨੂੰ ਧਮਕੀ ਦਿੱਤੀ ਹੈ। ਉਸ ਨੇ ਕਿਹਾ ਕਿ ਬਿੱਟੂ ਤੇ ਹੰਸ ਰਾਜ ਹੰਸ ਸੁਣ ਲੈਣ, ਇਹ ਪੰਜਾਬ ਹੈ, ਇੱਥੇ ਕਤਲ ਦਾ ਬਦਲਾ ਕਤਲ ਹੈ।
ਬਿੱਟੂ ਨੂੰ ਕਿਹਾ- ਆਪਣੇ ਦਾਦਾ ਬੇਅੰਤ ਸਿੰਘ ਨੂੰ ਯਾਦ ਕਰ ਲਵੇ
ਪੰਨੂ ਨੇ ਧਮਕੀ ਦਿੰਦਿਆਂ ਕਿਹਾ ਕਿ ਰਵਨੀਤ ਬਿੱਟੂ ਅਤੇ ਹੰਸਰਾਜ ਹੰਸ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਇਹ ਪੰਜਾਬ ਹੈ, ਇੱਥੇ ਕਤਲ ਦਾ ਬਦਲਾ ਕਤਲ ਨਾਲ ਲਿਆ ਜਾਂਦਾ ਹੈ। ਬਿੱਟੂ ਆਪਣੇ ਦਾਦਾ ਬੇਅੰਤ ਸਿੰਘ ਨੂੰ ਯਾਦ ਕਰ ਲਵੇ। ਜੇਕਰ ਇੱਕ ਕਿਸਾਨ ਦਾ ਵੀ ਕਤਲ ਹੋ ਗਿਆ ਤਾਂ ਉਸ ਦਾ ਬਦਲਾ ਕਤਲ ਨਾਲ ਲਿਆ ਜਾਵੇਗਾ।
ਬਿੱਟੂ ਅਤੇ ਹੰਸ ਰਾਜ ਨੇ ਦਿੱਤੇ ਸਨ ਕਿਸਾਨਾਂ ਦੇ ਵਿਰੋਧ 'ਤੇ ਵਿਵਾਦਿਤ ਬਿਆਨ
ਦੱਸ ਦੇਈਏ ਕਿ ਪੰਜਾਬ ਵਿੱਚ ਕਿਸਾਨ ਲਗਾਤਾਰ ਭਾਜਪਾ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦੇ ਵਿਰੋਧ 'ਤੇ ਹੰਸਰਾਜ ਹੰਸ ਨੇ ਕਿਹਾ ਸੀ ਕਿ ਜੁੱਤੀਆਂ ਤੋਂ ਬਿਨਾਂ ਇਨਸਾਨ ਨਹੀਂ ਬਣ ਸਕਦੇ। 2 ਤਾਰੀਖ ਹੋਣ ਦਿਓ, ਇਨ੍ਹਾਂ ਨੂੰ ਦੇਖਿਓ ਜੁੱਤੀ ਕਿਵੇਂ ਫਿਰਦੀ। ਜਦੋਂ ਕਿ ਬਿੱਟੂ ਨੇ ਕਿਹਾ ਸੀ ਕਿ ਕਿਸਾਨ ਝੰਡੇ ਲੈ ਕੇ ਖੜ੍ਹੇ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਂਦਾ। ਹਰ ਇੱਕ ਦਾ ਹਿਸਾਬ ਲਿਆ ਜਾਵੇਗਾ।
ਪੰਨੂੰ ਕਿਸਾਨਾਂ ਨੂੰ ਭੜਕਾਅ ਚੁੱਕਾ ਹੈ
ਪੰਨੂ ਨੇ ਪੀ ਐਮ ਮੋਦੀ ਦੀ ਪੰਜਾਬ ਰੈਲੀ ਨੂੰ ਲੈ ਕੇ ਵੀ ਕਿਸਾਨਾਂ ਨੂੰ ਭੜਕਾ ਦਿੱਤਾ ਹੈ। ਪੰਨੂ ਨੇ ਕਿਸਾਨਾਂ ਨੂੰ ਕਿਹਾ ਸੀ ਕਿ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ। ਕਿਸਾਨਾਂ ਨੂੰ ਇਨ੍ਹਾਂ ਨੂੰ ਰੋਕਣਾ ਪਵੇਗਾ। ਪੰਜਾਬ ਦੀ ਮਿੱਟੀ ਵਿੱਚ ਜੋ ਮੇਖਾਂ ਲਾਈਆਂ ਗਈਆਂ ਹਨ, ਉਸ ਨੂੰ ਇਨ੍ਹਾਂ ਦੇ ਸੀਨੇ ਵਿੱਚ ਗੱਢਣਾ ਹੈ। ਨਰਿੰਦਰ ਮੋੋਦੀ ਦੇ ਕਾਫਲੇ ਨੂੰ ਰੋਕਣ ਲਈ ਸੜਕਾਂ ਅਤੇ ਹਵਾਈ ਅੱਡਿਆਂ ਦਾ ਘਿਰਾਓ ਕੀਤਾ ਜਾਵੇ।