ਪੈਰਿਸ ਓਲੰਪਿਕ 'ਚ ਭਾਰਤ ਨੂੰ ਦੂਜਾ ਤਮਗਾ ਮਿਲਿਆ ਹੈ। ਖਾਸ ਗੱਲ ਇਹ ਹੈ ਕਿ ਇਹ ਮੈਡਲ ਵੀ ਨਿਸ਼ਾਨੇਬਾਜ਼ੀ 'ਚ ਹੀ ਜਿੱਤਿਆ ਗਿਆ ਹੈ । ਮਿਕਸਡ ਈਵੈਂਟ ਵਿੱਚ ਮਨੂ ਭਾਕਰ ਅਤੇ ਸਰਬਜੋਤ ਸਿੰਘ ਦੀ ਜੋੜੀ ਨੇ 10 ਮੀਟਰ ਪਿਸਟਲ ਵਿੱਚ ਕੋਰੀਆ ਦੀ ਟੀਮ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਮਨੂ ਭਾਕਰ ਨੇ ਮੁੜ ਰਚਿਆ ਇਤਿਹਾਸ
ਇਸ ਮੈਡਲ ਨਾਲ ਮਨੂ ਭਾਕਰ ਨੇ ਇਕ ਵਾਰ ਫਿਰ ਇਤਿਹਾਸ ਰਚ ਦਿੱਤਾ ਹੈ। ਮਨੂ ਭਾਕਰ ਇੱਕ ਓਲੰਪਿਕ ਵਿੱਚ ਦੋ ਤਮਗੇ ਜਿੱਤਣ ਵਾਲੀ ਭਾਰਤ ਦੀ ਪਹਿਲੀ ਖਿਡਾਰਨ ਬਣ ਗਈ ਹੈ। ਇਸ ਤੋਂ ਪਹਿਲਾਂ ਉਹ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਵੀ ਬਣ ਗਈ ਹੈ|