ਕੈਨੇਡਾ ਦੇ ਓਨਟਾਰੀਓ 'ਚ ਭਾਰਤੀ ਮੂਲ ਦੇ ਲੜਕੇ ਨੇ ਕਥਿਤ ਤੌਰ 'ਤੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਮੁਲਜ਼ਮ ਦਾ ਨਾਂ ਸੁਖਰਾਜ ਸਿੰਘ ਚੀਮਾ ਹੈ, ਜਿਸ ਦੀ ਉਮਰ 22 ਸਾਲ ਹੈ, ਜੋ ਕਤਲ ਦੇ ਇੱਕ ਕੇਸ ਵਿੱਚ ਲੋੜੀਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪੁੱਤਰ ਆਪਣੇ ਪਿਤਾ ਦਾ ਕਤਲ ਕਰ ਕੇ ਫਰਾਰ ਹੋ ਗਿਆ, ਹਾਲਾਂਕਿ ਪੁਲਸ ਉਸ ਦੀ ਭਾਲ ਕਰ ਰਹੀ ਹੈ।
ਹੈਮਿਲਟਨ ਪੁਲਸ ਨੇ ਤਸਵੀਰ ਸਾਂਝੀ ਕੀਤੀ
ਸੁਖਰਾਜ ਦੀ ਫੋਟੋ ਜਾਰੀ ਕਰਦੇ ਹੋਏ, ਹੈਮਿਲਟਨ ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਧਿਕਾਰੀਆਂ ਨੂੰ 10 ਫਰਵਰੀ ਨੂੰ ਸ਼ਾਮ 7:40 ਵਜੇ ਟ੍ਰੈਫਲਗਰ ਡਰਾਈਵ ਅਤੇ ਮਡ ਸਟ੍ਰੀਟ ਦੇ ਨੇੜੇ ਇੱਕ ਘਰ ਵਿੱਚ ਬੁਲਾਇਆ ਗਿਆ ਸੀ। ਕੁਲਦੀਪ ਸਿੰਘ ਗੰਭੀਰ ਜ਼ਖ਼ਮੀ ਹਾਲਤ ਵਿੱਚ ਉਸ ਦੇ ਸਟੋਨੀ ਕਰੀਕ ਘਰ ਵਿੱਚ ਮਿਲਿਆ, ਜਿਸ ਤੋਂ ਬਾਅਦ ਪੁਲਸ ਉਸ ਨੂੰ ਹਸਪਤਾਲ ਲੈ ਗਈ, ਹਾਲਾਂਕਿ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
ਦੋਸ਼ੀ ਮੌਕੇ ਤੋਂ ਫਰਾਰ
ਜਾਣਕਾਰੀ ਅਨੁਸਾਰ ਮੁਲਜ਼ਮ ਸੁਖਰਾਜ ਚੀਮਾ ਇੱਕ ਕਾਲੇ ਰੰਗ ਦੀ ਐਸਯੂਵੀ ਵਿੱਚ ਘਰੋਂ ਫ਼ਰਾਰ ਹੋ ਗਿਆ। ਗੱਡੀ ਨੂੰ ਆਖਰੀ ਵਾਰ ਟਰਫਾਲਗਰ ਦੇ ਉੱਤਰ 'ਚ ਮਡ ਸਟ੍ਰੀਟ ਵੱਲ ਜਾਂਦੇ ਦੇਖਿਆ ਗਿਆ ਸੀ, ਮੰਨਿਆ ਜਾ ਰਿਹਾ ਹੈ ਕਿ ਘਟਨਾ ਤੋਂ 30 ਮਿੰਟ ਪਹਿਲਾਂ ਚੀਮਾ ਇਸ ਇਲਾਕੇ 'ਚ ਸੀ। ਪੁਲਸ ਨੇ ਚੇਤਾਵਨੀ ਦਿੱਤੀ ਕਿ ਸੁਖਰਾਜ ਖ਼ਤਰਨਾਕ ਵਿਅਕਤੀ ਹੋ ਸਕਦਾ ਹੈ ਅਤੇ ਇਸ ਲਈ ਉਸ ਨੂੰ ਖ਼ਤਰਨਾਕ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਵਰਤਿਆ ਗਿਆ ਹਥਿਆਰ ਬਰਾਮਦ ਨਹੀਂ ਹੋਇਆ।