ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਕੁਝ ਜ਼ਿਲ੍ਹਿਆਂ 'ਚ ਮਾਮੂਲੀ ਬਦਲਾਅ ਦੇਖਣ ਨੂੰ ਮਿਲੇਗਾ ਪਰ ਤਾਪਮਾਨ 'ਚ ਕੋਈ ਵੱਡੀ ਤਬਦੀਲੀ ਨਹੀਂ ਹੋਵੇਗੀ। ਵਿਭਾਗ ਅਨੁਸਾਰ ਦੋ ਪੱਛਮੀ ਗੜਬੜੀ ਇੱਕੋ ਸਮੇਂ ਸਰਗਰਮ ਹਨ, ਜੋ ਕਿ ਕਮਜ਼ੋਰ ਹਨ, ਪਰ ਇਸ ਕਾਰਨ ਹੋਲੀ ਦੌਰਾਨ ਕਈ ਥਾਵਾਂ ’ਤੇ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਥਾਵਾਂ ’ਤੇ ਬੂੰਦਾ-ਬਾਂਦੀ ਵੀ ਹੋ ਸਕਦੀ ਹੈ।
ਪੰਜਾਬ 'ਚ 21 ਮਾਰਚ ਤੋਂ ਮੌਸਮ ਬਦਲੇਗਾ। ਇਸ ਦੇ ਨਾਲ ਹੀ ਮੌਸਮ ਦੇ ਮੁੜ ਸਰਗਰਮ ਹੋਣ ਕਾਰਨ 24 ਮਾਰਚ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ, ਬਾਰਿਸ਼ ਅਤੇ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। 25 ਮਾਰਚ ਤੋਂ ਮੌਸਮ ਸਾਫ਼ ਹੋ ਜਾਵੇਗਾ।
ਇਸ ਦੇ ਨਾਲ ਹੀ ਸੂਬੇ ਵਿੱਚ ਘੱਟੋ-ਘੱਟ ਤਾਪਮਾਨ 10 ਤੋਂ 15 ਡਿਗਰੀ ਦਰਜ ਕੀਤਾ ਗਿਆ। ਦੱਸ ਦੇਈਏ ਕਿ ਪੰਜਾਬ 'ਚ ਹੌਲੀ-ਹੌਲੀ ਗਰਮੀ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਕਿਉਂਕਿ ਪਿਛਲੇ ਇਕ ਹਫਤੇ ਤੋਂ ਦਿਨ ਦਾ ਤਾਪਮਾਨ ਹਰ ਰੋਜ਼ ਇਕ ਡਿਗਰੀ ਵਧ ਕੇ 32 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ 10 ਜ਼ਿਲ੍ਹਿਆਂ ਵਿੱਚ ਦਿਨ ਦਾ ਤਾਪਮਾਨ 30 ਤੋਂ 32 ਡਿਗਰੀ ਦੇ ਵਿਚਕਾਰ ਦਰਜ ਕੀਤਾ ਗਿਆ। ਜਦੋਂ ਕਿ ਸਭ ਤੋਂ ਵੱਧ ਪਾਰਾ ਪਟਿਆਲਾ ਵਿੱਚ 32.1 ਡਿਗਰੀ ਦਰਜ ਕੀਤਾ ਗਿਆ।