ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਸੜਕਾਂ 'ਤੇ ਬਿਨਾਂ ਡਰਾਈਵਰ ਦੇ ਅੱਗ ਦੀ ਲਪੇਟ 'ਚ ਕਾਰ ਅਚਾਨਕ ਚੱਲਣ ਲੱਗੀ । ਇਹ ਦੇਖ ਕੇ ਉੱਥੇ ਮੌਜੂਦ ਲੋਕਾਂ 'ਚ ਦਹਿਸ਼ਤ ਫੈਲ ਗਈ ਤੇ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਕਾਰ ਨੇ ਬਾਈਕ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਚੱਲਦੇ ਸਮੇਂ ਜੋ ਵੀ ਸੜਦੀ ਹੋਈ ਕਾਰ ਨੂੰ ਦੇਖ ਰਿਹਾ ਸੀ ਹੈਰਾਨ ਹੋ ਰਿਹਾ ਸੀ । ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
ਕਾਰ 'ਚੋਂ ਨਿਕਲ ਰਿਹਾ ਸੀ ਧੂੰਆਂ
ਕਾਰ ਮਾਲਕ ਜਤਿੰਦਰ ਨੇ ਦੱਸਿਆ ਕਿ ਉਹ ਦੁਪਹਿਰ ਡੇਢ ਵਜੇ ਦੇ ਕਰੀਬ ਐਲੀਵੇਟਿਡ ਰੋਡ ਤੋਂ ਹੇਠਾਂ ਆ ਰਿਹਾ ਸੀ। ਇਸ ਦੌਰਾਨ ਕਾਰ ਦੇ ਏਸੀ 'ਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਜਦੋਂ ਉਸ ਨੇ ਜਾਂਚ ਲਈ ਕਾਰ ਦਾ ਬੋਨਟ ਖੋਲ੍ਹਿਆ ਤਾਂ ਦੇਖਿਆ ਕਿ ਉਸ ਨੂੰ ਅੱਗ ਲੱਗੀ ਹੋਈ ਸੀ। ਇਸ ਦੌਰਾਨ ਸੜਕ 'ਤੇ ਕਾਫੀ ਲੋਕ ਇਕੱਠੇ ਹੋ ਗਏ।
ਹੈਂਡ ਬ੍ਰੇਕ ਫੇਲ ਹੋਣ ਕਾਰਨ ਸੜਕ 'ਤੇ ਦੌੜਦੀ ਰਹੀ ਕਾਰ
ਜਤਿੰਦਰ ਨੇ ਅੱਗੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਉਸ ਨੇ ਕਾਰ ਨੂੰ ਸਾਈਡ 'ਤੇ ਖੜ੍ਹਾ ਕਰ ਦਿੱਤਾ ਕੀਤਾ ਤੇ ਹੈਂਡ ਬ੍ਰੇਕ ਲਗਾ ਕੇ ਬਾਹਰ ਨਿਕਲ ਗਿਆ। ਇਸ ਦੌਰਾਨ ਗੱਡੀ 'ਚ ਲੱਗੀ ਅੱਗ ਤੇਜ਼ੀ ਨਾਲ ਫੈਲ ਰਹੀ ਸੀ। ਅੱਗ ਨਾਲ ਵਾਇਰਿੰਗ ਸੜ ਗਈ, ਜਿਸ ਕਾਰਨ ਆਟੋ ਦੀਆਂ ਹੈਂਡ ਬ੍ਰੇਕਾਂ ਫੇਲ ਹੋ ਗਈਆਂ। ਜਿਸ ਕਾਰਨ ਸੜਦੀ ਹੋਈ ਕਾਰ ਭੱਜਣ ਲੱਗ ਪਈ ਤੇ ਲੋਕਾਂ 'ਚ ਆਪਣੀ ਜਾਨ ਬਚਾਉਣ ਲਈ ਹਫੜਾ-ਦਫੜੀ ਮੱਚ ਗਈ।
ਕਾਰ ਪੂਰੀ ਤਰ੍ਹਾਂ ਸੜ ਕੇ ਹੋਈ ਸੁਆਹ
ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਕਾਰ 'ਚ ਲੱਗੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ 'ਤੇ ਕਾਬੂ ਪਾਇਆ, ਉਦੋਂ ਤੱਕ ਇਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਚੁੱਕੀ ਸੀ। ਹਾਦਸੇ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਅਤੇ ਸਾਰੇ ਸੁਰੱਖਿਅਤ ਹਨ।