• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਜਲੰਧਰ ਦੇ ਮਸ਼ਹੂਰ Kulhad Pizza ਕਪਲ ਦੇ ਰੈਸਟੋਰੈਂਟ ਦੇ ਬਾਹਰ ਹੰਗਾਮਾ, ਅਸ਼ਲੀਲ ਵੀਡੀਓ ਨੂੰ ਲੈ ਕੇ ਫਿਰ ਘਿਰੇ ਵਿਵਾਦਾਂ 'ਚ, ਦੇਖੋ ਵੀਡੀਓ

जालंधर के मशहूर Kulhad Pizza कपल घिरे विवादों में
10/10/2024 4:55:16 PM Ojasvi Kaushal     Jalandhar, famous Kulladh Pizza couple, controversies, Video Viral, Hindi News, Breaking News    ਜਲੰਧਰ ਦੇ ਮਸ਼ਹੂਰ Kulhad Pizza ਕਪਲ ਦੇ ਰੈਸਟੋਰੈਂਟ ਦੇ ਬਾਹਰ ਹੰਗਾਮਾ, ਅਸ਼ਲੀਲ ਵੀਡੀਓ ਨੂੰ ਲੈ ਕੇ ਫਿਰ ਘਿਰੇ ਵਿਵਾਦਾਂ 'ਚ, ਦੇਖੋ ਵੀਡੀਓ  जालंधर के मशहूर Kulhad Pizza कपल घिरे विवादों में

ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇੱਕ ਵਾਰ ਫਿਰ ਸੁਰਖੀਆਂ 'ਚ ਹੈ। ਅੱਜ ਉਨ੍ਹਾਂ ਦੇ ਰੈਸਟੋਰੈਂਟ ਦੇ ਬਾਹਰ ਭਾਰੀ ਹੰਗਾਮਾ ਹੋਇਆ। ਦਰਅਸਲ ਮਾਮਲਾ ਉਨ੍ਹਾਂ ਦੀ ਅਸ਼ਲੀਲ ਵੀਡੀਓ ਦਾ ਹੈ। ਇੱਕ ਨਿਹੰਗ ਸਿੰਘ ਜਥੇਬੰਦੀ ਕੁੱਲ੍ਹੜ ਪੀਜ਼ਾ ਦੇ ਮਾਲਕ ਸਹਿਜ ਅਰੋੜਾ ਨਾਲ ਗੱਲ ਕਰਨ ਪਹੁੰਚੇ । ਪਰ ਸਹਿਜ ਰੈਸਟੋਰੈਂਟ 'ਚ ਨਹੀਂ ਮਿਲਿਆ। ਉਨ੍ਹਾਂ ਵੱਲੋਂ ਸਹਿਜ ਨੂੰ ਚਿਤਾਵਨੀ ਦਿੱਤੀ ਗਈ ਕਿ ਉਸ ਨੂੰ ਆਪਣੀ ਦਸਤਾਰ ਉਤਾਰ ਦੇਣੀ ਚਾਹੀਦੀ ਹੈ ਜੇ ਉਸਨੇ ਇਦਾਂ ਦੀਆਂ ਵੀਡੀਉ ਬਣਾਉਣੀਆਂ ਹਨ |

ਉਨ੍ਹਾਂ ਕਿਹਾ ਕਿ ਸਹਿਜ ਸਾਡੇ ਨਾਲ ਗੱਲ ਕਰੇ ਨਹੀਂ ਤਾਂ ਅਸੀਂ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਲੱਗੇ ਹਾਂ। ਉਨ੍ਹਾਂ ਕਿਹਾ ਕਿ ਸਿਰ ’ਤੇ ਦਸਤਾਰ ਬੰਨ੍ਹ ਕੇ ਅਸ਼ਲੀਲ ਵੀਡੀਓਜ਼ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਨੂੰ ਇਸ ਤਰ੍ਹਾਂ ਦੇ ਕੰਮ ਨਹੀਂ ਕਰਨੇ ਚਾਹੀਦੇ । ਪ੍ਰਸ਼ਾਸਨ ਵੀ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ।

ਸੈਲੀਬ੍ਰਿਟੀ ਮੰਨ ਕੇ ਬਣਾ ਰਹੇ ਅਸ਼ਲੀਲ ਵੀਡੀਓ 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸਹਿਜ ਅਜਿਹਾ ਕੰਮ ਕਰਨਾ ਚਾਹੁੰਦੇ ਹਨ ਤਾਂ ਉਹ ਦਸਤਾਰ ਨਾ ਬੰਨ੍ਹੇ । ਉਹ ਖੁਦ ਨੂੰ ਸੈਲੀਬ੍ਰਿਟੀ ਮੰਨ ਕੇ ਅਸ਼ਲੀਲ ਵੀਡੀਓ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਹਿਜ ਨੇ ਆਪਣੇ ਹੀ ਫੋਨ ਤੋਂ ਆਪਣੀ ਅਸ਼ਲੀਲ ਵੀਡੀਓ ਵਾਇਰਲ ਕਰਵਾਈ ਸੀ ਤੇ ਬੇਕਸੂਰ  ਲੜਕੀਆਂ 'ਤੇ ਇਲਜਾਮ ਲਗਾਏ।

ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੇ ਬੇਟੇ ਦੀ ਸੋਸ਼ਲ ਮੀਡੀਆ ਆਈਡੀ ਬਣਾ ਕੇ ਵੀਡੀਓਜ਼ ਪੋਸਟ ਕਰ ਰਿਹਾ ਹੈ। ਉਸ ਨੂੰ ਇਸ ਤਰ੍ਹਾਂ ਦਾ ਕੰਮ ਬਿਲਕੁਲ ਨਹੀਂ ਕਰਨ ਦਿੱਤਾ ਜਾਵੇਗਾ। ਸਿੱਖ ਜੱਥੇਬੰਦੀਆਂ ਨੇ ਸਖ਼ਤ ਚਿਤਾਵਨੀ ਦਿੱਤੀ ਹੈ ਕਿ ਉਹ ਜਾਂ ਤਾਂ ਆਪਣੀ ਦਸਤਾਰ ਉਤਾਰ ਦਵੇ ਜਾਂ ਫਿਰ ਲੱਚਰਪੁਣਾ ਬੰਦ ਕਰ ਦੇਣ।

'Jalandhar','famous Kulladh Pizza couple','controversies','Video Viral','Hindi News','Breaking News'

Please Comment Here

Similar Post You May Like

Recent Post

  • Elon Musk ਦੀ ਸਟਾਰਲਿੰਕ ਕੰਪਨੀ ਨੂੰ ਭਾਰਤ 'ਚ ਸਰਵਿਸ ਸ਼ੁਰੂ ਕਰਨ ਲਈ ਮਿਲਿਆ ਲਾਇਸੈਂਸ ...

  • MLA ਦੇ ਪੁੱਤਰ ਰਾਜਨ ਅਰੋੜਾ ਅਤੇ ATP ਸੁਖਦੇਵ ਦੀਆਂ ਵਧੀਆਂ ਮੁਸ਼ਕਲਾਂ, ਕੋਰਟ ਨੇ ਜ਼ਮਾਨਤ ਪਟੀਸ਼ਨ ਕੀਤੀ ਰੱਦ ...

  • ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਵੇਂ ਅਰਬਨ ਸਟੇਟ ਬਣਾਉਣ ਦੀ ਤਿਆਰੀ, ਕਿਸਾਨਾਂ ਤੇ ਜ਼ਮੀਨ ਮਾਲਕਾਂ ਲਈ ਇਸ਼ਤਿਹਾਰ ਜਾਰੀ...

  • ਸ੍ਰੀ ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਨੇ ਦਿੱਤਾ ਕੌਮ ਦੇ ਨਾਂ ਸੰਦੇਸ਼, ਘੱਲੂਘਾਰਾ ਬਰਸੀ ਮੌਕੇ ਅੰਮ੍ਰਿਤਸਰ ਰਿਹਾ ਬ...

  • ਭਾਰਤ ਭੂਸ਼ਣ ਆਸ਼ੂ ਨੂੰ ਸੰਮਨ ਭੇਜਣ ਵਾਲਾ SSP ਮੁਅੱਤਲ, ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਣਾ ਪਵੇਗਾ...

  • PM ਮੋਦੀ ਨੇ ਦੁਨੀਆ ਦੇ ਸਭ ਤੋਂ ਉੱਚੇ ਚਨਾਬ ਆਰਚ ਬ੍ਰਿਜ ਦਾ ਕੀਤਾ ਉਦਘਾਟਨ, ਕਟੜਾ-ਸ੍ਰੀਨਗਰ ਵੰਦੇ ਭਾਰਤ ਨੂੰ ਦਿਖਾਈ ਹਰੀ ...

  • ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੀ ਚੋਰ ਭੰਨ ਗਏ ਗੱਡੀ, ਲੈ ਗਏ ਲੱਖਾਂ ਦਾ ਸਾਮਾਨ ...

  • ਬੰਗਲੌਰ ਭਗਦੜ ਮਾਮਲੇ 'ਚ RCB ਮਾਰਕੀਟਿੰਗ ਅਫਸਰ ਗ੍ਰਿਫ਼ਤਾਰ,ਪੁਲਿਸ ਕਮਿਸ਼ਨਰ ਸਮੇਤ 8 ਅਧਿਕਾਰੀ ਸਸਪੈਂਡ ...

  • ਹੋਮ ਲੋਨ ਸਮੇਤ ਕਈ ਕਰਜ਼ੇ ਹੋਣਗੇ ਸਸਤੇ, RBI ਨੇ ਛੇ ਮਹੀਨਿਆਂ 'ਚ ਤੀਜੀ ਵਾਰ ਰੈਪੋ ਰੇਟ 'ਚ ਕੀਤੀ ਕਟੌਤੀ...

  • ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਦਾ ਸੰਮਨ, ਆਸ਼ੂ ਨੇ ਪੇਸ਼ ਹੋਣ ਤੋਂ ਕੀਤਾ ਮਨ੍ਹਾ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY