ਹਿਮਾਚਲ 'ਚ ਲੋਕ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਹੋ ਗਿਆ ਹੈ। ਪ੍ਰਚਾਰ ਦੌਰਾਨ ਭਾਜਪਾ ਉਮੀਦਵਾਰ ਕੰਗਨਾ ਰਣੌਤ ਅਤੇ ਕਾਂਗਰਸ ਨੇਤਾ ਵਿਕਰਮਾਦਿੱਤਿਆ ਸਿੰਘ ਵਿਚਾਲੇ ਸ਼ਬਦੀ ਜੰਗ ਸ਼ੁਰੂ ਹੋ ਗਈ ਹੈ। ਬੀਫ ਖਾਣ ਦੇ ਦੋਸ਼ਾਂ ਤੋਂ ਬਾਅਦ ਕੰਗਨਾ ਹੁਣ ਲਗਾਤਾਰ ਵਿਕਰਮਾਦਿੱਤਿਆ ਸਿੰਘ 'ਤੇ ਹਮਲਾ ਕਰ ਰਹੀ ਹੈ। ਇਸ ਦੇ ਨਾਲ ਹੀ ਵਿਕਰਮਾਦਿੱਤਿਆ ਸਿੰਘ ਵੀ ਕੰਗਨਾ ਦੇ ਜ਼ੁਬਾਨੀ ਹਮਲਿਆਂ ਦਾ ਜਵਾਬ ਦੇ ਰਹੇ ਹਨ।
ਕੰਗਨਾ ਰਣੌਤ ਨੇ ਪ੍ਰਚਾਰ ਦੌਰਾਨ ਵਿਕਰਮਾਦਿੱਤਿਆ ਸਿੰਘ ਨੂੰ ਕਿਹਾ ਕਿ ਉਹ ਛੋਟੀਆਂ-ਛੋਟੀਆਂ ਗੱਲਾਂ 'ਤੇ ਗੁੱਸੇ ਹੋ ਜਾਂਦੇ ਹਨ, ਮੈਂ ਉਨ੍ਹਾਂ ਨੂੰ ਕੱਲ੍ਹ ਆਪਣੇ ਕਿਰਦਾਰ ਬਾਰੇ ਦੱਸਿਆ ਸੀ। ਉਹ ਮੇਰੇ ਨਾਲ ਨਾਰਾਜ਼ ਰਹਿੰਦੇ ਹਨ ਅਤੇ ਅਸੀਂ ਉਨ੍ਹਾਂ ਨੂੰ ਰਾਜਾ ਬੇਟਾ, ਰਾਜਾ ਬਾਬੂ ਦਾ ਨਾਮ ਦਿੱਤਾ ਹੈ। ਤੇ ਜਦੋ ਛੋਟਾ ਪੱਪੂ ਕਿਹਾ ਤੇ ਉਹ ਮੂੰਹ ਬਣਾ ਕੇ ਬੈਠ ਗਏ। ਕੰਗਨਾ ਨੇ ਕਿਹਾ ਕਿ ਵਿਕਰਮਾਦਿਤਿਆ ਸਿੰਘ ਉਨ੍ਹਾਂ ਦਾ ਪਿਆਰਾ ਭਰਾ ਹੈ।