ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਬਣੀ ਕੰਗਨਾ ਰਣੌਤ ਨੂੰ ਚੰਡੀਗੜ੍ਹ ਏਅਰਪੋਰਟ 'ਤੇ ਕੁਲਵਿੰਦਰ ਕੌਰ ਨਾਂ ਦੀ CISF ਦੀ ਮਹਿਲਾ ਸੁਰੱਖਿਆ ਕਰਮੀ ਨੇ ਥੱਪੜ ਮਾਰ ਦਿੱਤਾ। ਇਸ ਨੂੰ ਲੈ ਕੇ ਕਾਫੀ ਵਿਵਾਦ ਚੱਲ ਰਿਹਾ ਹੈ। ਹੁਣ ਕੰਗਨਾ ਨੇ ਹਿਮਾਚਲ ਦੇ ਡੀਜੀਪੀ ਤੋਂ ਆਪਣੀ ਸੁਰੱਖਿਆ ਲਈ ਮਦਦ ਮੰਗੀ ਹੈ।
ਡੀਜੀਪੀ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਕੀਤੀ ਮੰਗ
ਕੰਗਨਾ ਨੇ ਹਿਮਾਚਲ ਦੇ ਡੀਜੀਪੀ ਅਤੁਲ ਵਰਮਾ ਨੂੰ ਇੱਕ ਮੇਲ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਵਧਦੇ ਖ਼ਤਰੇ ਦੇ ਮੱਦੇਨਜ਼ਰ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਕੰਗਨਾ ਦੇ ਇਸ ਮੇਲ ਦਾ ਡੀਜੀਪੀ ਨੇ ਵੀ ਜਵਾਬ ਦਿੱਤਾ ਹੈ। ਡੀਜੀਪੀ ਨੇ ਕਿਹਾ ਕਿ ਖ਼ਤਰੇ ਦਾ ਮੁਲਾਂਕਣ ਕਰਨ ਤੋਂ ਬਾਅਦ ਹੀ ਸੂਬੇ ਦੀ ਕਾਨੂੰਨ ਵਿਵਸਥਾ ਤੁਹਾਨੂੰ ਸੁਰੱਖਿਆ ਪ੍ਰਦਾਨ ਕਰ ਸਕੇਗੀ।
CISF ਦੀ ਮਹਿਲਾ ਨੇ ਮੰਗੀ ਮਾਫੀ
ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੇ ਕੰਗਨਾ ਤੋਂ ਮਾਫੀ ਮੰਗੀ ਹੈ। ਪੁਲਿਸ ਨੇ ਉਸ ਖ਼ਿਲਾਫ਼ ਧਾਰਾ 323 ਅਤੇ 341 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਕਾਰਨ ਕੰਗਨਾ ਨੂੰ ਥੱਪੜ ਮਾਰਿਆ ਗਿਆ ਸੀ
ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਦੇ ਬਿਆਨ ਤੋਂ ਚੰਡੀਗੜ੍ਹ ਏਅਰਪੋਰਟ 'ਤੇ ਤਾਇਨਾਤ ਸੀਆਈਐਸਐਫ ਦੀ ਮਹਿਲਾ ਸੁਰੱਖਿਆ ਕਰਮੀ ਕੁਲਵਿੰਦਰ ਕੌਰ ਨੂੰ ਠੇਸ ਪਹੁੰਚੀ । ਥੱਪੜ ਮਾਰਨ ਤੋਂ ਬਾਅਦ ਕੁਲਵਿੰਦ ਕੌਰ ਨੇ ਕਿਹਾ ਸੀ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਨੇ ਬਿਆਨ ਦਿੱਤਾ ਸੀ ਕਿ ਔਰਤਾਂ 100 ਰੁਪਏ ਲੈ ਕੇ ਬੈਠੀਆਂ ਸਨ, ਉਹ ਉੱਥੇ ਬੈਠੀ ਸੀ? ਜਦੋਂ ਉਸਨੇ ਬਿਆਨ ਦਿੱਤਾ ਤਾਂ ਮੇਰੀ ਮਾਂ ਉਥੇ ਬੈਠੀ ਸੀ।