ਲੁਧਿਆਣਾ 'ਚ ਜ਼ਿਲਾ ਕਾਂਗਰਸ ਦੇ ਜਾਅਲੀ ਪੈਡ 'ਤੇ ਸੀਨੀਅਰ ਲੀਡਰਸ਼ਿਪ ਦੇ ਜਾਅਲੀ ਦਸਤਖਤਾਂ ਵਾਲਾ ਪੱਤਰ ਵਾਇਰਲ ਹੋ ਰਿਹਾ ਹੈ। ਪੰਜਾਬ ਦੀ ਇਸ ਹੌਟ ਸੀਟ 'ਤੇ ਅਜੇ ਤੱਕ ਨਾਮ ਦਰਜ ਨਹੀਂ ਹੋਇਆ ਹੈ। ਪਰ ਇਸ ਲੈਟਰ ਪੈਡ ’ਤੇ ਵਿਧਾਇਕ ਸੰਜੇ ਤਲਵਾੜ, ਰਾਕੇਸ਼ ਪਾਂਡੇ, ਸੁਰਿੰਦਰ ਡਾਵਰ ਸਮੇਤ ਪੰਜ ਆਗੂਆਂ ਦੇ ਦਸਤਖ਼ਤ ਮੌਜੂਦ ਹਨ ਤੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸੀਟ ਲਈ ਅਯੋਗ ਕਰਾਰ ਦਿੱਤਾ ਗਿਆ ਹੈ।
ਚਿੱਠੀ ਦੇ ਵਾਇਰਲ ਹੋਣ ਤੋਂ ਬਾਅਦ ਸੰਜੇ ਤਲਵਾਰ ਨੇ ਇਸ ਨੂੰ ਆਪਣੇ ਫੇਸਬੁੱਕ ਅਕਾਊਂਟ 'ਤੇ ਪੋਸਟ ਕੀਤਾ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਵਨੀਤ ਬਿੱਟੂ ਦੇ ਮੁਕਾਬਲੇ ਵਿੱਚ ਕਈ ਸੂਬਾ ਪੱਧਰੀ ਜਾਟ, ਸਿੱਖ ਜਾਂ ਹਿੰਦੂ ਉਮੀਦਵਾਰ ਦੇਣ ਦੀ ਗੱਲ ਕਹੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਆਸ਼ੂ ਖ਼ਿਲਾਫ਼ ਵਿਜੀਲੈਂਸ ਤੇ ਈਡੀ ਦਾ ਕੇਸ ਚੱਲ ਰਿਹਾ ਹੈ, ਜਿਸ ਕਾਰਨ ਲੋਕਾਂ ਵਿੱਚ ਸਹੀ ਸੁਨੇਹਾ ਨਹੀਂ ਜਾਵੇਗਾ।
ਇਸ 'ਤੇ ਸੰਜੇ ਤਲਵਾੜ ਨੇ ਲਿਖਿਆ ਕਿ ਕਾਂਗਰਸ ਦੀ ਤਾਕਤ ਦੇਖ ਕੇ ਵਿਰੋਧੀ ਪਾਰਟੀਆਂ ਘਬਰਾ ਗਈਆਂ ਹਨ। ਉਨ੍ਹਾਂ ਕਿਹਾ ਕਿ ਮੇਰੇ ਅਤੇ ਸੀਨੀਅਰ ਲੀਡਰਸ਼ਿਪ ਦੇ ਜਾਅਲੀ ਦਸਤਖ਼ਤ ਕਰਕੇ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਇਸ ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਆਸ਼ੂ ਦੇ ਹੱਕ ਵਿੱਚ ਪ੍ਰਚਾਰ ਨਹੀਂ ਕਰ ਸਕਣਗੇ ਅਤੇ ਉਨ੍ਹਾਂ ਨੂੰ ਟਿਕਟ ਨਾ ਦਿੱਤੀ ਜਾਵੇ। ਸੰਜੇ ਨੇ ਇਸ ਚਿੱਠੀ ਨੂੰ ਆਪਣੇ ਵਿਰੋਧੀਆਂ ਦੀ ਚਾਲ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਸਬੰਧੀ ਪੁਲਿਸ ਤੇ ਸਾਈਬਰ ਸੈੱਲ ਨੂੰ ਸ਼ਿਕਾਇਤ ਦੇਣਗੇ ਕਿ ਉਨ੍ਹਾਂ ਦਾ ਜਾਅਲੀ ਲਿੱਟਰ ਪੈਡ ਬਣਾ ਕੇ ਇਹ ਚਿੱਠੀ ਰਾਹੀਂ ਬਣਾਇਆ ਗਈ ਹੈ।