ਬਿਜ਼ਨਸ ਟਾਈਕੂਨ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਦੇ ਵਿਆਹ ਫੰਕਸ਼ਨ ਵਿਚ ਸਭ ਤੋਂ ਵੱਧ ਰਿਹਾਨਾ ਨੇ ਫੀਸ ਲਈ। ਮੁਕੇਸ਼ ਅੰਬਾਨੀ ਬੇਟੇ ਅਨੰਤ ਅੰਬਾਨੀ ਦੇ ਵਿਆਹ 'ਤੇ ਕੁੱਲ 1,000 ਕਰੋੜ ਰੁਪਏ ਤੋਂ ਵੱਧ ਖਰਚ ਕਰਨਗੇ। ਜਾਮਨਗਰ, ਗੁਜਰਾਤ ਵਿੱਚ 1 ਤੋਂ 3 ਮਾਰਚ ਤੱਕ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਹੋਇਆ।
ਵੰਤਾਰਾ ਬਣਿਆ ਖਿੱਚ ਦਾ ਕੇਂਦਰ
3000 ਏਕੜ 'ਚ ਫੈਲਿਆ ਜਾਮਨਗਰ ਦਾ 'ਵੰਤਾਰਾ' ਪਿਛਲੇ ਕਈ ਦਿਨਾਂ ਤੋਂ ਦੁਨੀਆ ਭਰ 'ਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਇੱਥੇ 1200 ਮਹਿਮਾਨਾਂ ਨੂੰ ਬੁਲਾਇਆ ਗਿਆ। ਜਾਮਨਗਰ ਹਵਾਈ ਅੱਡੇ ਨੂੰ 10 ਦਿਨਾਂ ਲਈ ਵਿਸ਼ੇਸ਼ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਦਰਜਾ ਦਿੱਤਾ ਗਿਆ ਸੀ। ਰਿਹਾਨਾ ਨੇ ਪਹਿਲੀ ਵਾਰ ਭਾਰਤ ਵਿੱਚ ਪਰਫਾਰਮ ਕੀਤਾ।
ਬਾਲੀਵੁੱਡ ਦੇ ਤਿੰਨੋਂ ਖਾਨਾਂ ਨੇ ਇਕੱਠੇ ਕੀਤਾ ਪਰਫਾਰਮ
ਜਾਮਨਗਰ 'ਚ ਸਿਰਫ ਪ੍ਰੀ-ਵੈਡਿੰਗ ਹੋਈ ਸੀ। ਵਿਆਹ 12 ਜੁਲਾਈ ਨੂੰ ਮੁੰਬਈ 'ਚ ਹੋਵੇਗਾ। ਇਸ ਪੂਰੇ ਵਿਆਹ 'ਤੇ ਲਗਭਗ 1000 ਕਰੋੜ ਰੁਪਏ ਖਰਚ ਹੋਣ ਦਾ ਅੰਦਾਜ਼ਾ ਹੈ। ਹਾਲਾਂਕਿ, ਇਹ ਰਕਮ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਦਾ ਸਿਰਫ 0.1% ਹੈ। ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਆਮਿਰ ਖਾਨ ਨੇ ਇਕੱਠੇ ਪਰਫਾਰਮ ਕੀਤਾ।
ਰਿਹਾਨਾ ਨੇ ਪਰਫਾਰਮ ਕਰਨ ਲਈ 74 ਕਰੋੜ ਰੁਪਏ ਲਏ
ਸਲਮਾਨ ਖਾਨ ਨੂੰ ਅਨੰਤ ਅੰਬਾਨੀ ਦੇ ਪਿੱਛੇ ਬੈਕਗਰਾਊਂਡ ਡਾਂਸਰ ਵਜੋਂ ਦੇਖਿਆ ਗਿਆ। ਅਕਸ਼ੈ ਕੁਮਾਰ ਨੇ ਵੀ ਗੀਤ 'ਤੇ ਪਰਫਾਰਮ ਕੀਤਾ। ਰਣਵੀਰ ਕਪੂਰ-ਦੀਪਿਕਾ, ਸ਼ਾਹਰੁਖ-ਗੌਰੀ ਨੇ ਵੀ ਡਾਂਸ ਕੀਤਾ। ਬੇਬੋ ਯਾਨੀ ਕਰੀਨਾ ਕਪੂਰ ਨੇ ਦਿਲਜੀਤ ਦੇ ਗੀਤ 'ਤੇ ਡਾਂਸ ਕੀਤਾ। ਅੰਬਾਨੀ ਨੇ ਰਿਹਾਨਾ ਨੂੰ 74 ਕਰੋੜ ਰੁਪਏ ਅਤੇ ਦਿਲਜੀਤ ਨੂੰ ਪਰਫਾਰਮ ਕਰਨ ਲਈ 40 ਲੱਖ ਰੁਪਏ ਦਿੱਤੇ ਹਨ। ਵਿਆਹ 'ਚ ਪਰਫਾਰਮ ਕਰਨ ਵਾਲੇ ਸਾਰੇ ਕਲਾਕਾਰਾਂ ਦਾ ਭੁਗਤਾਨ ਅੰਬਾਨੀ ਪਰਿਵਾਰ ਨੇ ਕੀਤਾ ਹੈ।
2500 ਤੋਂ ਵੱਧ ਪਕਵਾਨ ਪਰੋਸੇ ਗਏੋ
ਰਿਪੋਰਟ ਮੁਤਾਬਕ ਅੰਬਾਨੀ ਦੇ ਫੰਕਸ਼ਨ 'ਚ ਫੂਡ ਮੈਨਿਊ 'ਚ 2500 ਤੋਂ ਜ਼ਿਆਦਾ ਪਕਵਾਨ ਪਰੋਸੇ ਗਏ ਸਨ। ਜਿਸ ਵਿੱਚ ਥਾਈ, ਜਾਪਾਨੀ, ਮੈਕਸੀਕਨ, ਪਾਰਸੀ ਅਤੇ ਪੈਨ ਏਸ਼ੀਅਨ ਪਕਵਾਨ ਸ਼ਾਮਲ ਸਨ। ਨਾਸ਼ਤੇ ਲਈ 70 ਤੋਂ ਵੱਧ ਪਕਵਾਨ, ਦੁਪਹਿਰ ਦੇ ਖਾਣੇ ਲਈ 200 ਤੋਂ ਵੱਧ ਅਤੇ ਰਾਤ ਦੇ ਖਾਣੇ ਲਈ 275 ਤੋਂ ਵੱਧ ਪਕਵਾਨ ਪਰੋਸੇ ਗਏ।
ਰਿਹਾਨਾ ਅਤੇ ਦਿਲਜੀਤ ਨੇ ਪ੍ਰੀ-ਵੈਡਿੰਗ ਵਿੱਚ ਪਰਫਾਰਮ ਕੀਤਾ
ਰਾਤ 12 ਵਜੇ ਤੋਂ ਸਵੇਰੇ 4 ਵਜੇ ਤੱਕ 85 ਤਰ੍ਹਾਂ ਦੇ ਪਕਵਾਨ ਵਰਤਾਏ ਗਏ। 1 ਮਾਰਚ ਤੋਂ ਸ਼ੁਰੂ ਹੋਏ ਸਮਾਗਮ 3 ਮਾਰਚ ਨੂੰ ਸਮਾਪਤ ਹੋਏ। ਪਹਿਲੀ ਸ਼ਾਮ 'ਈਵਨਿੰਗ ਇਨ ਐਵਰਲੈਂਡ-ਥੀਮ' ਵਾਲੀ ਕਾਕਟੇਲ ਪਾਰਟੀ ਸੀ, ਜਿੱਥੇ ਰਿਹਾਨਾ ਨੇ ਸ਼ਾਨਦਾਰ ਪਰਫਾਰਮ ਕੀਤਾ। 2 ਮਾਰਚ ਨੂੰ ਸਾਰੇ ਰਿਲਾਇੰਸ ਐਨੀਮਲ ਰੈਸਕਿਊ ਸੈਂਟਰ ਦੇਖਣ ਗਏ। ਜੋੜੇ ਨੇ ਸ਼ਾਮ ਨੂੰ ਪਾਰਟੀ ਰੱਖੀ। ਦਿਲਜੀਤ ਦੁਸਾਂਝ ਨੇ ਪਰਫਾਰਮ ਕੀਤਾ।
ਬੇਟੀ ਦੇ ਵਿਆਹ 'ਤੇ 800 ਕਰੋੜ ਰੁਪਏ ਖਰਚੇ ਸਨ
2018 ਵਿੱਚ ਮੁਕੇਸ਼ ਅੰਬਾਨੀ ਨੇ ਆਪਣੀ ਧੀ ਈਸ਼ਾ ਅੰਬਾਨੀ ਦੇ ਵਿਆਹ ਉਤੇ ਵੀ ਕਰੋੜਾਂ ਰੁਪਏ ਖਰਚੇ ਸਨ। ਇਟਲੀ ਦੇ ਲੇਕ ਕੋਮੋ, ਰਾਜਸਥਾਨ ਦੇ ਉਦੈਪੁਰ ਅਤੇ ਮੁੰਬਈ ਦੇ ਜੀਓ ਗਾਰਡਨ ਵਿੱਚ ਸ਼ਾਨਦਾਰ ਰਿਸੈਪਸ਼ਨ ਹੋਏ। ਰੌਕਸਟਾਰ ਬਿਓਨਸੀ ਨੇ ਉਦੋਂ ਉਦੈਪੁਰ ਵਿੱਚ ਪਰਫਾਰਮ ਕੀਤਾ ਸੀ। ਅੰਦਾਜ਼ੇ ਮੁਤਾਬਕ ਇਸ ਵਿਆਹ 'ਤੇ ਕਰੀਬ 800 ਕਰੋੜ ਰੁਪਏ ਖਰਚ ਕੀਤੇ ਗਏ ਸਨ ਅਤੇ ਇਹ ਭਾਰਤ ਦਾ ਸਭ ਤੋਂ ਮਹਿੰਗਾ ਵਿਆਹ ਸੀ।