ਖਬਰਿਸਤਾਨ ਨੈੱਟਵਰਕ- ਭਾਰਤ ਵਿੱਚ ਐਪਲ ਨੇ ਆਪਣੀ ਨਵੀਂ iPhone 17 ਸੀਰੀਜ਼ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। ਪਹਿਲੇ ਦਿਨ ਹੀ ਮੁੰਬਈ ਤੇ ਦਿੱਲੀ ਸਥਿਤ ਐਪਲ ਸਟੋਰਾਂ ‘ਤੇ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। iPhone ਖਰੀਦਣ ਲਈ ਲੱਗੀਆਂ ਲੰਬੀਆਂ ਲਾਈਨਾਂ ਦੇ ਦੌਰਾਨ ਕੁਝ ਲੋਕਾਂ ਵਿਚ ਝਗੜਾ ਵੀ ਹੋ ਗਿਆ, ਜਿਸ ਕਾਰਨ ਸੁਰੱਖਿਆ ਗਾਰਡ ਨੂੰ ਦਖ਼ਲ ਦੇਣਾ ਪਿਆ।
ਐਪਲ ਕੰਪਨੀ ਨੇ 9 ਸਤੰਬਰ ਨੂੰ ਆਪਣੀ ਨਵੀਂ ਸੀਰੀਜ਼ ਨੂੰ ਲਾਂਚ ਕੀਤਾ ਸੀ, ਜਿਸ ਵਿੱਚ ਕੁੱਲ 4 ਨਵੇਂ ਮਾਡਲ ਸ਼ਾਮਲ ਹਨ, ਜਿਸ ਵਿਚ iPhone 17, iPhone 17 Pro, iPhone 17 Pro Max ਅਤੇ iPhone Air। ਲਾਂਚ ਤੋਂ ਬਾਅਦ ਦੇਰ ਰਾਤ ਤੱਕ ਮੁੰਬਈ, ਦਿੱਲੀ ਅਤੇ ਬੰਗਲੁਰੂ ਸਮੇਤ ਭਾਰਤ ਦੇ ਚਾਰ ਅਧਿਕਾਰਿਕ ਐਪਲ ਸਟੋਰਾਂ ਉੱਤੇ ਉਤਸ਼ਾਹਤ ਖਰੀਦਦਾਰ ਲਾਈਨਾਂ ਵਿੱਚ ਲਗੇ ਰਹੇ।
ਜ਼ਿਆਦਾਤਰ ਭੀੜ ਨੌਜਵਾਨਾਂ ਦੀ ਦਿਖਾਈ ਦਿੱਤੀ ਜੋ ਨਵੇਂ iPhone ਦੀ ਪਹਿਲੀ ਖਰੀਦ ਕਰਨ ਲਈ ਉਤਸੁਕ ਸਨ। ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਮੁੰਬਈ ਦੇ ਇੱਕ ਸਟੋਰ ਉੱਤੇ ਕਤਾਰ ਵਿੱਚ ਖੜੇ ਕੁਝ ਲੋਕਾਂ ਵਿੱਚ ਝਗੜਾ ਹੋ ਗਿਆ। ਹਾਲਾਤ ਨੂੰ ਸੰਭਾਲਣ ਲਈ ਸਟੋਰ ਸੁਰੱਖਿਆ ਕਰਮਚਾਰੀਆਂ ਨੇ ਦਖਲ ਦੇ ਕੇ ਝਗੜਾ ਰੁਕਵਾਇਆ।
ਜਾਣੋ ਕੀਮਤਾਂ
iPhone 17 ਦੀ ਸ਼ੁਰੂਆਤੀ ਕੀਮਤ ₹82,900 ਰੁਪਏ ਹੈ, ਜਦਕਿ iPhone 17 Pro ਦੀ ਕੀਮਤ ₹1.34 ਲੱਖ ਅਤੇ iPhone 17 Pro Max ਦੀ ਕੀਮਤ ₹1.49 ਲੱਖ ਰੁਪਏ ਰੱਖੀ ਗਈ ਹੈ। ਨਵਾਂ ਮਾਡਲ iPhone Air ₹1.20 ਲੱਖ ਵਿੱਚ ਉਪਲਬਧ ਹੈ।
ਭਾਵੇਂ ਮਾਰਕੀਟ ਵਿੱਚ ਅਨੇਕਾਂ ਸਮਾਰਟਫੋਨ ਉਪਲਬਧ ਹਨ, ਪਰ ਐਪਲ ਨੇ ਆਪਣੇ ਉਪਭੋਗਤਾਵਾਂ ਵਿੱਚ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਕਾਫ਼ੀ ਜੋਸ਼ ਬਣਾਇਆ ਹੋਇਆ ਹੈ। iPhone ਦੀ ਮੰਗ ਨੂੰ ਵੇਖਦੇ ਹੋਏ ਇਹ ਲੱਗਦਾ ਹੈ ਕਿ ਭਾਰਤ ਵਿੱਚ ਵੀ ਐਪਲ ਦੀ ਲੋਕਪ੍ਰਿਯਤਾ ਹਰ ਨਵੇਂ ਮਾਡਲ ਨਾਲ ਹੋਰ ਵਧ ਰਹੀ ਹੈ।