ਐਮ ਐਸ ਪੀ ਤੇ ਹੋਰ ਕਿਸਾਨੀ ਮੰਗਾਂ ਲੈ ਕੇ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਬੱਬੂ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਇਕ ਗੀਤ ਰਿਲੀਜ਼ ਕੀਤਾ ਹੈ। ਗੀਤ ਦਾ ਨਾਂ 'ਧਰਨੇ ਵਾਲੇ' ਹੈ। ਜ਼ਿਕਰਯੋਗ ਹੈ ਕਿ ਬੱਬੂ ਮਾਨ ਉਨ੍ਹਾਂ ਪੰਜਾਬੀ ਗਾਇਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ ਪਿਛਲੇ ਕਿਸਾਨ ਅੰਦੋਲਨ-1 ਵਿੱਚ ਵੀ ਕਿਸਾਨਾਂ ਦਾ ਸਾਥ ਦਿੱਤਾ ਸੀ ਤੇ ਦਿੱਲੀ ਧਰਨੇ ਵਿਚ ਵੀ ਕਿਸਾਨਾਂ ਦੇ ਨਾਲ ਖੜ੍ਹੇ ਸਨ। ਇਸ ਗੀਤ ਨੂੰ ਲੋਕਾਂ ਅਤੇ ਕਿਸਾਨਾਂ ਵੱਲੋਂ ਕਾਫੀ ਸਲਾਹਿਆ ਜਾ ਰਿਹਾ ਹੈ।
ਗੀਤ ਟਰੈਂਡਿੰਗ 'ਚ
ਬੱਬੂ ਮਾਨ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੇ ਹੱਕ ਵਿੱਚ ਇੱਕ ਵੱਡਾ ਚਿਹਰਾ ਹੈ, ਜੋ ਕਿਸਾਨਾਂ ਦੇ ਹੱਕ ਵਿਚ ਨਿੱਤਰੇ ਹਨ। ਇਸ ਤੋਂ ਪਹਿਲਾਂ ਰੇਸ਼ਮ ਸਿੰਘ ਅਨਮੋਲ, ਸ਼੍ਰੀ ਬਰਾੜ ਅਤੇ ਹਰਿਆਣਵੀ ਗਾਇਕ ਕਿਸਾਨਾਂ ਦੇ ਹੱਕ ਵਿੱਚ ਆ ਚੁੱਕੇ ਹਨ। ਦੱਸ ਦੇਈਏ ਕਿ ਇਹ ਗੀਤ 8 ਮਾਰਚ 2024 ਨੂੰ ਰਿਲੀਜ਼ ਹੋਇਆ, ਜੋ ਕਿ ਹੁਣ 11ਵੇਂ ਨੰਬਰ ਤੇ ਟਰੇਂਡ ਕਰ ਰਿਹਾ ਹੈ।
24 ਘੰਟਿਆਂ ਵਿੱਚ ਡੇਢ ਲੱਖ ਲੋਕਾਂ ਨੇ ਸੁਣਿਆ
ਗਾਇਕ ਬੱਬੂ ਮਾਨ ਦੇ ਗੀਤ 'ਧਰਨੇ ਵਾਲੇ' ਨੂੰ ਰਿਲੀਜ਼ ਹੋਏ 24 ਘੰਟੇ ਵੀ ਨਹੀਂ ਹੋਏ ਹਨ ਪਰ 1.50 ਲੱਖ ਤੋਂ ਵੱਧ ਲੋਕ ਸੁਣ ਚੁੱਕੇ ਹਨ। ਇਹ ਗੀਤ 3.38 ਮਿੰਟ ਦਾ ਹੈ ਅਤੇ ਇਸ ਗੀਤ ਦੇ ਬੋਲ ਹਨ- ਸੁਣ ਬੈਲਬੌਟਮ ਵਾਲੀਏ ਕੁੜੀਏ...ਨੀ ਅਸੀਂ ਧਰਨੇ ਵਾਲੇ ਹਾਂ।
ਕਿਸਾਨਾਂ-ਮਜ਼ਦੂਰਾਂ ਦੇ ਹੱਕਾਂ ਵਿਚ ਸ਼ੁਰੂ ਤੋਂ ਲਿਖਦੇ ਤੇ ਗਾਉਂਦੇ ਆ ਰਹੇ ਹਨ ਬੱਬੂ ਮਾਨ
ਦੱਸ ਦੇਈਏ ਕਿ ਕਿਸਾਨ ਮਜ਼ਦੂਰਾਂ ਦੇ ਹੱਕ ਵਿਚ ਗਾਇਕ ਬੱਬੂ ਮਾਨ ਦਾ ਪਹਿਲਾ ਗੀਤ ਨਹੀਂ ਹੈ, ਉਹ ਸ਼ੁਰੂ ਤੋਂ ਹੀ ਕਿਸਾਨਾਂ ਦੇ ਹੱਕ-ਹਕੂਕਾਂ ਲਈ ਗੱਲ ਕਰਦੇ ਆ ਰਹੇ ਹਨ। ਉਨ੍ਹਾਂ ਨੇ ਕਈ ਸਮਾਜਿਕ ਗੀਤ ਗਾਏ ਹਨ।
ਪੂਰਾ ਗਾਣਾ ਸੁਣਨ ਲਈ ਕਲਿੱਕ ਕਰੋ