ਮਾਤਾ ਚਰਣ ਕੌਰ ਦੇ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਪੰਜਾਬੀ ਗਾਇਕ ਬੱਬੂ ਮਾਨ ਨੇ ਸਿੱਧੂ ਪਰਿਵਾਰ ਨੂੰ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਪਿੰਡ ਮੂਸਾ ਵਿਚ ਜਸ਼ਨ ਦਾ ਮਹੌਲ ਹੈ ਉਥੇ ਹੀ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਵਲੋਂ ਸਿੱਧੂ ਪਰਿਵਾਰ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਗਾਇਕ ਬੱਬੂ ਮਾਨ ਦੇ ਇੰਸਟਾਗ੍ਰਾਮ ਉਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿਚ ਲਿਖਿਆ ਕਿ A new life WISHED for and prayed for
congratulations to shubhdeep "s family ਪ੍ਰਮਾਤਮਾ ਹਮੇਸ਼ਾ ਬੱਚੇ ਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਹੋਵੇ ...ਪੰਜਾਬ ਪੰਜਾਬੀਅਤ ਜ਼ਿੰਦਾਬਾਦ
ਮਾਤਾ ਚਰਣ ਕੌਰ ਨੇ ਵੀ ਪੋਸਟ ਕੀਤੀ ਸ਼ੇਅਰ
ਇਸੇ ਵਿਚਾਲੇ ਆਪਣੇ ਨਵਜੰਮੇ ਪੁੱਤ ਦੇ ਜਨਮ ਮਗਰੋਂ ਮਾਤਾ ਚਰਣ ਕੌਰ ਨੇ ਇੱਕ ਪੋਸਟ ਸਾਂਝੀ ਕਰ ਕੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ ਹਨ। ਉਨ੍ਹਾਂ ਨੇ ਪੋਸਟ ਸਾਂਝੀ ਕਰਦਿਆਂ ਆਪਣੇ ਪੁੱਤ ਦਾ ਘਰ ਪਰਤਣ ਲਈ ਧੰਨਵਾਦ ਕੀਤਾ ਹੈ।
ਮਾਤਾ ਚਰਣ ਕੌਰ ਨੇ ਪੋਸਟ ਸਾਂਝੀ ਕਰ ਕੇ ਲਿਖਿਆ ਕਿ ”ਸੁਭਾਗ ਸੁਲੱਖਣਾ ਹੋ ਨਿਬੜਿਆ ਪੁੱਤ ਮੈਂ ਇੱਕ ਸਾਲ 10 ਮਹੀਨੇ ਬਾਅਦ ਫਿਰ ਤੋਂ ਤੁਹਾਡਾ ਦੀਦਾਰ ਕੀਤਾ। ਮੈਂ ਤੁਹਾਡੀ ਪਰਛਾਈ ਤੇ ਸਾਡੇ ਨਿੱਕੇ ਪੁੱਤ ਦਾ ਸੁਆਗਤ ਕਰਦੀ ਹਾਂ। ਪੁੱਤ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਧੰਨਵਾਦ ਕਰਦੀ ਹਾਂ ਜਿਸ ਨੇ ਇੱਕ ਵਾਰ ਫਿਰ ਮੈਨੂੰ ਤੁਹਾਡੀ ਰੂਹ ਦੀ ਮਾਂ ਬਣਨ ਦਾ ਹੁਕਮ ਲਾਇਆ। ਬੇਟਾ ਮੈਂ ਤੇ ਤੁਹਾਡੇ ਬਾਪੂ ਜੀ ਇਹੀ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਡੇ ਵੀਰ ਨੂੰ ਤੁਹਾਡੇ ਜਿਹੀ ਨਿਡਰਤਾ, ਸਿਦਕ, ਸਫਲਤਾ, ਨੇਕੀ ਤੇ ਹਲੀਮੀ ਬਖਸ਼ਣ। ਘਰ ਪਰਤਣ ਲਈ ਧੰਨਵਾਦ ਪੁੱਤ।”