ਪੰਜਾਬੀ ਗਾਇਕ ਰਣਜੀਤ ਬਾਵਾ ਦੇਰ ਰਾਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਬਾਵਾ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਤੇ ਪਵਿੱਤਰ ਸਰੋਵਰ ਦੀ ਪਰਿਕਰਮਾ ਕੀਤੀ। ਰਣਜੀਤ ਬਾਵਾ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਬਾਵਾ ਨੇ ਕਾਮਯਾਬੀ ਲਈ ਸੰਘਰਸ਼ ਕੀਤਾ
ਦੱਸ ਦੇਈਏ ਕਿ ਰਣਜੀਤ ਬਾਵਾ ਨੇ ਕਾਮਯਾਬੀ ਲਈ ਕਾਫੀ ਸੰਘਰਸ਼ ਕੀਤਾ ਹੈ ਤੇ ਅੱਜ ਉਹ ਫਿਲਮਾਂ ਤੇ ਗਾਣਿਆਂ ਵਿਚ ਆਪਣੀ ਕਲਾਕਾਰੀ ਵਜੋਂ ਜਾਣੇ ਜਾਂਦੇ ਹਨ ਤੇ ਪੰਜਾਬੀ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਹਨ।
ਪਹਿਲਾ ਗੀਤ ਜੱਟ ਦੀ ਅਕਲ
ਗਾਇਕ ਰਣਜੀਤ ਬਾਵਾ ਦਾ ਪਹਿਲਾ ਗੀਤ 2013 ਵਿਚ ਜੱਟ ਦੀ ਅਕਲ ਰਿਲੀਜ਼ ਹੋਇਆ ਸੀ। ਪਰ ਇਸ ਤੋਂ ਪਹਿਲਾਂ 2012 ਵਿਚ ਮਾਸਟਰ ਮੰਗਲ ਸਿੰਘ ਦੁਨੀਆ ਨੂੰ ਅਲਵਿਦਾ ਆਖ ਗਏ ਸਨ। ਬਾਵਾ ਨੂੰ ਇਹ ਅਫਸੋਸ ਰਿਹਾ ਕਿ ਉਨ੍ਹਾਂ ਦੀ ਕਾਮਯਾਬੀ ਉਹ ਨਹੀਂ ਦੇਖ ਸਕੇ। ਕਿਉਂਕਿ ਰਣਜੀਤ ਬਾਵਾ ਦਾ ਸੰਘਰਸ਼ 1999 ਤੋਂ ਸ਼ੁਰੂ ਹੋਇਆ, ਉਸ ਦੌਰਾਨ ਉਨਾਂ ਦਾ ਸਹਿਯੋਗ ਕਰਨ ਵਾਲੇ ਮਾਸਟਰ ਮੰਗਲ ਸਿੰਘ ਸਨ, ਜਿਨ੍ਹਾਂ ਨੇ ਰਣਜੀਤ ਸਿੰਘ ਤੋਂ ਰਣਜੀਤ ਬਾਵਾ ਬਣਾਇਆ।