ਰੇਲਵੇ ਵੱਲੋਂ ਲਾਈਨਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਵੱਡੇ ਪੱਧਰ 'ਤੇ ਕੀਤਾ ਜਾ ਰਿਹਾ ਹੈ। ਆਗਰਾ ਡਿਵੀਜ਼ਨ ਦੇ ਮਥੁਰਾ ਸਟੇਸ਼ਨ 'ਤੇ ਰੇਲਵੇ ਲਾਈਨਾਂ 'ਤੇ ਹਾਈ ਸਪੀਡ ਟਰੇਨਾਂ ਦੌੜਾਉਣ ਲਈ ਇੰਟਰਲਾਕਿੰਗ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ 196 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ 49 ਟਰੇਨਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਇਸ ਕਾਰਨ 4 ਟਰੇਨਾਂ ਨੂੰ ਸ਼ਾਰਟ ਟਰਮਿਨੇਟ ਕਰ ਦਿੱਤਾ ਗਿਆ ਹੈ।
ਰੇਲਵੇ ਨੇ ਕਿਹਾ ਕਿ ਕੁਝ ਟਰੇਨਾਂ ਦਸੰਬਰ ਤੱਕ ਰੱਦ ਰਹਿਣਗੀਆਂ। ਇਸੇ ਤਰ੍ਹਾਂ ਕਈ ਟਰੇਨਾਂ ਦੇ ਜਨਵਰੀ 2024 ਅਤੇ ਫਰਵਰੀ ਤੱਕ ਵੀ ਰੱਦ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ 'ਚੋਂ ਕਈ ਟਰੇਨਾਂ ਪੰਜਾਬ ਵੱਲ ਵੀ ਆਉਂਦੀਆਂ ਹਨ।