ਖ਼ਬਰਿਸਤਾਨ ਨੈੱਟਵਰਕ: ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਮੌਸਮ 'ਚ ਬਦਲਾਅ ਆਇਆ ਹੈ| ਸੂਬੇ 'ਚ ਇਸ ਵਾਰ ਨੌਤਪਾ ਦੇ ਦਿਨਾਂ 'ਚ ਗਰਮੀ ਦਾ ਪ੍ਰਕੋਪ ਨਹੀਂ ਵਧਿਆ ਹੈ| ਮੌਸਮ 'ਚ ਬਦਲਾਅ ਕਾਰਨ ਜ਼ਿਲ੍ਹਿਆਂ 'ਚ ਤਾਪਮਾਨ ਆਮ ਨਾਲੋਂ ਦੋ ਡਿਗਰੀ ਘੱਟ ਦਰਜ ਕੀਤਾ ਗਿਆ ਹੈ|
ਰਾਜ ਦੇ 16 ਜ਼ਿਲ੍ਹਿਆਂ 'ਚ ਮੀਂਹ ਦਾ ਯੈੱਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ| ਇਸ ਦੌਰਾਨ ਤੂਫਾਨ-ਹਨੇਰੀ ਨੇ ਨਾਲ਼ ਮੀਂਹ ਦੀ ਸੰਭਾਵਨਾ ਹੈ |ਬੀਤੀ ਸ਼ਾਮ ਵੀ ਕਈ ਇਲਾਕਿਆਂ 'ਚ ਧੂੜ ਭਰੀਆਂ ਹਵਾਵਾਂ ਚਲੀਆਂ ਤੇ ਮੀਂਹ ਪਿਆ | ਜਿਸ ਕਾਰਨ ਤਾਪਮਾਨ 'ਚ ਵੀ ਗਿਰਾਵਟ ਆਈ ਹੈ| ਪਰ ਬੀਤੇ ਦਿਨ ਬਠਿੰਡਾ 'ਚ 40 ਡਿਗਰੀ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ| ਜੋ ਕਿ ਰਾਜ ਦਾ ਸਭ ਤੋਂ ਵੱਧ ਗਰਮ ਰਹਿਣ ਵਾਲਾਂ ਜ਼ਿਲ੍ਹਾ ਬਣਿਆ ਹੋਇਆ ਹੈ|
ਦੱਸ ਦੇਈਏ ਕਿ ਫਾਜਲਿਕਾ, ਮੁਕਤਸਰ, ਬਠਿੰਡਾ, ਮਾਨਸਾ 'ਚ ਔਰੇਂਜ ਅਤੇ ਫਿਰੋਜਪੁਰ , ਫਰੀਦਕੋਟ, ਮੋਗਾ, ਬਰਨਾਲਾ, ਸੰਗਰੂਰ , ਪਟਿਆਲਾ ਫਤਿਹਗੜ੍ਹ ਸਾਹਿਬ , ਮੋਹਾਲੀ , ਰੂਪਨਗਰ , ਨਵਾਂਸ਼ਹਿਰ , ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ 'ਚ ਮੀਂਹ ਤੇ ਤੂਫਾਨ ਦਾ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ|