ਸਾਡਾ ਨਾਟ ਘਰ ਦੇ ਵਿਹੜੇ 'ਚ ਰੱਖੜੀ ਦੇ ਪਵਿੱਤਰ ਤਿਉਹਾਰ ਨੂੰ 163ਵੇਂ ਸ਼ੋਅ ਵਿੱਚ ਬੜੀ ਸ਼ਾਨ ਨਾਲ ਮਨਾਇਆ। ਪ੍ਰੋਗਰਾਮ ਦੀ ਸ਼ੁਰੂਵਾਤ ਹਾਸ ਰਸ ਪੇਸ਼ਕਾਰੀ ਭੰਡ ਮਰਾਸੀ ਨਾਲ ਕੀਤੀ ਗਈ । ਆਪਣੇ ਚੁਟਕਲਿਆਂ ਨਾਲ ਦਰਸ਼ਕਾਂ ਨੂੰ ਲੋਟ ਪੋਟ ਕਰਨ ਵਾਲੇ ਭੰਡ ਸਭ ਦਾ ਦਿਲ ਜਿੱਤ ਕੇ ਲੈ ਗਏ ।
“ਰੱਖੜੀ ਦਾ ਮੁੱਲ” ਨਾਟਕ ਬਣਿਆ ਮੁੱਖ ਆਕਰਸ਼ਣ
ਬਾਲ ਕਲਾਕਾਰ ਯੁਵਰਾਜ ਸਿੰਘ , ਗੁਰਲੀਨ ਕੌਰ ਅਤੇ ਹਰਮਨਪ੍ਰੀਤ ਸਿੰਘ ਨੇ ਜਿੱਥੇ ਆਪਣੇ ਭੰਗੜੇ ਨਾਲ ਸਭ ਨੂੰ ਮੋਹ ਲਿਆ ਉਥੇ ਹੀ ਅਵਿਤਾਜ ਸਿੰਘ ਨੇ ਆਪਣੀ ਸੋਲੋ ਪੇਸ਼ਕਾਰੀ ਨਾਲ ਚਾਰ ਚੰਨ ਲਗਾ ਦਿੱਤੇ । ਜਸਲੀਨ ਕੌਰ ਦੇ ਲੋਕ ਗੀਤ ਨੇ ਰੱਖੜੀ ਦੇ ਤਿਉਹਾਰ ਵਿਚ ਸੰਗੀਤਕ ਰੰਗ ਭਰ ਦਿੱਤੇ । ਸਭ ਪੇਸ਼ਕਾਰੀਆਂ ਵੱਧ ਤੋਂ ਵੱਧ ਸੀ ਪਰ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਰਿਹਾ ਦਲਜੀਤ ਸੋਨਾ ਦਵਾਰਾ ਨਿਰਦੇਸ਼ਿਤ ਅਤੇ ਲਿਖਿਤ ਨਾਟਕ “ਰੱਖੜੀ ਦਾ ਮੁੱਲ” , ਭੈਣ ਭਰਾ ਦੇ ਪਿਆਰ ਅਤੇ ਲੜਕੀਆਂ ਦੀ ਸੁਰੱਖਿਆ ਵਰਗੇ ਵਿਸ਼ਿਆਂ ਨੂੰ ਦਰਸਾਉਂਦਾ ਇਹ ਨਾਟਕ ਦਰਸ਼ਕਾਂ ਨੂੰ ਬਹੁਤ ਹੀ ਪਸੰਦ ਆਇਆ ।
ਸੈਲਫ ਡਿਫੈਂਸ ਦੀ ਮਹੱਤਤਾ ਨੂੰ ਦਿਖਾਇਆ
ਅੱਜ ਦੇ ਸਮੇਂ ਵਿਚ ਲੜਕੀਆਂ ਲਈ ਸੈਲਫ ਡਿਫੈਂਸ ਟ੍ਰੇਨਿੰਗ ਲੈਣਾ ਕਿੰਨਾਂ ਜ਼ਰੂਰੀ ਹੈ ਉਹ ਵੀ ਇਸ ਨਾਟਕ ਵਿਚ ਦਿਖਾਇਆ ਗਿਆ । ਪ੍ਰੋਗਰਾਮ ਵਿਚ ਸੁਰਿੰਦਰ ਨਾਗੀ ਨੇ ਰੱਖੜੀ ਮੌਕੇ ਗੀਤ “ਫੂਲੋਂ ਕਾ ਤਾਰੋਂ ਕਾ “ ਦੀ ਪੇਸ਼ਕਾਰੀ ਕਰ ਕੇ ਸਭ ਦਾ ਦਿਲ ਜਿੱਤ ਲਿਆ । ਸਾਡਾ ਨਾਟ ਘਰ ਦੀ ਟੀਮ ਦੀਆਂ ਸਭ ਲੜਕੀਆਂ ਨੇ ਟੀਮ ਦੇ ਸਭ ਲੜਕਿਆਂ ਨੂੰ ਰੱਖੜੀਆਂ ਬਣ ਕੇ ਤਿਉਹਾਰ ਮਨਾਇਆ ।
“ਏਡਜ਼” ਬਾਰੇ ਦਿੱਤੀ ਜਾਣਕਾਰੀ
ਅਗਲੇ ਸੋਮਵਾਰ ਨਵੀਆਂ ਪੇਸ਼ਕਾਰੀਆਂ ਨਾਲ ਸ਼ਾਮ 7 ਵਜੇ 164ਵਾਂ ਪ੍ਰੋਗਰਾਮ ਕੀਤਾ ਜਾਏਗਾ । ਇਸ ਵਾਰ ਦੀ ਰੱਖੜੀ ਸਾਡਾ ਨਾਟ ਘਰ ਲਈ ਯਾਦਗਾਰ ਹੋ ਨਿੱਬੜੀ , ਸਭ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ । ਤਿਉਹਾਰ ਦੇ ਨਾਲ ਨਾਲ ਸਮਾਜਿਕ ਸੁਨੇਹਾ ਗੀਤ “ਏਡਜ਼” ਨਾਲ ਦਿੱਤਾ ਗਿਆ , ਜਿਸ ਵਿਚ ਏਡਜ਼ ਦੇ ਬੁਰੇ ਪ੍ਰਭਾਵ ਦਿਖਾਏ ਗਏ ਅਤੇ ਇਸ ਕੋਲੋਂ ਬਚਣ ਦੇ ਉਪਾਅ ਵੀ ਦੱਸੇ ਗਏ । ਅੰਤ ਵਿਚ ਸਭ ਦਾ ਮੂੰਹ ਮਿੱਠਾ ਕੀਤਾ ਗਿਆ । ਮਨਿੰਦਰ ਸਿੰਘ ਨੌਸ਼ਹਿਰਾ , ਭੁਪਿੰਦਰ ਸਿੰਘ ਅਤੇ ਲਖਬੀਰ ਸਿੰਘ ਘੁੰਮਣ ਦੀ ਮੌਜੂਦਗੀ ਪ੍ਰੋਗਰਾਮ ਵਿਚ ਖ਼ਾਸ ਤੌਰ ਤੇ ਰਹੀ ।