ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੱਛਮੀ ਬੰਗਾਲ ਦੇ ਮੰਤਰੀ ਜਯੋਤੀਪ੍ਰਿਅ ਮਲਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਮਮਤਾ ਸਰਕਾਰ ਦੇ ਮੰਤਰੀ ਨੂੰ ਕਈ ਕਰੋੜਾਂ ਦੇ ਰਾਸ਼ਨ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੰਤਰੀ ਤੋਂ ਕਰੀਬ 17-18 ਘੰਟੇ ਪੁੱਛਗਿੱਛ ਕਰਨ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਹੁਣ ਮਲਿਕ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਈਡੀ ਉਹਨਾਂ ਦੀ ਹਿਰਾਸਤ ਦੀ ਮੰਗ ਕਰੇਗਾ।
ਮੇਰੇ ਖਿਲਾਫ ਸਾਜ਼ਿਸ਼ ਰਚੀ ਗਈ ਸੀ- ਮਲਿਕ
ਰਾਸ਼ਨ ਵੰਡ ਘੁਟਾਲੇ ਮਾਮਲੇ ਵਿੱਚ ਤ੍ਰਿਣਮੂਲ ਕਾਂਗਰਸ ਦੇ ਮੰਤਰੀ ਮਲਿਕ ਨੇ ਕਿਹਾ ਕਿ ਉਹ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਏ ਹਨ। ਭਾਜਪਾ 'ਤੇ ਤੰਜ ਕਸਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਸਾਜ਼ਿਸ਼ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਸਾਬਕਾ ਸਹਿਯੋਗੀ ਆਗੂ ਸੁਭੇਂਦੂ ਅਧਿਕਾਰੀ ਨੇ ਰਚੀ ਸੀ। ਈਡੀ ਨੇ ਇਸ ਤੋਂ ਪਹਿਲਾਂ ਮੰਤਰੀ ਬਕੀਬੁਰ ਰਹਿਮਾਨ ਦੇ ਇਕ ਵਿਸ਼ਵਾਸਪਾਤਰ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਦਾ ਰਿਮਾਂਡ ਇਸ ਹਫਤੇ ਖਤਮ ਹੋਣ ਵਾਲਾ ਹੈ। ਕੇਂਦਰੀ ਏਜੰਸੀ ਮਾਮਲੇ 'ਚ ਬਿਆਨ ਲੈਣ ਲਈ ਦੋਵਾਂ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ।
ਈਡੀ ਨੇ ਕਲ ਮੰਤਰੀ ਦੇ ਘਰ ਦੀ ਲਈ ਤਲਾਸ਼ੀ
ਦੱਸ ਦੇਈਏ ਕਿ ਵੀਰਵਾਰ ਨੂੰ ਈਡੀ ਨੇ ਮਲਿਕ ਦੇ ਘਰ ਛਾਪਾ ਮਾਰਿਆ ਸੀ। ਰਾਸ਼ਨ ਘੁਟਾਲਾ ਕੋਵਿਡ ਲੌਕਡਾਊਨ ਦੌਰਾਨ ਜਨਤਕ ਵੰਡ ਪ੍ਰਣਾਲੀ ਅਤੇ ਅਨਾਜ ਦੀ ਵੰਡ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੁੱਛ-ਪੜਤਾਲ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਲਿਕ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਬੀਮਾਰ ਹੈ ਅਤੇ ਸਿਹਤ ਸਬੰਧੀ ਕਈ ਸਮੱਸਿਆਵਾਂ ਹਨ ਤਾਂ ਉਹ ਪੁਲਿਸ ਸ਼ਿਕਾਇਤ ਦਰਜ ਕਰਾਉਣ। ਮਮਤਾ ਬੈਨਰਜੀ ਨੇ ਵਿਰੋਧੀ ਧਿਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਨੇਤਾਵਾਂ ਵਿਰੁੱਧ ਈਡੀ ਦੇ ਛਾਪਿਆਂ ਨੂੰ ਭਾਜਪਾ ਦੀ 'ਗੰਦੀ ਰਾਜਨੀਤੀ' ਕਰਾਰ ਦਿੱਤਾ ਗਿਆ ਹੈ।