ਜਲੰਧਰ ਦੇ ਮਸ਼ਹੂਰ ਪੀ.ਪੀ.ਆਰ ਬਾਜ਼ਾਰ 'ਚ ਮੰਗਲਵਾਰ (2 ਜੁਲਾਈ) ਦੇਰ ਰਾਤ ਸਕੂਟਰ ਸਵਾਰ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ 'ਤੇ ਹਮਲਾ ਕਰ ਦਿੱਤਾ। ਲੁਟੇਰਿਆਂ ਨੇ ਠੇਕੇ ਦੇ ਅੰਦਰ ਪਿਸਤੌਲ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਦੋ ਗਾਹਕਾਂ ਤੋਂ ਸੋਨੇ ਦੀਆਂ ਚੇਨ ਅਤੇ ਨਕਦੀ ਲੁੱਟ ਲਈ। ਜਦੋਂ ਉਹ ਭੱਜਣ ਲੱਗਾ ਤਾਂ ਕੁਝ ਦੂਰੀ ਤੋਂ ਹੀ ਲੋਕਾਂ ਨੇ ਉਸ ਦਾ ਪਿੱਛਾ ਕੀਤਾ ਅਤੇ ਕਾਬੂ ਕਰ ਲਿਆ।
ਫੜੇ ਗਏ ਲੁਟੇਰਿਆਂ 'ਚ ਪ੍ਰਿੰਸ ਬਾਬਾ ਨਾਂ ਦਾ ਲੁਟੇਰਾ ਵੀ ਸ਼ਾਮਲ ਹੈ, ਜੋ ਲੁੱਟ-ਖੋਹ ਦੀਆਂ ਕਈ ਵਾਰਦਾਤਾਂ 'ਚ ਮੋਸਟ ਵਾਂਟੇਡ ਸੀ। ਲੋਕਾਂ ਨੇ ਲੁਟੇਰਿਆਂ ਨੂੰ ਫੜ ਕੇ ਪੁਲੀਸ ਨੂੰ ਸੂਚਿਤ ਕੀਤਾ। ਦੱਸਿਆ ਜਾ ਰਿਹਾ ਹੈ ਕਿ ਇਸ ਲੀਟ ਘਟਨਾ 'ਚ ਇਕ ਠੇਕਾ ਕਰਮਚਾਰੀ ਵੀ ਜ਼ਖਮੀ ਹੋਇਆ ਹੈ।
ਪਿਸਤੌਲ ਅਤੇ ਤੇਜ਼ਧਾਰ ਹਥਿਆਰ ਦਿਖਾ ਕੇ ਕੀਤੀ ਲੁੱਟ
ਠੇਕੇ ’ਤੇ ਕੰਮ ਕਰਦੇ ਧਰਮਿੰਦਰ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਜਦੋਂ ਉਹ ਠੇਕੇ ’ਤੇ ਆਪਣੇ ਸਾਥੀ ਰਾਜੀਵ ਨਾਲ ਲਿਸਟ ਬਣਾ ਰਿਹਾ ਸੀ ਤਾਂ ਸਕੂਟਰ ’ਤੇ ਸਵਾਰ ਤਿੰਨ ਵਿਅਕਤੀਆਂ ’ਚੋਂ ਦੋ ਨਕਾਬਪੋਸ਼ ਨੌਜਵਾਨ ਅੰਦਰ ਆ ਗਏ। ਆਉਂਦਿਆਂ ਹੀ ਉਸ ਨੇ ਕਾਊਂਟਰ ’ਤੇ ਪਿਸਤੌਲ ਰੱਖ ਦਿੱਤਾ ਜਦੋਂਕਿ ਦੂਜੇ ਕੋਲ ਕਿਰਪਾਨ ਸੀ ਤੇ ਤੀਜਾ ਬਾਹਰ ਖੜ੍ਹਾ ਸੀ।
ਗੱਲੇ 'ਚੋ 7 ਹਜ਼ਾਰ ਤੇ ਗ੍ਰਾਹਕ ਤੋਂ ਲੁੱਟਿਆ ਸੋਨਾ
ਜਦੋਂ ਲੁਟੇਰਿਆਂ ਨੇ ਨਕਦੀ ਬਾਰੇ ਪੁੱਛਿਆ ਤਾਂ ਉਸ ਨੇ ਗੱਲੇ ਵੱਲ ਇਸ਼ਾਰਾ ਕੀਤਾ ਅਤੇ ਖੁਦ ਦੂਜੇ ਕੋਲ ਪਹੁੰਚ ਗਿਆ। ਲੁਟੇਰਿਆਂ ਨੇ ਗੱਲੇ 'ਚੋਂ 7 ਹਜ਼ਾਰ ਰੁਪਏ ਕੱਢ ਲਏ ਪਰ ਇਸ ਦੌਰਾਨ ਦੋ ਗਾਹਕ ਆ ਗਏ ਅਤੇ ਲੁਟੇਰਿਆਂ ਨੇ ਉਨ੍ਹਾਂ ਤੋਂ ਨਕਦੀ ਅਤੇ ਸੋਨੇ ਦੀ ਚੇਨ ਲੁੱਟ ਲਈ।
ਸਿਰ 'ਤੇ ਕੀਤਾ ਵਾਰ
ਲੁਟੇਰਿਆਂ ਨੇ ਰਾਜੀਵ ਦੇ ਸਿਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਵੇਂ ਹੀ ਉਹ ਭੱਜਿਆ ਤਾਂ ਲੋਕਾਂ ਨੇ ਉਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਲੁਟੇਰੇ ਗਲੀਆਂ ਵਿੱਚ ਵੜ ਗਏ। ਮੁਲਜ਼ਮ ਅਰਬਨ ਅਸਟੇਟ ਫੇਜ਼ 2 ਵਿੱਚ ਪੁੱਜੇ ਜਿੱਥੇ ਲੋਕਾਂ ਨੂੰ ਆਪਣਾ ਪਿੱਛਾ ਕਰਦੇ ਦੇਖ ਕੇ ਉਨ੍ਹਾਂ ਨੇ ਆਪਣੀ ਐਕਟਿਵਾ ਡਿੱਗਾ ਦਿੱਤੀ ਅਤੇ ਲਿਫਟ ਮੰਗ ਕੇ ਭੱਜਣ ਹੀ ਲੱਗੇ ਸਨ ਕਿ ਲੋਕਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਕਾਫੀ ਸਮੇਂ ਤੋਂ ਲੁਟੇਰਿਆਂ ਦੀ ਭਾਲ ਕਰ ਰਹੀ ਸੀ ਪੁਲਸ
ਲੁਟੇਰਿਆਂ ਦੀ ਲੋਕਾਂ ਨੇ ਕੁੱਟਮਾਰ ਕੀਤੀ ਅਤੇ ਫਿਰ ਪੁਲਿਸ ਨੂੰ ਸੂਚਨਾ ਦਿੱਤੀ। ਥਾਣਾ-7 ਦੇ ਏ.ਐਸ.ਆਈ. ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਲੁਟੇਰਿਆਂ 'ਚ ਪਰਮਜੀਤ ਸਿੰਘ ਉਰਫ਼ ਪ੍ਰਿੰਸ ਬਾਬਾ ਅਤੇ ਉਸ ਦੇ ਸਾਥੀ ਨੀਰਜ ਦੀ ਕਾਫੀ ਸਮੇਂ ਤੋਂ ਭਾਲ ਕਰ ਰਹੀ ਸੀ।