• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਦਿੱਲੀ ਦੇ IAS ਕੋਚਿੰਗ ਸੈਂਟਰ ਹਾਦਸੇ 'ਚ ਕਾਰ ਡਰਾਈਵਰ ਸਮੇਤ 7 ਗ੍ਰਿਫ਼ਤਾਰ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ , ਕੋਚਿੰਗ ਸੈਂਟਰ ਕੀਤੇ ਸੀਲ

दिल्ली IAS कोचिंग सेंटर हादसे में 7 गिरफ्तार
7/29/2024 1:26:55 PM Ojasvi Kaushal     Delhi, Rau IAS Coaching Center, Basement Incident, 7 Arrested, Library, Rainfall, MCD, Delhi Highcourt, Hindi News    ਦਿੱਲੀ ਦੇ IAS ਕੋਚਿੰਗ ਸੈਂਟਰ ਹਾਦਸੇ 'ਚ ਕਾਰ ਡਰਾਈਵਰ ਸਮੇਤ 7 ਗ੍ਰਿਫ਼ਤਾਰ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ , ਕੋਚਿੰਗ ਸੈਂਟਰ ਕੀਤੇ ਸੀਲ   दिल्ली IAS कोचिंग सेंटर हादसे में 7 गिरफ्तार

ਦਿੱਲੀ ਦੇ ਪੁਰਾਣੇ ਰਾਜੇਂਦਰ ਨਗਰ ਵਿੱਚ ਰਾਊਸ ਆਈਏਐਸ ਸਟੱਡੀ ਸਰਕਲ (ਕੋਚਿੰਗ ਸੈਂਟਰ) ਦੇ ਬੇਸਮੈਂਟ ਵਿੱਚ ਅਚਾਨਕ ਪਾਣੀ ਭਰ ਜਾਣ ਕਾਰਨ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ । ਪੁਲਸ ਨੇ ਇਸ ਮਾਮਲੇ ਵਿੱਚ ਕੋਚਿੰਗ ਸੈਂਟਰ ਦੇ ਮਾਲਕ ਅਤੇ ਕੋਆਰਡੀਨੇਟਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਅੱਜ ਪੁਲਸ ਨੇ 5 ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਸ ਕਾਰਨ ਬੇਸਮੈਂਟ 'ਚ ਭਰਿਆ ਸੀ ਪਾਣੀ 

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਉਹ ਵਿਅਕਤੀ ਵੀ ਸ਼ਾਮਲ ਹੈ, ਜਿਸ ਨੇ ਕੋਚਿੰਗ ਕਲਾਸ ਦੇ ਸਾਹਮਣੇ ਤੇਜ਼ੀ ਨਾਲ ਕਾਰ ਚਲਾਈ ਸੀ। ਥਾਰ ਦੇ ਨਿਕਲਣ ਨਾਲ ਗੇਟ 'ਤੇ ਪਾਣੀ ਦਾ ਦਬਾਅ ਵਧ ਗਿਆ ਸੀ। ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਾਰ ਦੇ ਲੰਘਣ ਕਾਰਨ ਪ੍ਰੈਸ਼ਰ ਵਧ ਗਿਆ ਅਤੇ ਪਾਣੀ ਇਮਾਰਤ ਦੇ ਅੰਦਰ ਵੜ ਗਿਆ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਬੇਸਮੈਂਟ 'ਚ ਬਣੀ ਲਾਇਬ੍ਰੇਰੀ 'ਚ ਪਾਣੀ ਭਰ ਗਿਆ ਅਤੇ ਵਿਦਿਆਰਥੀ ਡੁੱਬਣ ਲੱਗੇ।

ਵਿਦਿਆਰਥੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਪ੍ਰਦਰਸ਼ਨ 

ਇਸ ਹਾਦਸੇ ਨੂੰ ਲੈ ਕੇ ਵਿਦਿਆਰਥੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਵਿਦਿਆਰਥੀ ਨੇ ਕਿਹਾ ਸੀ ਕਿ ਇਹ ਕੋਈ ਆਫ਼ਤ ਨਹੀਂ, ਸਗੋਂ ਲਾਪਰਵਾਹੀ ਹੈ।

ਹਾਈ ਕੋਰਟ ਤੱਕ ਪਹੁੰਚਿਆ ਮਾਮਲਾ 

ਇਸ ਦੇ ਨਾਲ ਹੀ MCD ਨੇ ਬੇਸਮੈਂਟ 'ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ 13 ਕੋਚਿੰਗ ਸੈਂਟਰਾਂ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਸੰਸਥਾਵਾਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ। ਕੋਚਿੰਗ ਹਾਦਸੇ ਨੂੰ ਲੈ ਕੇ ਰਾਸ਼ਟਰੀ ਪ੍ਰਵਾਸੀ ਮੰਚ ਦੀ ਪਟੀਸ਼ਨ 'ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ  ਦਿਸ਼ਾ-ਨਿਰਦੇਸ਼ ਬਣਾਉਣ ਅਤੇ ਦੁਰਘਟਨਾ ਹੋਣ 'ਤੇ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਦਿੱਲੀ ਸਰਕਾਰ, ਐਮਸੀਡੀ ਅਤੇ ਰਾਉ ਆਈਏਐਸ ਕੋਚਿੰਗ ਨੂੰ ਜਨਹਿਤ ਪਟੀਸ਼ਨ ਵਿੱਚ ਧਿਰ ਬਣਾਇਆ ਹੈ।

ਇਸ ਵਿੱਚ ਦਿੱਲੀ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਵਿੱਚ ਘਟਨਾ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਦੂਜੇ ਰਾਜਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਸਬੰਧੀ ਦਿਸ਼ਾ-ਨਿਰਦੇਸ਼ ਬਣਾਉਣ ਲਈ ਵੀ ਕਿਹਾ ਗਿਆ ਹੈ।

ਲਾਇਬ੍ਰੇਰੀ ਵਿੱਚ 30 ਦੇ ਕਰੀਬ ਵਿਦਿਆਰਥੀ 

ਦੱਸ ਦੇਈਏ ਕਿ NDRF ਦੀ ਮਦਦ ਨਾਲ ਬਾਕੀ ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਇਬ੍ਰੇਰੀ ਵਿੱਚ 30 ਦੇ ਕਰੀਬ ਵਿਦਿਆਰਥੀ ਸਨ।

2-3 ਮਿੰਟਾਂ ਵਿੱਚ ਹੀ ਸਾਰੀ ਬੇਸਮੈਂਟ ਪਾਣੀ ਨਾਲ ਭਰ ਗਈ

ਇਕ ਵਿਦਿਆਰਥੀ ਨੇ ਦੱਸਿਆ ਕਿ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਪੌੜੀਆਂ ਚੜ੍ਹਨਾ ਮੁਸ਼ਕਲ ਸੀ। ਸਿਰਫ਼ 2-3 ਮਿੰਟਾਂ ਵਿੱਚ ਹੀ ਪੂਰੀ ਬੇਸਮੈਂਟ 10-12 ਫੁੱਟ ਪਾਣੀ ਨਾਲ ਭਰ ਗਈ। ਬੱਚੇ ਬੈਂਚਾਂ 'ਤੇ ਖੜ੍ਹੇ ਸਨ। ਬੱਚਿਆਂ ਨੂੰ ਬਚਾਉਣ ਲਈ ਰੱਸੇ ਸੁੱਟੇ ਗਏ ਪਰ ਪਾਣੀ ਗੰਦਾ ਸੀ, ਇਸ ਲਈ ਰੱਸੇ ਨਜ਼ਰ ਨਹੀਂ ਆ ਰਹੇ ਸਨ।

ਗੈਰ-ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਸੀ ਲਾਇਬ੍ਰੇਰੀ 

MCD ਦੁਆਰਾ ਰਾਉਸ IAS ਕੋਚਿੰਗ ਸੈਂਟਰ ਨੂੰ 2021 ਵਿੱਚ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। ਜਿਸ 'ਚ ਕਿਹਾ ਗਿਆ ਸੀ ਕਿ ਬੇਸਮੈਂਟ 'ਚ ਸਿਰਫ ਸਟੋਰੇਜ ਦੀ ਇਜਾਜ਼ਤ ਹੈ। ਉੱਥੇ ਕੋਈ ਵਪਾਰਕ ਗਤੀਵਿਧੀ ਨਹੀਂ ਕੀਤੀ ਜਾ ਸਕਦੀ। ਘਟਨਾ ਤੋਂ ਬਾਅਦ MCD ਨੇ ਕਿਹਾ ਹੈ ਕਿ ਕੋਚਿੰਗ ਸੈਂਟਰ 'ਚ ਲਾਇਬ੍ਰੇਰੀ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਸੀ। ਬਿਲਡਿੰਗ ਪਲਾਨ ਅਤੇ ਫਾਇਰ ਬ੍ਰਿਗੇਡ ਦੇ ਐਨਓਸੀ ਦੇ ਅਧਿਕਾਰੀਆਂ ਨੇ ਦੱਸਿਆ ਸੀ ਕਿ ਬੇਸਮੈਂਟ ਦੀ ਵਰਤੋਂ ਪਾਰਕਿੰਗ ਅਤੇ ਸਟੋਰ ਰੂਮ ਲਈ ਕੀਤੀ ਜਾਵੇਗੀ। 

'Delhi','Rau IAS Coaching Center','Basement Incident','7 Arrested','Library','Rainfall','MCD','Delhi Highcourt','Hindi News'

Please Comment Here

Similar Post You May Like

  • फिलहाल दिल्ली में नहीं लागू होगा ऑड-ईवन नियम,

    फिलहाल दिल्ली में नहीं लागू होगा ऑड-ईवन नियम, बारिश से हवा में सुधार के बाद सरकार ने किया ऐलान

  • दिल्ली में शख्स ने मेट्रो के आगे कूद कर दी जान

    दिल्ली में शख्स ने मेट्रो के आगे कूद कर दी जान , घटना की CCTV आई सामने

  • दिल्ली सीएम अरविंद केजरीवाल के बाद मंत्री आतिशी को क्राइम ब्रांच का नोटिस

    दिल्ली सीएम अरविंद केजरीवाल के बाद मंत्री आतिशी को क्राइम ब्रांच का नोटिस

  • दिल्ली पुलिस ने खोले सिंघु व टिकरी बॉर्डर,

    दिल्ली पुलिस ने खोले सिंघु व टिकरी बॉर्डर, इंटरनेट सेवाएं भी की गई बहाल

  • दिल्ली के सीएम केजरीवाल ने जेल से की ये मांग

    दिल्ली के सीएम केजरीवाल ने जेल से की ये मांग , ईडी बोली- जेल से चलाना चाहते है सरकार

  • दुनिया का प्रमुख दिल्ली एयरपोर्ट को बम से उड़ाने की धमकी

    दुनिया का प्रमुख दिल्ली एयरपोर्ट को बम से उड़ाने की धमकी , 2 यात्रियों को किया गया गिरफ्तार

  • दिल्ली के मुख्यमंत्री अरविंद केजरीवाल की जनहित याचिका खारिज

    दिल्ली के मुख्यमंत्री अरविंद केजरीवाल की जनहित याचिका खारिज , लगाया 75 हजार रुपए जुर्माना

Recent Post

  • PM ਮੋਦੀ 'ਤੇ DC ਵਲੋਂ ਪਾਈ ਗਈ ਪੋਸਟ ਹੋਈ VIRAL, ਲਿਖ ਦਿੱਤੀਆਂ ਸੀ ਆਹ ਗੱਲਾਂ, ਮੰਗਣੀ ਪਈ ਮੁਆਫੀ...

  • ਆਨੰਦ ਮੈਰਿਜ ਐਕਟ 'ਤੇ ਸੁਪਰੀਮ ਕੋਰਟ ਦਾ ਆਦੇਸ਼, 17 ਸੂਬਿਆਂ ਤੇ 7 ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਦਿੱਤਾ ਇਹ ਹੁਕਮ...

  • ਅੰਮ੍ਰਿਤਸਰ : ਕਾਰ 'ਚ ਜਾ ਰਹੇ ਨੌਜਵਾਨਾਂ 'ਤੇ ਤਾਬੜ-ਤੋੜ FIRING, ਮੋਟਰਸਾਈਕਲ ਬਦਮਾਸ਼ਾਂ ਨੇ ਮਾਰ ਸੁੱਟਿਆ 24 ਸਾਲਾ ਗੱਭ...

  • ਵਿੱਤ ਮੰਤਰੀ ਹਰਪਾਲ ਚੀਮਾ ਮਹਿੰਦਰ ਕੇ ਪੀ ਦੇ ਘਰ ਦੁੱਖ ਸਾਂਝਾ ਕਰਨ ਪੁੱਜੇ, ਕਿਹਾ- ਰਿਚੀ ਦੀ ਮੌ/ਤ ਲਈ ਜ਼ਿੰਮੇਵਾਰ ਲੋਕਾਂ...

  • ਪੁਰਤਗਾਲ 'ਚੋਂ 14 ਹਜ਼ਾਰ ਭਾਰਤੀਆਂ ਸਮੇਤ 4 ਲੱਖ ਵਿਦੇਸ਼ੀ ਨਾਗਰਿਕਾਂ ਨੂੰ ਕੱਢਣ ਦਾ ਹੁਕਮ! ਕੀਤਾ ਗਿਆ ਰੋਸ ਪ੍ਰਦਰਸ਼ਨ ...

  • ਸਾਬਕਾ ਕ੍ਰਿਕਟਰ ਤੇ ਸੰਸਦ ਮੈਂਬਰ ਹਰਭਜਨ ਸਿੰਘ ਨੇ 70 ਲੱਖ ਰੁਪਏ ਦੀ ਮਦਦ ਮੰਗੀ, ਜਾਣੋ ਵਜ੍ਹਾ...

  • ਚੰਡੀਗੜ੍ਹ 'ਚ ਫਿਰ ਖੋਲ੍ਹੇ ਗਏ ਸੁਖਨਾ ਝੀਲ ਦੇ ਫਲੱਡ ਗੇਟ, ਪਾਣੀ ਦਾ ਪੱਧਰ ਵਧਿਆ...

  • ਪੰਜਾਬ 'ਚੋਂ ਪ੍ਰਵਾਸੀਆਂ ਨੂੰ ਕੱਢਣ ਦਾ ਮੁੱਦਾ ਭਖਿਆ, ਹੁਣ ਇਸ ਪਿੰਡ ਨੇ ਕੀਤਾ ਬਾਈਕਾਟ...

  • ਜਲੰਧਰ ਤੋਂ ਨਾਬਾਲਗ ਲੜਕੀ ਨੂੰ ਅਗਵਾ ਕਰਕੇ UP ਲੈ ਗਿਆ ਪ੍ਰਵਾਸੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ, ਬੱਚੀ ਬਰਾਮਦ ...

  • ਉਤਰਾਖੰਡ 'ਚ ਫਿਰ ਤਬਾਹੀ, ਚਮੋਲੀ 'ਚ ਬੱਦਲ ਫਟਣ ਨਾਲ ਕਈ ਲੋਕ ਲਾਪਤਾ, ਵੀਡੀਓ ਦੇਖੋ...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY