ਲੁਧਿਆਣਾ 'ਚ ਬੀਤੀ ਰਾਤ ਕਰੀਬ 8 ਵਜੇ ਸਾਊਥ ਸਿਟੀ ਰੋਡ 'ਤੇ ਸਥਿਤ ਇੱਕ ਹੋਟਲ 'ਚ ਜੂਆ ਖੇਡਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਇਸ ਜੂਏ 'ਚ ਸਰਾਫਾ ਵਪਾਰੀ ਵੀ ਮੌਜੂਦ ਸੀ। ਉਹ ਜੂਆ ਖੇਡਣ ਲਈ ਕਰੀਬ 10 ਲੱਖ ਰੁਪਏ ਲੈ ਕੇ ਆਇਆ ਸੀ। ਜੂਆ ਖਿਡਾਉਣ ਵਾਲੇ ਲੋਕਾਂ ਵਿਅਕਤੀਆਂ ਨੇ ਪਿਸਤੌਲ ਮਾਰ ਕੇ ਉਸ ਕੋਲੋਂ 7 ਲੱਖ ਰੁਪਏ ਲੁੱਟ ਲਏ।
ਸਰਾਫਾ ਕਾਰੋਬਾਰੀ ਵਿੱਕੀ ਆਨੰਦ ਉਰਫ਼ ਸ਼ੰਕਰ ਨੇ ਦੱਸਿਆ ਕਿ ਉਹ ਸਿਵਲ ਹਸਪਤਾਲ 'ਚ ਆਪਣਾ ਮੈਡੀਕਲ ਕਰਵਾਉਣ ਲਈ ਪੁੱਜੇ ਹਨ। ਇਸ ਦੌਰਾਨ ਸ਼ੰਕਰ ਨੇ ਜ਼ਮੀਨ 'ਤੇ ਪੈਸੇ ਖਿਲਾਰ ਦਿੱਤੇ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਉਸ ਨੂੰ ਹੋਰ ਜੂਏਬਾਜ਼ਾਂ ਨੇ ਲੁੱਟਿਆ ਹੈ। ਉਨ੍ਹਾਂ ਪਿਸਤੌਲ ਦੇ ਬੱਟ ਨਾਲ ਉਸ ਦੇ ਸਿਰ 'ਤੇ ਵਾਰ ਕਰਕੇ ਉਸ ਕੋਲੋਂ 7 ਲੱਖ ਰੁਪਏ ਲੁੱਟ ਲਏ। ਸ਼ੰਕਰ ਨੇ ਦੱਸਿਆ ਕਿ ਉਹ ਸਾਊਥ ਸਿਟੀ ਦੇ ਰਾਇਲ ਬਲੂ ਹੋਟਲ 'ਚ ਜੂਆ ਖੇਡਣ ਗਿਆ ਸੀ। ਸੱਟਾ ਲਗਾਉਂਦੇ ਸਮੇਂ ਕੁਝ ਪੈਸਿਆਂ ਨੂੰ ਲੈ ਕੇ ਮਾਮੂਲੀ ਤਕਰਾਰ ਹੋ ਗਈ।
ਜੂਏ ਵਾਲੀ ਥਾਂ 'ਤੇ 18 ਲੋਕ ਸਨ ਮੌਜੂਦ
ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਥਾਂ 'ਤੇ ਜੂਆ ਖੇਡਿਆ ਜਾ ਰਿਹਾ ਸੀ, ਉਥੇ 18 ਵਿਅਕਤੀ ਮੌਜੂਦ ਸਨ। ਸ਼ੰਕਰ ਨੇ ਇਸ ਮਾਮਲੇ ਦੀ ਸ਼ਿਕਾਇਤ ਚੌਕੀ ਰਘੂਨਾਥ ਐਨਕਲੇਵ ਨੂੰ ਕੀਤੀ ਹੈ। ਪੁਲਿਸ ਨੇ ਉਸ ਦੇ ਬਿਆਨ ਦਰਜ ਕਰ ਲਏ ਹਨ। ਪਰ ਪੁਲਿਸ ਨੇ ਰਾਤ ਕਰੀਬ 12 ਵਜੇ ਉਸਨੂੰ ਵੀ ਹਿਰਾਸਤ 'ਚ ਲੈ ਲਿਆ।
ਪੁਲਿਸ ਕਰ ਰਹੀ ਜਾਂਚ
ਥਾਣਾ ਸਰਾਭਾ ਨਗਰ ਦੇ ਐੱਸ.ਐੱਚ.ਓ.ਮੌਕੇ 'ਤੇ ਪਹੁੰਚੇ | ਐਸਐਚਓ ਨੀਰਜ ਚੌਧਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੋਈ ਵੀ ਵਿਅਕਤੀ ਜੋ ਜੂਆ ਖੇਡ ਰਿਹਾ ਹੈ ਜਾਂ ਜੂਆ ਖਿਡਾ ਰਿਹਾ ਹੈ ਇੱਕ ਕਾਨੂੰਨੀ ਜੁਰਮ ਹੈ। ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ।