ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਦੀ ਫਿਲਮ ਡੰਕੀ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਦੱਸਿਆ ਕਿ ਫਿਲਮ ਡੰਕੀ ਬਣਾਉਂਦੇ ਸਮੇਂ ਉਨ੍ਹਾਂ ਨੇ ਜਲੰਧਰ ਦੇ ਪਿੰਡ ਤੱਲ੍ਹਣ 'ਚ ਪਾਣੀ ਵਾਲੀ ਟੈਂਕੀ ਦੇ ਨਾਲ ਬਣੇ ਘਰ ਦੀ ਫੋਟੋ ਸ਼ੇਅਰ ਕੀਤੀ ਹੈ। ਰਿਲੀਜ਼ ਲਈ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਤੋਂ ਪਹਿਲਾਂ ਸ਼ਾਹਰੁਖ ਖਾਨ ਪਠਾਨ ਤੇ ਜਵਾਨ ਵਰਗੀਆਂ ਰਿਕਾਰਡ ਤੋੜ ਹਿੱਟ ਫਿਲਮਾਂ ਦੇ ਚੁੱਕੇ ਹਨ।
ਵੀਡੀਓ ਸ਼ੇਅਰ
ਹਿਰਾਨੀ ਨੇ ਇਹ ਖੁਲਾਸਾ ਰੈੱਡ ਚਿਲੀਜ਼ ਐਂਟਰਟੇਨਮੈਂਟ ਦੁਆਰਾ ਸ਼ੇਅਰ ਕੀਤੇ ਗਏ ਡੰਕੀ ਡਾਇਰੀਜ਼ ਨਾਮ ਦੇ ਵੀਡੀਓ 'ਚ ਕੀਤਾ ਹੈ। ਵੀਡੀਓ 'ਚ ਹਿਰਾਨੀ ਨੇ ਜਲੰਧਰ ਦੇ ਇਕ ਘਰ ਦੀ ਫੋਟੋ ਦਿਖਾਈ, ਜਿਸ ਦੀ ਛੱਤ 'ਤੇ ਹਵਾਈ ਜਹਾਜ਼ ਬਣਿਆ ਹੋਇਆ ਸੀ। ਜਿਸ 'ਤੇ ਵੱਡਾ-ਵੱਡਾ Air India ਲਿਖਿਆ ਹੋਇਆ ਸੀ। ਉਸ ਫੋਟੋ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਹਿਰਾਨੀ ਨੇ ਕਿਹਾ ਕਿ ਇਸ ਫੋਟੋ ਨੂੰ ਕਿਸੇ ਵੀ ਤਰ੍ਹਾਂ ਐਡਿਟ ਨਹੀਂ ਕੀਤਾ ਗਿਆ ਹੈ, ਇਹ ਅਸਲ ਫੋਟੋ ਹੈ। ਜਿਸ ਵਿੱਚ ਘਰ ਦੇ ਉੱਪਰ ਇੱਕ ਜਹਾਜ਼ ਬਣਾਇਆ ਗਿਆ ਸੀ।
ਹਿਰਾਨੀ ਨੇ ਦੱਸਿਆ ਕਿ ਇਹ ਫੋਟੋ ਉਸ ਸਮੇਂ ਲਈ ਗਈ ਸੀ ਜਦੋਂ ਅਸੀਂ ਫਿਲਮ ਡੰਕੀ ਬਣਾਉਣ ਦਾ ਫੈਸਲਾ ਕੀਤਾ ਸੀ ਤੇ ਰਿਸਰਚ ਲਈ ਘਰ ਦਾ ਦੌਰਾ ਕੀਤਾ ਸੀ। ਮੈਨੂੰ ਪਤਾ ਲੱਗਾ ਕਿ ਇਹ ਇਕ ਸੱਭਿਆਚਾਰਕ ਚੀਜ਼ ਹੈ ਜਿੱਥੇ ਘਰ ਦਾ ਕੋਈ ਬੱਚਾ ਜਾਂ ਪਰਿਵਾਰ ਦਾ ਮੈਂਬਰ ਲੰਡਨ, ਕੈਨੇਡਾ ਜਾਂ ਅਮਰੀਕਾ ਵਰਗੇ ਵਿਦੇਸ਼ਾਂ ਵਿਚ ਜਾਂਦਾ ਹੈ ਤਾਂ ਉਹ ਉਸ ਨੂੰ ਦਿਖਾਉਣ ਲਈ ਆਪਣੇ ਘਰ ਦੀ ਛੱਤ 'ਤੇ ਜਹਾਜ਼ ਬਣਾ ਲੈਂਦਾ ਹੈ |
ਸ਼ਾਹਰੁਖ ਨੇ ਕਹੀ ਇਹ ਗੱਲ
ਅਦਾਕਾਰ ਸ਼ਾਹਰੁਖ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਪਰਿਵਾਰ ਦਾ ਇੱਕ ਮੈਂਬਰ ਵਿਦੇਸ਼ ਗਿਆ ਹੈ। ਮੈਂ ਪੰਜਾਬ 'ਚ ਵੀ ਕਈ ਵਾਰ ਸ਼ੂਟਿੰਗ ਕੀਤੀ ਹੈ। ਜਿੱਥੇ ਮੈਂ ਘਰਾਂ ਦੇ ਉੱਪਰ ਬਣੇ ਜਹਾਜ਼ ਵੀ ਦੇਖੇ ਸਨ, ਪਰ ਮੈਂ ਸੋਚਿਆ ਕਿ ਇਹ ਸਿਰਫ ਪਾਣੀ ਦੀ ਟੈਂਕੀ ਹੈ। ਸ਼ਾਹਰੁਖ ਨੇ ਕਿਹਾ ਕਿ ਹਿਰਾਨੀ ਨੇ ਮੈਨੂੰ ਕਰੀਬ 4 ਸਾਲ ਪਹਿਲਾਂ ਫੋਟੋ ਦਿਖਾਈ ਸੀ। ਜਿਸ ਤੋਂ ਬਾਅਦ ਅਸੀਂ ਡੰਕੀ ਫਿਲਮ ਬਣਾਉਣ ਬਾਰੇ ਸੋਚ ਰਹੇ ਸੀ।
ਜਿਸ ਨੂੰ ਸਿਰਫ ਇੱਕ ਜਹਾਜ਼ ਦੇ ਰੂਪ ਵਿੱਚ ਡਿਜ਼ਾਈਨ ਕੀਤਾ ਗਿਆ ਹੈ। ਇਸ 'ਤੇ ਹਿਰਾਨੀ ਨੇ ਕਿਹਾ ਕਿ ਅਸਲ 'ਚ ਇਨ੍ਹਾਂ ਦੀ ਵਰਤੋਂ ਪਾਣੀ ਦੀ ਟੈਂਕੀਆਂ ਵਜੋਂ ਵੀ ਕੀਤੀ ਜਾਂਦੀ ਹੈ। ਪਰ ਤਸਵੀਰ 'ਚ ਜੋ ਹੈ ਉਹ ਥੋੜਾ ਵੱਖਰਾ ਹੈ, ਕਿਉਂਕਿ ਇਸਦੇ ਅੰਦਰ ਦੋ ਬੈੱਡਰੂਮ ਵੀ ਬਣੇ ਹੋਏ ਹਨ।
ਅੱਜ ਹੋਵੇਗੀ ਰਿਲੀਜ਼
'ਡੰਕੀ' 'ਚ ਸ਼ਾਹਰੁਖ ਤੋਂ ਇਲਾਵਾ ਤਾਪਸੀ ਪੰਨੂ, ਵਿੱਕੀ ਕੌਸ਼ਲ, ਅਨਿਲ ਗਰੋਵਰ ਅਤੇ ਬੋਮਨ ਇਰਾਨੀ ਵੀ ਅਹਿਮ ਭੂਮਿਕਾਵਾਂ 'ਚ ਹਨ। ਇਹ ਫਿਲਮ 21 ਦਸੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।