ਆਸਕਰ ਜੇਤੂ ਸੰਗੀਤਕਾਰ ਏਆਰ ਰਹਿਮਾਨ ਵਿਆਹ ਦੇ 29 ਸਾਲ ਬਾਅਦ ਆਪਣੀ ਪਤਨੀ ਸਾਇਰਾ ਬਾਨੋ ਤੋਂ ਵੱਖ ਹੋ ਰਹੇ ਹਨ। ਏ ਆਰ ਰਹਿਮਾਨ ਦੀ ਪਤਨੀ ਸਾਇਰਾ ਨੇ ਆਪਣੇ ਪਤੀ ਤੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਪਤਨੀ ਨੇ ਵਿਆਹ ਦੇ 29 ਸਾਲ ਬਾਅਦ ਉਨ੍ਹਾਂ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਸਾਇਰਾ ਦੀ ਵਕੀਲ ਵੰਦਨਾ ਸ਼ਾਹ ਨੇ ਜੋੜੇ ਦੇ ਵੱਖ ਹੋਣ ਦੇ ਫੈਸਲੇ 'ਤੇ ਅਧਿਕਾਰਤ ਬਿਆਨ ਜਾਰੀ ਕੀਤਾ ਹੈ।
ਏਆਰ ਰਹਿਮਾਨ ਦੀ ਪਤਨੀ ਸਾਇਰਾ ਦੇ ਵਕੀਲ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਵਿਆਹ ਦੇ ਕਈ ਸਾਲਾਂ ਬਾਅਦ ਸਾਇਰਾ ਨੇ ਆਪਣੇ ਪਤੀ ਏਆਰ ਰਹਿਮਾਨ ਤੋਂ ਵੱਖ ਹੋਣ ਦਾ ਮੁਸ਼ਕਲ ਫੈਸਲਾ ਲਿਆ ਹੈ। ਇੱਕ ਦੂਜੇ ਲਈ ਡੂੰਘੇ ਪਿਆਰ ਦੇ ਬਾਵਜੂਦ, ਦੋਵਾਂ ਵਿਚਕਾਰ ਤਣਾਅ ਤੇ ਮੁਸ਼ਕਲਾਂ ਨੇ ਅਜਿਹੀ ਦਰਾਰ ਪੈਦਾ ਕਰ ਦਿੱਤੀ ਹੈ ਕਿ ਇਸ ਸਮੇਂ ਕੋਈ ਵੀ ਠੀਕ ਨਹੀਂ ਕਰ ਸਕਦਾ।
ਜੋੜੇ ਦੇ ਹਨ ਤਿੰਨ ਬੱਚੇ
ਏ ਆਰ ਰਹਿਮਾਨ ਅਤੇ ਸਾਇਰਾ ਨੇ 1995 'ਚ ਵਿਆਹ ਕੀਤਾ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ, ਖਤੀਜਾ, ਰਹੀਮਾ ਅਤੇ ਅਮੀਨ। ਜਾਣਕਾਰੀ ਮੁਤਾਬਕ ਏ ਆਰ ਰਹਿਮਾਨ ਨੇ 1989 'ਚ ਇਸਲਾਮ ਆਪਣਾ ਲਿਆ ਸੀ। ਉਨ੍ਹਾਂ ਨੇ ਆਪਣਾ ਨਾਂ ਦਿਲੀਪ ਕੁਮਾਰ ਤੋਂ ਬਦਲ ਕੇ ਅੱਲ੍ਹਾ ਰਾਖਾ ਰਹਿਮਾਨ ਰੱਖ ਲਿਆ।
ਭਾਰਤ ਦਾ ਮਹਾਨ ਸੰਗੀਤਕਾਰ ਮੰਨੇ ਜਾਂਦੇ ਹਨ ਰਹਿਮਾਨ
ਏ ਆਰ ਰਹਿਮਾਨ ਨੂੰ ਭਾਰਤ ਦਾ ਮਹਾਨ ਸੰਗੀਤਕਾਰ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਮਾਂ ਤੁਝੇ ਸਲਾਮ, ਓ ਹਮਦਮ ਸੁਨਿਓ ਰੇ, ਵਰਗੇ ਕਈ ਹਿੱਟ ਗੀਤ ਦਿੱਤੇ ਹਨ।