ਪਾਰਟੀ ਤੋਂ ਨਾਰਾਜ਼ ਚੱਲ ਰਹੇ ਵਿਜੇ ਸਾਂਪਲਾ ਨੂੰ ਮਨਾਉਣ ਲਈ ਅੱਜ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਹੁਸ਼ਿਆਰਪੁਰ ਸਥਿਤ ਉਨ੍ਹਾਂ ਦੇ ਘਰ ਪਹੁੰਚੇ। ਇਸ ਦੌਰਾਨ ਸੁਨੀਲ ਜਾਖੜ ਅਤੇ ਉਨ੍ਹਾਂ ਨਾਲ ਆਏ ਭਾਜਪਾ ਆਗੂਆਂ ਨੇ ਵਿਜੇ ਸਾਂਪਲਾ ਨਾਲ ਕਾਫੀ ਦੇਰ ਤੱਕ ਮੀਟਿੰਗ ਕੀਤੀ। ਮੀਟਿੰਗ ਤੋਂ ਬਾਅਦ ਸੁਨੀਲ ਜਾਖੜ ਨੇ ਕਿਹਾ ਕਿ ਜੋ ਵੀ ਮੁੱਦੇ ਹਨ ਉਹ ਪਾਰਟੀ ਹਾਈਕਮਾਂਡ ਦੇ ਸਾਹਮਣੇ ਰੱਖੇ ਜਾਣਗੇ।
ਸੁਨੀਲ ਜਾਖੜ ਨੇ ਅੱਗੇ ਕਿਹਾ ਕਿ ਅਸੀਂ ਵਿਜੇ ਸਾਂਪਲਾ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹਾਂ। ਸਾਡਾ ਇੱਕੋ ਇੱਕ ਉਦੇਸ਼ ਪੀ ਐਮ ਮੋਦੀ ਨੂੰ ਤੀਜੀ ਵਾਰ ਲਿਆਉਣਾ ਹੈ। ਪੰਜਾਬ ਵਿਚ ਇਕੱਲੇ ਚੋਣ ਲੜਨ ਦੇ ਫੈਸਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਵਾਰ ਭਾਜਪਾ ਦੀ ਕੇਂਦਰ ਸਰਕਾਰ ਬਣਾਉਣ ਵਿਚ ਪੰਜਾਬ ਦਾ ਅਹਿਮ ਯੋਗਦਾਨ ਹੋਵੇਗਾ।
ਟਿਕਟ ਦੇਣ 'ਤੇ ਸੁਨੀਲ ਜਾਖੜ ਨੇ ਕਿਹਾ ਕਿ ਇਹ ਸਾਰਾ ਫੈਸਲਾ ਪਾਰਟੀ ਹਾਈਕਮਾਂਡ ਦਾ ਹੈ ਕਿਉਂਕਿ ਕਿਸ ਨੂੰ ਟਿਕਟ ਦੇਣੀ ਹੈ ਅਤੇ ਕਿੱਥੋਂ ਉਮੀਦਵਾਰ ਖੜ੍ਹਾ ਕਰਨਾ ਹੈ, ਇਸ ਦਾ ਸਾਰਾ ਫੈਸਲਾ ਪਾਰਟੀ ਹਾਈਕਮਾਂਡ ਨੇ ਲੈਣਾ ਹੁੰਦਾ ਹੈ। ਪਾਰਟੀ ਹਾਈਕਮਾਂਡ ਨੇ ਜੋ ਫੈਸਲਾ ਲਿਆ ਹੈ, ਉਸ ਨੂੰ ਪ੍ਰਵਾਨ ਕਰਨਾ ਹੁੰਦਾ ਹੈ।
ਦੱਸ ਦੇਈਏ ਕਿ ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦੇਣ ਨੂੰ ਲੈ ਕੇ ਨਾਰਾਜ਼ ਸਨ।
ਸੋਸ਼ਲ ਮੀਡੀਆਂ ਤੋਂ ਹਟਾਇਆ ਸੀ ਮੋਦੀ ਪਰਿਵਾਰ
ਵਿਜੇ ਸਾਂਪਲਾ ਨੇ ਭਾਜਪਾ ਤੋਂ ਨਾਰਾਜ਼ ਹੋ ਕੇ ਸੋਸ਼ਲ ਮੀਡੀਆ ਤੋਂ 'ਮੋਦੀ ਦਾ ਪਰਿਵਾਰ' ਦਾ ਨਾਅਰਾ ਹਟਾ ਦਿੱਤਾ ਸੀ।