• खबरिस्तान हिंदी
  • Khabristan English
×
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ
☰
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਵਪਾਰ
  • ਖੇਡਾਂ
  • ਚੋਣਾਂ
  • ਦੇਸ਼
  • ਪੰਜਾਬ
  • ਪਬਲਿਕ-ਇੰਟਰਸਟ
  • ਧਾਰਮਿਕ
  • ਤੰਦਰੁਸਤਾਏ ਨਮਾ
  • ਵਿਦੇਸ਼
  • ਬਾਲੀਵੁੱਡ
  • ਖੇਡਾਂ
  • ਚੋਣਾਂ
  • ਵਪਾਰ

ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ, ਪ੍ਰਧਾਨ ਬਾਲੀ ਨੇ ਦਿੱਤੀ ਜਾਣਕਾਰੀ

8/12/2024 3:16:56 PM Gagan Walia     announcement , Punjab , Sri Guru Ravidas , Vishwa Maha Peeth, Bali,    ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਪੰਜਾਬ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ, ਪ੍ਰਧਾਨ ਬਾਲੀ ਨੇ ਦਿੱਤੀ ਜਾਣਕਾਰੀ  

ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਪੰਜਾਬ ਇਕਾਈ ਦੇ ਮੁੜ ਬਣੇ ਪ੍ਰਧਾਨ ਮਨਜੀਤ ਬਾਲੀ ਨੇ ਅੱਜ ਪੰਜਾਬ ਇਕਾਈ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ। ਅੱਜ ਜਲੰਧਰ ਦੇ ਸਰਕਟ ਹਾਊਸ ਵਿੱਚ ਰਾਸ਼ਟਰੀ ਪ੍ਰਭਵਕਤਾ ਅਮਿਤ ਸਾਂਪਲਾ ਆਸ਼ੂ ਦੀ ਦੇਖਰੇਖ ਅਤੇ ਪੰਜਾਬ ਪ੍ਰਧਾਨ ਮਨਜੀਤ ਬਾਲੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਚੋਣਵੇਂ ਪੱਤਰਕਾਰਾਂ ਨਾਲ ਇਨ੍ਹਾਂ ਨਿਯੁਕਤੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਬਾਲੀ ਨੇ ਦੱਸਿਆ ਕਿ ਰਜਿੰਦਰ ਖੱਤਰੀ ਲੁਧਿਆਣਾ ਨੂੰ ਸਕੱਤਰ ਜਨਰਲ ਦੀ ਸੇਵਾ ਸੌਂਪੀ ਗਈ।

ਮੀਤ ਪ੍ਰਧਾਨ , ਜਨਰਲ ਸਕੱਤਰ ਤੇ ਹੋਰ ਕਈ ਅਹੁਦੇਦਾਰਾਂ ਦਾ ਕੀਤਾ ਐਲਾਨ

ਦੱਸ ਦੇਈਏ ਕਿ ਫਤਿਹਗੜ੍ਹ ਸਾਹਿਬ ਤੋਂ ਬਲਦੇਵ ਸਿੰਘ , ਕਮਾਂਡਰ ਬਲਵੀਰ ਸਿੰਘ ਲੁਧਿਆਣਾ, ਦਰਸ਼ਨ ਸਿੰਘ ਨਾਰਥ ਲੁਧਿਆਣਾ, ਬਲਵਿੰਦਰ ਟੂਰਾ ਹੁਸ਼ਿਆਰਪੁਰ, ਗੁਰਪਾਲ ਸਿੰਘ ਗੋਲਡੀ ਐਸ.ਏ.ਐਸ. ਨਗਰ,  ਓਮ ਪ੍ਰਕਾਸ਼ ਬਿੱਟੂ (ਕੌਂਸਲਰ) ਫਗਵਾੜਾ, ਰਾਮ ਸਾਂਪਲਾ, ਕੁਮਾਰੀ ਮੀਨੂ ਪਠਾਨਕੋਟ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਜਦ ਕਿ ਡਾ. ਸਮਸ਼ੇਰ ਸਿੰਘ ਬੱਧਣ ਸੰਗਰੂਰ, ਯਸ਼ਪਾਲ ਕੁੰਡਲ ਗੁਰਦਾਸਪੁਰ, ਡਾ. ਦੀਪਕ ਜੋਤੀ ਫਤਿਹਗੜ੍ਹ ਸਾਹਿਬ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਦਿੱਤੀ ਗਈ। ਤਰਸੇਮ ਲਾਲ ਕਲਸੀ ਲੁਧਿਆਣਾ, ਚੌਧਰੀ ਮਨਜੀਤ ਲਾਲ ਫਗਵਾੜਾ, ਰਾਜਵਿੰਦਰ ਕੌਰ ਫਗਵਾੜਾ, ਲਲਿਤ ਚੌਹਾਨ ਲੁਧਿਆਣਾ, ਨਵੀਨ ਕੁਮਾਰ ਰਿੱਕੀ ਜਲੰਧਰ, ਜਗਜੀਤ ਇੰਦਰ ਸਿੰਘ ਸੰਗਰੂਰ ਨੂੰ ਸਕੱਤਰ ਬਣਾਇਆ ਗਿਆ ਹੈ।ਸੁਰਜੀਤ ਕੁਮਾਰ ਅਜ਼ਾਦ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ। 

ਇਨ੍ਹਾਂ ਮੈਂਬਰਾਂ ਨੂੰ ਵੀ ਸੌਂਪੀ ਇਹ ਜ਼ਿੰਮੇਵਾਰੀ 

ਐਡਵੋਕੇਟ ਸੁਰਜੀਤ ਖੋਖਰ ਜਲੰਧਰ, ਐਡਵੋਕੇਟ ਮੋਹਿਤ ਭਾਰਦਵਾਜ ਜਲੰਧਰ, ਐਡਵੋਕੇਟ ਅਰਜੁਨ ਚੌਧਰੀ ਅੰਮ੍ਰਿਤਸਰ ਨੂੰ ਕਾਨੂੰਨੀ ਸਲਾਹਕਾਰ ਬਣਾਇਆ ਗਿਆ ਹੈ। ਜਦ ਕਿ ਸੇਠ ਸੱਤਪਾਲ ਮੱਲ ਬੂਟਾ ਮੰਡੀ, ਅਜੀਤ ਸਿੰਘ ਹੁਸ਼ਿਆਰਪੁਰ, ਪ੍ਰੋਫੈਸਰ ਰਛਪਾਲ ਸਿੰਘ ਗਿੱਲ, ਧਰਮਪਾਲ ਰਾਓ ਮੰਡੀ ਗੋਬਿੰਦਗੜ੍ਹ ਸਲਾਹਕਾਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਇਸੇ ਤਰ੍ਹਾਂ ਸੀਮਾਂ ਰਾਣੀ ਤਲਵਾੜਾ, ਗੁਰਦਿਆਲ ਚੰਦ ਰਸੂਲਪੁਰ, ਰਾਮੇਸ਼ ਕੁਮਾਰ ਬਿਆਸ ਪਿੰਡ, ਹਰਪਾਲ ਸਿੰਘ ਰਾਣੀ ਭੱਟੀ,  ਆਸਾਂ ਰਾਣੀ ਜਲੰਧਰ, ਰੋਸ਼ਨ ਲਾਲ ਹੀਰ ਜਲੰਧਰ, ਚੌਧਰੀ ਯਸ਼ਪਾਲ ਆਦਮਪੁਰ, ਗੁਰਪ੍ਰੀਤ ਸਿੰਘ ਸਮਰਾ ਕਪੂਰਥਲਾ, ਨਰਿੰਦਰ ਕੁਮਾਰ ਉਰਫ ਵਿੱਕੀ ਪਹਿਲਵਾਨ ਫਿਲੌਰ, ਗੁਰਮੀਤ ਸਿੰਘ ਸ਼ਹੀਦ ਭਗਤ ਸਿੰਘ ਨਗਰ ਨੂੰ ਕਾਰਜਕਾਰਨੀ ਮੈਂਬਰ ਨਿਯੁਕਤ ਕੀਤਾ ਗਿਆ ਹੈ।  

ਸੂਬਾ ਪ੍ਰਧਾਨ ਬਣਨ 'ਤੇ ਮਨਜੀਤ ਬਾਲੀ ਦਾ ਕੀਤਾ ਗਿਆ ਸਨਮਾਨ 

ਬਾਲੀ ਨੇ ਕਿਹਾ ਕਿ ਪੀਠ ਦੀਆਂ ਸਰਗਰਮੀਆਂ ਨੂੰ ਪੰਜਾਬ ਵਿੱਚ ਪ੍ਰਭਾਵੀ ਢੰਗ ਨਾਲ ਚਲਾਉਣ ਲਈ ਜਲਦੀ ਹੀ ਰਹਿੰਦੀਆਂ ਨਿਯੁਕਤੀਆਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਅੰਤਰਰਾਸ਼ਟਰੀ ਪ੍ਰਧਾਨ ਦੁਸ਼ਯੰਤ ਕੁਮਾਰ ਗੌਤਮ, ਅੰਤਰਰਾਸ਼ਟਰੀ ਕਾਰਜਕਾਰੀ ਪ੍ਰਧਾਨ ਵਿਜੇ ਸਾਂਪਲਾ ਸਾਬਕਾ ਕੇਂਦਰੀ ਰਾਜ ਮੰਤਰੀ ਅਤੇ ਸਾਬਕਾ ਚੇਅਰਮੈਨ ਰਾਸ਼ਟਰੀ ਐਸ.ਸੀ. ਕਮਿਸ਼ਨ ਭਾਰਤ ਸਰਕਾਰ, ਰਾਸ਼ਟਰੀ ਪ੍ਰਧਾਨ ਰਵਿਦਾਸੀਆ ਅਚਾਰੀਆ ਸੁਰੇਸ਼ ਰਾਠੌਰ ਉਤਰਾਖੰਡ ਅਤੇ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਸ੍ਰੀ ਗੁਰੂ ਰਵਿਦਾਸ ਵਿਸ਼ਵ ਮਹਾਂ ਪੀਠ ਦੀ ਪੰਜਾਬ ਦੀ ਇਕਾਈ ਵੱਲੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਉਨ੍ਹਾਂ ਦੇ ਸੰਦੇਸ਼ ਅਤੇ ਉਪਦੇਸ਼ ਘਰ-ਘਰ ਪੁਚਾ ਕੇ ਇੱਕ ਨਿਰੋਏ ਸਮਾਜ ਦੀ ਮੁੜ ਸਥਾਪਤੀ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਪੀਠ ਦੇ ਮੁੜ ਸੂਬਾ ਪ੍ਰਧਾਨ ਬਣਨ 'ਤੇ ਮਨਜੀਤ ਬਾਲੀ ਦਾ ਸਨਮਾਨ ਵੀ ਕੀਤਾ ਗਿਆ। 

ਮੀਟਿੰਗ ਚ ਵਿਸ਼ੇਸ਼ ਤੌਰ ਤੇ ਆਏ ਪੀਠ ਦੇ ਰਾਸ਼ਟਰੀ ਨਵ ਨਿਯੁਕਤ ਆਗੂ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਰਾਸ਼ਟਰੀ ਸਕੱਤਰ, ਡਾ. ਭਗਵਾਨ ਸਿੰਘ ਰਾਸ਼ਟਰੀ ਸਕੱਤਰ, ਡਾ. ਜਤਿੰਦਰ ਕੁਮਾਰ ਬੱਧਣ ਦਾ ਸਨਮਾਨ ਕੀਤਾ ਗਿਆ ਅਤੇ ਇਨ੍ਹਾਂ ਨੂੰ ਪੰਜਾਬ ਇਕਾਈ 'ਚ ਮਹਿਮਾਨ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਬਾਲੀ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪੀਠ ਦੀ ਮਜ਼ਬੂਤੀ ਅਤੇ ਚੜ੍ਹਦੀ ਕਲਾਂ ਲਈ ਪੰਜਾਬ ਇਕਾਈ ਨੂੰ ਹਰ ਤਰ੍ਹਾਂ ਦਾ ਸਹਿਯੋਗ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇਕਾਈ ਵੱਲੋਂ ਦਿੱਤਾ ਜਾਵੇਗਾ।

ਮੀਟਿੰਗ ਇਹ ਲੋਕ ਸਨ ਸ਼ਾਮਲ 

ਇਸ ਮੌਕੇ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਹਰਦੀਪ ਜੱਸੀ, ਸੁਰਜੀਤ ਗਗਨੌਲੀ, ਇੰਦਰਜੀਤ ਕਲੇਰ, ਚਰਨਜੀਤ ਕੌਰ, ਦਰਸ਼ਨ ਸਿੰਘ ਪਟਿਆਲਾ, ਸਾਬਕਾ ਸਰਪੰਚ ਸਰਵਨ ਚੰਦ, ਕੁਲਵਿੰਦਰ ਚਾਹਲ ਪੰਚ, ਨਿਰਮਲ ਚੰਦ ਦੁੱਬਈ,  ਦਵਿੰਦਰ ਕੇਲੇ, ਰਮੇਸ਼ ਕੁਮਾਰ, ਪਰਮਜੀਤ ਪੰਮਾ, ਕੇਵਲ ਕ੍ਰਿਸ਼ਨ, ਬਲਵੀਰ ਲਾਲ ਬੀਰੂ, ਜਗਦੀਸ਼ ਚੰਦ ਆਦਿ ਹਾਜ਼ਰ ਸਨ।


 

'announcement','Punjab','Sri Guru Ravidas','Vishwa Maha Peeth','Bali',''

Please Comment Here

Similar Post You May Like

Recent Post

  • ਪੰਜਾਬ 'ਚ ਤਾਪਮਾਨ 45 ਤੋਂ 55 ਡਿਗਰੀ ਤੱਕ ਵੱਧ ਸਕਦੈ! ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ...

  • Elante Mall 'ਚ ਮਚੀ ਭਗਦੜ, ਮੌਕੇ 'ਤੇ ਕਰਵਾਇਆ ਖਾਲੀ ...

  • Corona ਤੇ Heatwave ਨੂੰ ਲੈ ਕੇ ਜਲੰਧਰ ਦੇ ਮੈਡੀਕਲ ਸੁਪਰਡੈਂਟ ਦੀ ਅਪੀਲ, WHO ਬਾਰੇ ਆਖੀ ਇਹ ਗੱਲ...

  • ਕੈਬਨਿਟ ਮੰਤਰੀ ਮੋਹਿੰਦਰ ਭਗਤ ਜਲੰਧਰ ਸਿਵਲ ਹਸਪਤਾਲ ਅਤੇ ਨਸ਼ਾ ਛੁਡਾਊ ਕੇਂਦਰ ਦਾ ਦੌਰਾ ਕਰਨ ਪਹੁੰਚੇ, ਦੇਖੋ VIDEO...

  • ਪਟਿਆਲਾ ਦੇ 8 ਪਿੰਡਾਂ ਨੂੰ ਮੋਹਾਲੀ 'ਚ ਕੀਤਾ ਸ਼ਾਮਲ, ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਜਾਰੀ ...

  • ਪੰਜਾਬ-ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਨੇੜੇ ਦੇ ਇਲਾਕਿਆਂ ਨੂੰ ਕੀਤਾ ਸੀਲ...

  • ਜੇਕਰ ਤੁਸੀਂ ਵੀ ਸੁੱਟ ਦਿੰਦੇ ਹੋ Amazon-Flipkart-Meesho ਤੋਂ ਆਇਆ ਡਿਲੀਵਰੀ BOX , ਤਾਂ ਤੁਹਾਡੇ ਨਾਲ ਵੀ ਹੋ ਸਕਦੈ ਇ...

  • ਸ੍ਰੀ ਹੇਮਕੁੰਟ ਸਾਹਿਬ ਲਈ ਅੱਜ ਪਹਿਲਾ ਜਥਾ ਹੋਵੇਗਾ ਰਵਾਨਾ, ਇਸ ਤਰੀਕ ਤੋਂ ਖੁੱਲ੍ਹਣਗੇ ਕਪਾਟ...

  • ਲੁਧਿਆਣਾ 'ਚ ਸ਼ਰਾਬ ਪੀਣ ਕਾਰਨ ਇੱਕ ਦੀ ਮੌਤ, ਦੋ ਦੀ ਹਾਲਤ ਗੰਭੀਰ ...

  • ਪੰਜਾਬ 'ਚ ਮੀਂਹ ਪੈਣ ਦੇ ਬਾਵਜੂਦ ਪਾਰਾ ਹਾਈ, ਹੁਣ ਇਸ ਦਿਨ ਹੋਵੇਗੀ ਬੂੰਦਾਂ-ਬਾਂਦੀ!...

Popular Links

  • About Us
  • Terms and Condition
  • Privacy Policy
  • Contact Us
  • Join Us

Download App

Social Media

Copyright © 2025

Developed BY OJSS IT CONSULTANCY