ਜਲੰਧਰ 'ਚ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਸ਼ਰਮਾ ਇਲੈਕਟ੍ਰੋਨਿਕ ਦੁਕਾਨ ਦੇ ਸਾਹਮਣਿਓਂ ਸ਼ਰੇਅਮ ਪੱਖਾ ਚੋਰੀ ਕਰ ਲਿਆ। ਇਹ ਸਾਰੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ।
ਸ਼ਰਮਾ ਇਲੈਕਟ੍ਰੋਨਿਕਸ ਦੇ ਸਤੀਸ਼ ਕੁਮਾਰ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ ਦੋ ਚੋਰਾਂ ਨੇ ਉਨ੍ਹਾਂ ਦੀ ਦੁਕਾਨ ਵਿੱਚੋਂ ਪੱਖਾ ਚੋਰੀ ਕਰ ਲਿਆ। ਪੱਖਾ ਚੋਰੀ ਕਰਨ ਤੋਂ ਪਹਿਲਾਂ ਦੋਵੇਂ ਚੋਰ ਐਕਟਿਵਾ 'ਤੇ ਆਏ ਸਨ। ਉਨ੍ਹਾਂ ਵਿੱਚੋਂ ਇੱਕ ਪਹਿਲਾਂ ਹੇਠਾਂ ਉਤਰਿਆ ਅਤੇ ਦੂਜਾ ਐਕਟਿਵਾ ਲੈ ਕੇ ਅੱਗੇ ਨਿਕਲ ਗਿਆ।
ਇਸ ਤੋਂ ਬਾਅਦ ਮੌਕਾ ਦੇਖਦਿਆਂ ਹੀ ਚੋਰ ਦੁਕਾਨ ਦੇ ਬਾਹਰ ਰੱਖਿਆ ਪੱਖਾ ਚੋਰੀ ਕਰ ਕੇ ਆਪਣੇ ਸਾਥੀ ਨਾਲ ਐਕਟਿਵਾ 'ਤੇ ਫ਼ਰਾਰ ਹੋ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ। ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਮੂੰਹ 'ਤੇ ਕੱਪੜਾ ਬੰਨ੍ਹ ਕੇ ਇਕ ਚੋਰ ਪੱਖਾ ਚੋਰੀ ਕਰਦਾ ਨਜ਼ਰ ਆ ਰਿਹਾ ਹੈ।