ਜਲੰਧਰ ਦੇ ਮਾਡਲ ਟਾਊਨ ਸਥਿਤ THE DOLCE ਹੋਟਲ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਖਾਣਾ ਖਾਣ ਆਏ ਗਾਹਕ ਨੂੰ ਵੈਜ ਦੀ ਥਾਂ ਨਾਨ-ਵੈਜ ਸਰਵ ਕਰ ਦਿੱਤਾ ਗਿਆ।
ਦੱਸ ਦੇਈਏ ਕਿ ਹੋਟਲ ਸਟਾਫ ਨੇ ਖਾਣਾ ਖਾਣ ਆਏ ਨੌਜਵਾਨ ਨੂੰ ਮਾਸਾਹਾਰੀ ਭੋਜਨ ਪਰੋਸਿਆ, ਜਦਕਿ ਉਕਤ ਨੌਜਵਾਨ ਨੇ ਸ਼ਾਕਾਹਾਰੀ ਖਾਣਾ ਆਰਡਰ ਕੀਤਾ ਸੀ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਹੋਟਲ ਵਿੱਚ ਕਾਫ਼ੀ ਹੰਗਾਮਾ ਕੀਤਾ। ਹਾਲਾਤ ਸ਼ਾਂਤ ਕਰਨ ਲਈ ਪੁਲਸ ਨੂੰ ਵੀ ਬੁਲਾਉਣਾ ਪਿਆ।
ਪਨੀਰ ਦੀ ਬਜਾਏ, ਨਾਨ-ਵੈਜ ਪਰੋਸਿਆ
ਰੋਹਨ ਅਤੇ ਉਸ ਦੇ ਦੋਸਤ, ਜੋ ਖਾਣਾ ਖਾਣ ਆਏ ਸਨ, ਨੇ ਪਨੀਰ ਦੀ ਕੋਈ ਵੈਰਾਇਟੀ ਆਰਡਰ ਕੀਤੀ ਸੀ ਪਰ ਹੋਟਲ ਸਟਾਫ ਨੇ ਉਨ੍ਹਾਂ ਨੂੰ ਮਾਸਾਹਾਰੀ ਫੂਡ ਪਰੋਸਿਆ। ਇਸ ਤੋਂ ਬਾਅਦ ਗੁੱਸੇ ਵਿੱਚ ਆਏ ਨੌਜਵਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਿਹਾ ਕਿ ਅਜਿਹਾ ਖਾਣਾ ਖੁਆ ਕੇ ਧਰਮ ਨੂੰ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੀੜਤਾਂ ਨੇ ਹੋਟਲ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਜਦੋਂ ਮਾਮਲਾ ਕਾਬੂ ਤੋਂ ਬਾਹਰ ਹੋ ਗਿਆ ਤਾਂ ਪੁਲਿਸ ਨੂੰ ਇਸ ਬਾਰੇ ਸੂਚਿਤ ਕੀਤਾ ਗਿਆ। ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਹੰਗਾਮਾ ਸ਼ਾਂਤ ਕਰਵਾਇਆ ਅਤੇ ਪੀੜਤਾਂ ਦੀ ਸ਼ਿਕਾਇਤ ਦਰਜ ਕੀਤੀ।
ਹੋਟਲ ਮਾਲਕ ਨੇ ਨੌਜਵਾਨ ਤੋਂ ਮੰਗੀ ਮੁਆਫ਼ੀ
ਇਸ ਮਾਮਲੇ ਸਬੰਧੀ ਹੋਟਲ ਮਾਲਕ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸ ਦਾ ਕਹਿਣਾ ਹੈ ਕਿ ਇਹ ਗਲਤੀ ਉਸ ਦੇ ਨਵੇਂ ਸਟਾਫ ਨੇ ਕੀਤੀ ਸੀ। ਆਰਡਰ ਲੈਂਦੇ ਸਮੇਂ ਕੁਝ ਸੁਣਨ ਵਿਚ ਗਲਤੀ ਹੋ ਗਈ ਅਤੇ ਵੈੱਜ ਦੀ ਬਜਾਏ ਨਾਨ-ਵੈੱਜ ਪਰੋਸਿਆ ਗਿਆ। ਉਸ ਨੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਦੁਹਰਾਉਣ ਦਾ ਵਾਅਦਾ ਕੀਤਾ ਅਤੇ ਨੌਜਵਾਨ ਤੋਂ ਮੁਆਫੀ ਵੀ ਮੰਗੀ।