ਲੁਧਿਆਣਾ ਵਿੱਚ ਅੱਜ ਲੰਬਾ ਬਿਜਲੀ ਦਾ ਕੱਟ ਰਹੇਗਾ, ਜਿਸ ਕਾਰਣ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਥਾਵਾਂ 'ਤੇ ਬਿਜਲੀ ਸਪਲਾਈ ਠੱਪ ਰਹੇਗੀ।
ਬਿਜਲੀ ਲਾਈਨਾਂ ਦੀ ਜ਼ਰੂਰੀ ਮੁਰੰਮਤ ਕਾਰਨ 11 ਕੇਵੀ ਬਿਜਲੀ ਲਾਈਨਾਂ ਬੰਦ ਰਹਿਣਗੀਆਂ। ਨਾਲ ਹੀ ਅਨਾਜ ਮੰਡੀ ਫੀਡਰ, 11 ਕੇ.ਵੀ. ਨਹਿਰੂ ਵਿਹਾਰ, 11 ਕੇ.ਵੀ. ਕਰਾਊਨ ਫੀਡਰ, 14 ਕੇ.ਵੀ., ਅੰਬੇਡਕਰ ਨਗਰ ਫੀਡਰ 'ਤੇ ਬਿਜਲੀ ਸਪਲਾਈ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ।
ਜਿਸ ਕਾਰਨ ਉਪਰੋਕਤ ਸਾਰੇ ਖੇਤਰਾਂ ਵਿੱਚ ਬਿਜਲੀ ਸਪਲਾਈ ਪ੍ਰਣਾਲੀ ਪ੍ਰਭਾਵਿਤ ਹੋਵੇਗੀ। ਪਾਵਰ ਹਾਊਸ ਵਿਖੇ ਤਾਇਨਾਤ ਐਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ 11 ਕੇ.ਵੀ. ਕੁਤਬੇਵਾਲ ਫੀਡਰ ਨਾਲ ਸਬੰਧਤ ਖੇਤਰਾਂ ਵਿੱਚ ਬਿਜਲੀ ਦੀਆਂ ਤਾਰਾਂ ਦਾ ਨਵਾਂ ਨੈੱਟਵਰਕ ਵਿਛਾਉਣ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਬੰਦ ਰਹੇਗੀ। ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਹੋਈ ਅਸੁਵਿਧਾ ਲਈ ਖੇਦ ਪ੍ਰਗਟ ਕੀਤਾ ਅਤੇ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ।