ਖਬਰਿਸਤਾਨ ਨੈੱਟਵਰਕ- ਨੂਰਪੁਰਬੇਦੀ ਇਲਾਕੇ ਵਿੱਚ ਅੱਜ ਬਿਜਲੀ ਕੱਟ ਲੱਗੇਗਾ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ 66 ਕੇਵੀ ਸਬ-ਸਟੇਸ਼ਨ ਬਜਰੂੜ ਅਧੀਨ ਆਉਂਦੇ ਸਰਨ ਅਤੇ ਅਬੀਆਨਾ ਫੀਡਰਾਂ ਦੀ ਬਿਜਲੀ ਸਪਲਾਈ 15 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਵਰਕਾਮ ਸਬ ਆਫਿਸ ਤਖ਼ਤਗੜ੍ਹ ਦੇ ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਨੰਗਲ ਦੇ ਮੰਡ ਖੇਤਰ ਤੋਂ ਇਲਾਵਾ ਸਰਾਂ ਫੀਡਰ ਅਧੀਨ ਆਉਂਦੇ ਪਿੰਡ ਬਜਰੂੜ, ਸਰਾਂ, ਭਾਓਵਾਲ, ਛੱਜਾ ਅਤੇ ਚੌਂਤਾ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ ਜਦੋਂ ਕਿ ਅਬਿਆਨਾ ਫੀਡਰ ਅਧੀਨ ਆਉਂਦੇ ਪਿੰਡ ਅਬਿਆਨਾ, ਨੰਗਲ, ਮਾਧੋਪੁਰ, ਦਹਿਰਪੁਰ, ਬਟਰਾਲਾ, ਹਰੀਪੁਰ ਫੁਲਦੇ, ਖਟਾਣਾ, ਟਿੱਬਾ ਟਪਾਰੀਆ ਅਤੇ ਖੱਡ ਰਾਜਗਿਰੀ ਆਦਿ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।