ਖਬਰਿਸਤਾਨ ਨੈੱਟਵਰਕ- ਸੰਗਰੂਰ ਦੇ ਲੌਂਗੋਵਾਲ ਇਲਾਕੇ ਵਿੱਚ ਅੱਜ ਬਿਜਲੀ ਦਾ ਕੱਟ ਲੱਗੇਗਾ, ਜਿਸ ਕਾਰਨ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ 66 ਕੇ. ਵੀ ਗਰਿੱਡ ਲੋਹਾਖੇੜਾ ਅਤੇ ਗਰਿੱਡ ਢੱਡਰੀਆਂ ਤੋਂ 66 ਕੇ.ਵੀ ਬਿਜਲੀ ਸਪਲਾਈ ਅੱਜ ਸਵੇਰੇ 9:30 ਵਜੇ ਤੋਂ ਸ਼ਾਮ 4:00 ਵਜੇ ਤੱਕ ਦੋਵਾਂ ਗਰਿੱਡਾਂ ਦੇ ਜ਼ਰੂਰੀ ਰੱਖ-ਰਖਾਅ ਕਾਰਨ ਬੰਦ ਰਹੇਗੀ।