ਜਲੰਧਰ 'ਚ ਰੈਸਟੋਰੈਂਟਾਂ, ਕਲੱਬ ਤੇ ਹੋਰ ਖਾਣ-ਪੀਣ ਵਾਲੀਆਂ ਥਾਵਾਂ ਨੂੰ ਲੈ ਕੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ ਕਮਿਸ਼ਨਰੇਟ ਪੁਲਿਸ ਵੱਲੋਂ ਦਿੱਤੇ ਗਏ ਹਨ। ਦੁਪਹਿਰ 12 ਵਜੇ ਤੋਂ ਬਾਅਦ ਕਿਸੇ ਵੀ ਗਾਹਕ ਦੇ ਆਰਡਰ ਨਹੀਂ ਲਏ ਜਾਣਗੇ।
11:30 ਤੋਂ ਬਾਅਦ ਨਹੀਂ ਲਿਆ ਜਾਵੇਗਾ ਕੋਈ ਆਰਡਰ
ਜਾਰੀ ਹੁਕਮਾਂ ਅਨੁਸਾਰ ਰਾਤ 12 ਵਜੇ ਸਾਰੇ ਰੈਸਟੋਰੈਂਟ, ਕਲੱਬ ਤੇ ਖਾਣ-ਪੀਣ ਦੀਆਂ ਥਾਵਾਂ ਬੰਦ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਹੈ ਕਿ ਇਨ੍ਹਾਂ ਥਾਵਾਂ 'ਤੇ ਰਾਤ 11:30 ਵਜੇ ਤੋਂ ਬਾਅਦ ਖਾਣ-ਪੀਣ ਦੀਆਂ ਵਸਤਾਂ ਦਾ ਕੋਈ ਆਰਡਰ ਨਹੀਂ ਲਿਆ ਜਾਵੇਗਾ। ਕਿਸੇ ਵੀ ਨਵੇਂ ਗਾਹਕ ਨੂੰ ਰਾਤ 11:30 ਵਜੇ ਤੋਂ ਬਾਅਦ ਨੂੰ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਸ਼ਰਾਬ ਦੀਆਂ ਦੁਕਾਨਾਂ 12 ਵਜੇ ਹੋਣਗੀਆਂ ਬੰਦ
ਸੀਪੀ ਨੇ ਕਿਹਾ ਹੈ ਕਿ ਸ਼ਰਾਬ ਦੀਆਂ ਦੁਕਾਨਾਂ ਦੇ ਨਾਲ ਲੱਗਦੇ ਅਹਾਤੇ ਰਾਤ 12 ਵਜੇ ਜਾਂ ਲਾਇਸੈਂਸ ਦੀਆਂ ਸ਼ਰਤਾਂ ਅਨੁਸਾਰ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਜਾਣੇ ਚਾਹੀਦੇ ਹਨ।
ਲਾਊਡ ਡੀਜੇ 'ਤੇ ਪਾਬੰਦੀ
ਇਸ ਤੋਂ ਇਲਾਵਾ ਉੱਚੀ ਆਵਾਜ਼ 'ਤੇ ਪਾਬੰਦੀ ਲਗਾਉਣ ਦੀ ਗੱਲ ਕਹੀ ਗਈ ਹੈ। 10 ਡੀਬੀ (ਏ) ਦੀ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਡੀਜੇ, ਲਾਈਵ ਆਰਕੈਸਟਰਾ/ਗਾਇਕਾਂ ਸਮੇਤ ਸਾਰੇ ਸਾਊਂਡ ਸਿਸਟਮ ਰਾਤ 10 ਵਜੇ ਬੰਦ ਕਰ ਦਿੱਤੇ ਜਾਣ ਜਾਂ ਉਨ੍ਹਾਂ ਦੀ ਆਵਾਜ਼ ਘਟਾ ਦਿੱਤੀ ਜਾਵੇ। ਇਹ ਹੁਕਮ 23 ਦਸੰਬਰ ਤੱਕ ਲਾਗੂ ਰਹਿਣਗੇ।