ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅੱਜ ਤਰਨਤਾਰਨ ਵਿਖੇ ਪਹੁੰਚੇ। ਜਿਥੇ ਉਨ੍ਹਾਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ।
ਮਾਨ ਨੇ ਇਸ ਦੌਰਾਨ ਕਿਹਾ ਕਿ ਇਸ ਝਾੜੂ ਨਾਲ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿਚ ਪਹਿਲਾਂ ਮਕਾਨ ਜਾਂ ਦੁਕਾਨ ਸਾਫ ਕਰਦੇ ਸੀ, ਹੁਣ ਇਸ ਝਾੜੂ ਨਾਲ ਪੂਰਾ ਦੇਸ਼ ਸਾਫ ਕੀਤਾ ਜਾਵੇਗਾ।
ਪ੍ਰਧਾਨ ਮੰਤਰੀ ਬਾਰੇ ਕੀ ਬੋਲੇ ਮਾਨ
ਮਾਨ ਨੇ ਕਿਹਾ ਕਿ ਭਾਜਪਾ ਸਾਨੂੰ ਵਿਕਾਊ ਮਾਲ ਸਮਝਦੀ ਹੈ, ਇਸ ਵਾਰ ਇਨਾਂ ਨੂੰ ਜਵਾਬ ਦੇਵਾਂਗੇ।ਆਪ ਸਰਕਾਰ ਦੱਸ ਸਾਲਾਂ ਵਿਚ ਇੰਨੀ ਤਰੱਕੀ ਕਰ ਗਈ, ਇਸ ਦੇ ਮੁਕਾਬਲੇ ਕੋਈ ਹੋਰ ਪਾਰਟੀ ਇੰਨੀ ਜਲਦੀ ਨਹੀਂ ਉਭਰੀ। ਮੋਦੀ ਜੀ ਨੂੰ ਡਰ ਪੈਦਾ ਹੋ ਗਿਆ ਕਿ ਇਹ ਤਾਂ ਤੁਫਾਨ ਬਣੀ ਆਉਂਦੇ ਹਨ, ਇਸ ਕਰਕੇ ਡਰ ਕਾਰਣ ਉਨਾਂ ਨੇ ਆਪ ਕਨਵੀਨਰ ਕੇਜਰੀਵਾਲ ਨੂੰ ਜੇਲ ਵਿਚ ਕੈਦ ਕਰ ਦਿੱਤਾ। ਉਨਾਂ ਕਿਹਾ ਕਿ ਤੁਸੀਂ ਉਨਾਂ ਦੀ ਸੋਚ ਕੈਦ ਨਹੀਂ ਕਰ ਸਕਦੇ।