ਫ਼ਿਰੋਜ਼ਪੁਰ ਡਵੀਜ਼ਨ ਨੇ ਕਠੂਆ ਤੋਂ ਬਿਨਾਂ ਗਾਰਡ ਅਤੇ ਡਰਾਈਵਰ ਦੇ ਭੱਜਣ ਵਾਲੀ ਗੱਡੀ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਰੈਂਕਰ ਕੋਟੇ ਤੋਂ ਰੇਲਵੇ ਦੇ 60 ਨਵੇਂ ਮੁਲਾਜ਼ਮ ਭਰਤੀ ਕੀਤੇ ਹਨ। ਹੁਣ ਫ਼ਿਰੋਜ਼ਪੁਰ ਡਵੀਜ਼ਨ ਤੋਂ ਚੱਲਣ ਵਾਲੀ ਕੋਈ ਵੀ ਰੇਲ ਗੱਡੀ ਬਿਨਾਂ ਗਾਰਡ ਦੇ ਪਟੜੀ 'ਤੇ ਨਹੀਂ ਚੱਲ ਸਕੇਗੀ। ਰੇਲਵੇ ਨੇ ਇਸ ਸਬੰਧੀ ਫੈਸਲਾ ਲਿਆ ਹੈ। ਰੇਲਵੇ ਨੇ ਰੈਂਕਰ ਕੋਟੇ ਵਿੱਚੋਂ 60 ਮਾਲ ਪ੍ਰਬੰਧਕਾਂ ਦੀ ਨਿਯੁਕਤੀ ਕੀਤੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਣਗਹਿਲੀ ਨਾ ਵਾਪਰ ਸਕੇ।
ਰੇਲਵੇ ਮੁਤਾਬਕ ਇਹ ਸਾਰੇ ਰੇਲਵੇ ਮੁਲਾਜ਼ਮਾਂ ਦੀ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਨੂੰ ਸਿਖਲਾਈ ਦਿੱਤੀ ਜਾਵੇਗੀ। ਇਕ ਤੋਂ ਡੇਢ ਮਹੀਨੇ ਬਾਅਦ ਇਨ੍ਹਾਂ ਸਾਰਿਆਂ ਨੂੰ ਖਾਲੀ ਅਸਾਮੀਆਂ 'ਤੇ ਤਾਇਨਾਤ ਕੀਤਾ ਜਾਵੇਗਾ। ਫਿਲਹਾਲ ਟਰੇਨਾਂ ਦੇ ਨਾਲ ਆਰਜ਼ੀ ਤੌਰ 'ਤੇ ਗਾਰਡ ਭੇਜੇ ਜਾ ਰਹੇ ਹਨ।
ਇਹ ਨਵੇਂ ਰੇਲਵੇ ਮੈਨੇਜਰਾਂ ਦੀ ਭਰਤੀ ਇਸੇ ਕਾਰਨ ਕੀਤੀ ਗਈ ਹੈ, ਕਿਉਂਕਿ ਮੈਨੇਜਰ ਰੈਂਕ ਦੀਆਂ ਅਸਾਮੀਆਂ ਲੰਬੇ ਸਮੇਂ ਤੋਂ ਖਾਲੀ ਪਈਆਂ ਸਨ ਅਤੇ ਗੱਡੀਆਂ ਵਿਚਕਾਰ ਕੋਈ ਗਾਰਡ ਨਹੀਂ ਸੀ। ਕਠੂਆ ਹਾਦਸੇ ਵਿੱਚ 6 ਲੋਕ ਦੋਸ਼ੀ ਪਾਏ ਗਏ ਹਨ। ਇਸ ਵਿੱਚ ਕੋਈ ਗਾਰਡ ਨਹੀਂ ਸੀ। ਇਸ ਮਾਮਲੇ ਨੂੰ ਲੈ ਕੇ ਲੋਕੋ ਪਾਇਲਟ ਸਮੇਤ ਐੱਸ.ਐੱਸ. ਵੀ ਇਸ ਮਾਮਲੇ ਦੀ ਚਪੇਟ ਚ ਆਏ ਹਨ।