ਮੋਗਾ 'ਚ ਅੰਮ੍ਰਿਤਸਰ ਰੋਡ 'ਤੇ ਲੋਹਾਰਾ ਨਹਿਰ ਨੇੜੇ ਕੁਝ ਅਣਪਛਾਤੇ ਹਮਲਾਵਰਾਂ ਨੇ ਇਕ ਪੁਲਸ ਕਾਂਸਟੇਬਲ 'ਤੇ ਜਾਨਲੇਵਾ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਹਮਲਾਵਰ ਕਾਂਸਟੇਬਲ ਦੀ ਪਿਸਤੌਲ ਲੈ ਕੇ ਭੱਜ ਗਏ। ਕਾਂਸਟੇਬਲ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਕਾਂਸਟੇਬਲ ਸਤਨਾਮ ਸਿੰਘ ਧਰਮਕੋਟ ਨੇੜੇ ਕਮਲ ਚੌਕੀ ਵਿਖੇ ਤਾਇਨਾਤ ਸੀ। ਜਦੋਂ ਉਹ ਆਪਣੀ ਬ੍ਰੇਜ਼ਾ ਕਾਰ ਵਿਚ ਅੰਮ੍ਰਿਤਸਰ ਰੋਡ 'ਤੇ ਪਹੁੰਚਿਆ ਤਾਂ ਕੁਝ ਹਮਲਾਵਰਾਂ ਨੇ ਉਸ 'ਤੇ ਹਮਲਾ ਕਰ ਦਿੱਤਾ, ਜਿਸ ਵਿਚ ਉਹ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਹਮਲਾਵਰ ਪਿਸਤੌਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ।